
ਕ੍ਰਿਸਮਸ ਤੋਂ ਬਾਅਦ ਇਸ ਮੁੱਦੇ ਤੇ ਕਰ ਸਕਦੇ ਹਨ ਵਿਚਾਰ-ਅਮਿਤ ਸ਼ਾਹ
ਨਵੀਂ ਦਿੱਲੀ : ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਸਨਿੱਚਰਵਾਰ ਨੂੰ ਕਾਂਗਰਸ ਉੱਤੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹਿੰਸਾ ਭੜਕਾਉਣ ਦਾ ਦੋਸ਼ ਲਾਇਆ। ਨਾਲ ਹੀ ਉਨਾਂ ਨੇ ਸੰਕੇਤ ਵੀ ਦਿੱਤਾ ਕਿ ਨਾਗਰਿਕਤਾ ਸੋਧ ਕਾਨੂੰਨ ਵਿਚ ਕੁੱਝ ਤਬਦੀਲੀਆਂ ਹੋ ਸਕਦੀਆਂ ਹਨ।
Amit Shah
ਅਮਿਤ ਸ਼ਾਹ ਨੇ ਝਾਰਖੰਡ ਚੋਣਾ ਦੌਰਾਨ ਗਿਰੀਡੀਹ,ਬਾਘਮਾਰਾ ਅਤੇ ਦੇਵਘਰ ਹਲਕਿਆਂ ਵਿਚ ਚੋਣ ਜਨਤਕ ਸਭਾਵਾਂ ਵਿਚ ਉੱਤਰ-ਪੂਰਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸੰਸਕ੍ਰਿਤੀ, ਭਾਸ਼ਾ, ਸਮਾਜਿਕ ਪਛਾਣ ਅਤੇ ਰਾਜਨੀਤਿਕ ਅਧਿਕਾਰਾਂ ਨਾਲ ਇਸ ਐਕਟ ਦਾ ਕੋਈ ਅਸਰ ਨਹੀਂ ਪਵੇਗਾ। ਬੀਜੇਪੀ ਪ੍ਰਧਾਨ ਨੇ ਕਿਹਾ ਕਿ ਮੈ ਅਸਮ ਅਤੇ ਉੱਤਰ ਪੂਰਬ ਦੇ ਹੋਰ ਰਾਜਾਂ ਦੇ ਲੋਕਾਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਦੀ ਸੱਭਿਆਚਾਰ, ਸਮਾਜਕ ਪਛਾਣ,ਭਾਸ਼ਾ,ਰਾਜਨੀਤਿਕ ਅਧਾਰਾ ਨੂੰ ਛੂਹਿਆ ਨਹੀਂ ਜਾਵੇਗਾ ਅਤੇ ਨਰਿੰਦਰ ਮੋਦੀ ਸਰਕਾਰ ਉਨ੍ਹਾਂ ਦੀ ਰੱਖਿਆ ਕਰੇਗੀ।
#WATCH HM Amit Shah in J'khand y'day: Abhi CAB aya hai... Kal Meghalaya CM mujhe mile,unka aagreh tha ki kuch parivartan karne padenge. Maine unhe kaha hai ki aaram se beth kar sakaratmak roop se soch kar Meghalaya ki samasya ka samadhan nikalenge. Kisi ko darne ki zaroorat nahi pic.twitter.com/0LAQTFbYQL
— ANI (@ANI) December 15, 2019
ਅਮਿਤ ਸ਼ਾਹ ਨੇ ਕਿਹਾ ਕਿ ''ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਅਤੇ ਉਸ ਦੀ ਸਰਕਾਰ ਦੇ ਮੰਤਰੀਆਂ ਨੇ ਇਸ ਮੁੱਦੇ 'ਤੇ ਚਰਚਾ ਨੂੰ ਲੈ ਕੇ ਸ਼ੁੱਕਰਵਾਰ ਨੂੰ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ''। ਉਨ੍ਹਾਂ ਨੇ ਕਿਹਾ ਕਿ ''ਮੇਘਾਲਿਆ ਵਿਚ ਸਮੱਸਿਆ ਹੈ। ਮੈ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕੋਈ ਮੁੱਦਾ ਨਹੀਂ ਹੈ। ਉਸ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਕਾਨੂੰਨ ਵਿਚ ਕੁੱਝ ਬਦਲਾਅ ਕਰਨ ਲਈ ਕਿਹਾ''। ਅਮਿਤ ਸ਼ਾਹ ਨੇ ਅੱਗੇ ਕਿਹਾ ''ਮੈ ਸੰਗਾਮਾ ਜੀ ਨੂੰ ਕ੍ਰਿਸਮਸ ਤੋਂ ਬਾਅਦ ਸਮਾਂ ਮਿਲਣ 'ਤੇ ਮੇਰੇ ਕੋਲ ਆਉਣ ਲਈ ਕਿਹਾ ਹੈ। ਅਸੀ ਮੇਘਾਲਿਆ ਦੇ ਵਾਸਤੇ ਰਚਨਾਤਮਕ ਤਰੀਕੇ ਨਾਲ ਹੱਲ ਲੱਭਣ ਦੀ ਸੋਚ ਸਕਦੇ ਹਾਂ। ਕਿਸੇ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ''।
Photo
ਦੱਸ ਦਈਏ ਕਿ ਦੇਸ਼ ਦੇ ਕਈ ਹਿੱਸਿਆ ਵਿਚ ਨਾਗਰਿਕਤਾ ਕਾਨੂੰਨ ਵਿਰੁੱਧ ਪ੍ਰਦਰਸ਼ਨ ਤੇਜ ਹੋ ਰਿਹਾ ਅਤੇ ਇਸ ਦਾ ਖਾਸ ਪ੍ਰਭਾਵ ਉੱਤਰ-ਪੂਰਬੀ ਰਾਜਾਂ ਵਿਚ ਵੇਖਣ ਨੂੰ ਮਿਲ ਰਿਹਾ ਹੈ।