
ਬਿਹਾਰ ਦੇ ਹਾਜੀਪੁਰ ਜੰਕਸ਼ਨ 'ਤੇ ਇੱਕ ਸਾਨ੍ਹ ਹਾਰਨ ਵਜਾਉਣ 'ਤੇ ਇਸ ਕਦਰ ਗੁੱਸਾ ਚ ਆ ਗਿਆ ਕਿ ਕਾਰ ਨੂੰ ਚੁੱਕ ਕੇ ਘੁਮਾਉਣ ਲੱਗਾ। .
ਹਾਜੀਪੁਰ : ਬਿਹਾਰ ਦੇ ਹਾਜੀਪੁਰ ਜੰਕਸ਼ਨ 'ਤੇ ਇੱਕ ਸਾਨ੍ਹ ਹਾਰਨ ਵਜਾਉਣ 'ਤੇ ਇਸ ਕਦਰ ਗੁੱਸਾ ਚ ਆ ਗਿਆ ਕਿ ਕਾਰ ਨੂੰ ਚੁੱਕ ਕੇ ਘੁਮਾਉਣ ਲੱਗਾ। ਸਾਨ੍ਹ ਦੇ ਗ਼ੁੱਸੇ ਦਾ ਅੰਦਾਜ਼ਾ ਤਾਂ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਤੱਕ ਕਾਰ ਬੁਰੀ ਤਰ੍ਹਾਂ ਨੁਕਸਾਨੀ ਨਾ ਗਈ ਉਦੋਂ ਤੱਕ ਘੁਮਾਉਂਦਾ ਰਿਹਾ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜੇਕਰ ਤੁਸੀ ਆਪਣੀ ਕਾਰ ਰਾਹੀਂ ਬਿਹਾਰ ਦੇ ਹਾਜੀਪੁਰ ਜਾ ਰਹੇ ਹੋ ਤਾਂ ਕਾਰ ਦਾ ਹਾਰਨ ਵਜਾਉਣ ਦੀ ਖੇਚਲਾ ਨਾ ਕਰੋ ਨਹੀਂ ਤੁਹਾਡੀ ਤੁਹਾਡੀ ਸ਼ਾਮਤ ਆ ਜਾਵੇਗੀ !
Viral Video of Bull
ਹਾਜੀਪੁਰ ਵਿੱਚ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ, ਜਦੋਂ ਇੱਕ ਵਿਅਕਤੀ ਨੇ ਕਾਰ ਦਾ ਹਾਰਨ ਵਜਾ ਦਿੱਤਾ ਅਤੇ ਸਾਨ੍ਹ ਨੇ ਉਸਦੀ ਕਾਰ ਘੁਮਾ ਦਿੱਤੀ। ਇੱਕ ਸਾਹਮਣੇ ਦੇਖਣ ਵਾਲੇ ਵਿਅਕਤੀ ਨੇ ਸੋਮਵਾਰ ਨੂੰ ਦੱਸਿਆ ਕਿ ਇੱਕ ਦਿਨ ਪਹਿਲਾਂ ਹਾਜੀਪੁਰ ਰੇਲਵੇ ਸਟੇਸ਼ਨ ਦੇ ਕੋਲ ਸੜਕ 'ਤੇ ਇੱਕ ਸਾਨ੍ਹ ਬੈਠਾ ਸੀ। ਸੜਕ 'ਤੇ ਵਿਚਕਾਰ ਬੈਠੇ ਸਾਨ੍ਹ ਨੂੰ ਦੇਖਕੇ ਇੱਕ ਕਾਰ ਚਾਲਕ ਨੇ ਹਾਰਨ ਵਜਾ ਦਿੱਤਾ, ਜਿਸਦੇ ਨਾਲ ਸਾਨ੍ਹ ਨੂੰ ਗੁੱਸਾ ਆ ਗਿਆ। ਉਸਨੇ ਕਾਰ ਨੂੰ ਸਿੰਗਾਂ ਤੇ ਚੁੱਕ ਕੇ ਘੁਮਾ ਦਿੱਤਾ।
Viral Video of Bull
ਉਨ੍ਹਾਂ ਨੇ ਦੱਸਿਆ ਕਿ ਸਾਨ੍ਹ ਉਦੋਂ ਤੱਕ ਕਾਰ ਨੂੰ ਘੁਮਾਉਂਦਾ ਰਿਹਾ, ਜਦੋਂ ਤੱਕ ਕਾਰ ਨੁਕਸਾਨੀ ਨਾ ਗਈ । ਆਸਪਾਸ ਦੇ ਲੋਕਾਂ ਨੇ ਲਾਠੀ - ਡੰਡੇ ਦੀ ਮਦਦ ਨਾਲ ਕਿਸੇ ਤਰ੍ਹਾਂ ਸਾਨ੍ਹ ਨੂੰ ਉੱਥੇ ਤੋਂ ਭਜਾਇਆ। ਇਸ ਘਟਨਾ ਵਿੱਚ ਕਾਰ ਚਾਲਕ ਨੇ ਭੱਜ ਕੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਹੁਣ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਨ੍ਹ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ।ਇੱਥੇ ਦੇ ਲੋਕ ਸਾਨ੍ਹਾਂ ਤੋਂ ਪ੍ਰੇਸ਼ਾਨ ਹਨ। ਇਸ ਤੋਂ ਪਹਿਲਾਂ ਐਤਵਾਰ ਨੂੰ ਇੱਕ ਸਾਨ੍ਹ ਨੇ ਇੱਕ ਆਟੋ 'ਤੇ ਹਮਲਾ ਬੋਲ ਦਿੱਤਾ ਸੀ , ਜਿਸਦੇ ਨਾਲ ਆਟੋਂ ਦੇ ਸਾਹਮਣੇ ਦਾ ਕੱਚ ਟੁੱਟ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।