Subrata Roy Death: ਸਹਾਰਾ ਗਰੁੱਪ ਦੇ ਸੰਸਥਾਪਕ ਦਾ ਮੁੰਬਈ 'ਚ ਹੋਇਆ ਦਿਹਾਂਤ

By : GAGANDEEP

Published : Nov 15, 2023, 11:25 am IST
Updated : Nov 15, 2023, 11:25 am IST
SHARE ARTICLE
Subrata Roy Death
Subrata Roy Death

Subrata Roy Death: 75 ਸਾਲ ਦੀ ਉਮਰ 'ਚ ਲਏ ਆਖਰੀ ਸਾਹ

Subrata Roy Death News in punjabi: ਬਾਲੀਵੁੱਡ ਅਤੇ ਸਿਆਸਤਦਾਨਾਂ ਤੱਕ ਪਹੁੰਚ ਰੱਖਣ ਵਾਲੇ ਸਹਾਰਾ ਗਰੁੱਪ ਦੇ ਚੇਅਰਮੈਨ ਸੁਬਰਤ ਰਾਏ ਸਹਾਰਾ ਦਾ ਅੱਜ ਮੁੰਬਈ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨੇ ਨਾ ਸਿਰਫ਼ ਵਪਾਰ ਜਗਤ ਨੂੰ ਸਗੋਂ ਇੰਡਸਟਰੀ ਨੂੰ ਵੀ ਡੂੰਘਾ ਸਦਮਾ ਦਿੱਤਾ ਹੈ।

ਇਹ ਵੀ ਪੜ੍ਹੋ: Abdul Razak : 'ਮੂੰਹ 'ਚੋਂ ਨਿਕਲ ਗਈ'... ਐਸ਼ਵਰਿਆ ਰਾਏ 'ਤੇ ਟਿੱਪਣੀ ਕਰਨ ਤੋਂ ਬਾਅਦ ਅਬਦੁਲ ਰਜ਼ਾਕ ਨੇ ਮੰਗੀ ਮੁਆਫੀ

ਸਿਆਸਤਦਾਨਾਂ ਤੋਂ ਲੈ ਕੇ ਕਾਰੋਬਾਰੀਆਂ ਅਤੇ ਬਾਲੀਵੁੱਡ ਹਸਤੀਆਂ ਤੱਕ, ਹਰ ਕੋਈ ਉਨ੍ਹਾਂ ਦੇ ਦਿਹਾਂਤ 'ਤੇ ਸੋਗ ਮਨਾ ਰਿਹਾ ਹੈ। ਸਹਾਰਾ ਮੁਖੀ ਨੇ 75 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਉਹ ਇੰਡਸਟਰੀ ਦੇ ਨਾਲ-ਨਾਲ ਬੀ-ਟਾਊਨ 'ਚ ਵੀ ਕਾਫੀ ਮਸ਼ਹੂਰ ਸਨ। ਹਾਲਾਤ ਇਹ ਸਨ ਕਿ ਉਨ੍ਹਾਂ ਦੀ ਜ਼ਿੰਦਗੀ 'ਤੇ ਬਾਇਓਪਿਕ ਬਣਨ ਜਾ ਰਹੀ ਸੀ, ਜਿਸ ਦਾ ਐਲਾਨ ਕੁਝ ਸਮਾਂ ਪਹਿਲਾਂ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Dog Bite Cases in Punjab: ਪੰਜਾਬ ਵਿਚ ਅਵਾਰਾ ਕੁੱਤਿਆਂ ਦਾ ਕਹਿਰ, ਰੋਜ਼ਾਨਾ ਸਾਹਮਣੇ ਆ ਰਹੇ ਇੰਨੇ ਮਾਮਲੇ  

ਆਪਣੀ ਮਿਹਨਤ ਸਦਕਾ ਦੇਸ਼-ਵਿਦੇਸ਼ ਵਿੱਚ ਨਾਮਣਾ ਖੱਟਣ ਵਾਲੇ ਸੁਬਰਤ ਰਾਏ ਸਹਾਰਾ ਦੇ ਦਿਹਾਂਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਾਲਾਂਕਿ, ਉਨ੍ਹਾਂ ਦੀ ਵਿਰਾਸਤ ਇੱਥੇ ਖਤਮ ਨਹੀਂ ਹੋਵੇਗੀ। ਦਰਅਸਲ, ਕੁਝ ਮਹੀਨੇ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਸੁਬਰਤ ਰਾਏ ਦੀ ਜ਼ਿੰਦਗੀ ਨੂੰ ਫਿਲਮ 'ਸਹਿਰਾਸ਼੍ਰੀ' ਦੇ ਰੂਪ 'ਚ ਪਰਦੇ 'ਤੇ ਲਿਆਂਦਾ ਜਾਵੇਗਾ। ਫਿਲਮ ਦੇ ਨਿਰਦੇਸ਼ਨ ਦੀ ਕਮਾਨ 'ਦਿ ਕੇਰਲਾ ਫਾਈਲਜ਼' ਵਰਗੀਆਂ ਗੰਭੀਰ ਫਿਲਮਾਂ ਬਣਾਉਣ ਵਾਲੇ ਨਿਰਦੇਸ਼ਕ ਸੁਦੀਪਤੋ ਸੇਨ ਨੂੰ ਦਿਤੀ ਗਈ ਹੈ।
 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement