
ਕਿਹਾ, ਮੈਂ ਨਹੀਂ ਮੰਨਦਾ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਪ੍ਰਧਾਨ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅਤੇ ਬਾਗੀ ਟਕਸਾਲੀ ਅਕਾਲੀ ਆਗੂਆਂ ਵਿਚਾਲੇ ਪਈ ਦਰਾਰ ਆਉਂਦੇ ਸਮੇਂ 'ਚ ਹੋਰ ਡੂੰਘੀ ਹੋਣ ਦੇ ਅਸਾਰ ਬਣਦੇ ਜਾ ਰਹੇ ਹਨ। ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ 99ਵੇਂ ਸਥਾਪਨਾ ਦਿਵਸ ਮੌਕੇ ਵਿਰੋਧੀ ਖੇਮੇ ਵਿਚ ਵਿਚਰ ਕੇ ਇਸ ਦੇ ਸਾਫ਼ ਸੰਕੇਤ ਦੇ ਦਿਤੇ ਸਨ। ਉਨ੍ਹਾਂ ਦੇ ਪੁੱਤਰ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਪਾਰਟੀ ਦੇ ਸਮਾਗਮ ਤੋਂ ਕਿਨਾਰਾ ਕਰੀ ਰਖਿਆ ਹੈ। ਉਨ੍ਹਾਂ ਦੇ ਪਹਿਲਾਂ ਬਾਗੀ ਟਕਸਾਲੀ ਅਕਾਲੀ ਆਗੂਆਂ ਦੇ ਸਮਾਗਮ ਵਿਚ ਜਾਣ ਦੇ ਚਰਚੇ ਸਨ ਪਰ ਐਨ ਮੌਕੇ 'ਤੇ ਉਨ੍ਹਾਂ ਨੇ ਦੋਵਾਂ ਸਮਾਗਮਾਂ ਤੋਂ ਦੂਰ ਰਹਿਣ ਹੀ ਬਿਹਤਰੀ ਸਮਝੀ।
Photoਭਾਵੇਂ ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦੇ 99ਵੇਂ ਸਥਾਪਨਾ ਦਿਵਸ ਮੌਕੇ ਸੁਖਬੀਰ ਸਿੰਘ ਬਾਦਲ ਦੇ ਸਿਰ ਪ੍ਰਧਾਨਗੀ ਦਾ ਤਾਜ ਸੱਜ ਗਿਆ ਹੋਵੇ, ਪਰ ਟਕਸਾਲੀ ਆਗੂ ਇਸ ਨੂੰ ਮਾਨਤਾ ਦੇਣ ਦੇ ਰੌਂਅ ਵਿਚ ਨਹੀਂ ਹਨ। ਜਿੱਥੇ ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਚੋਣ ਨੂੰ ਪੂਰੀ ਲੋਕਤੰਤਰੀ ਤੋਰ-ਤਰੀਕਿਆਂ ਨਾਲ ਨੇਪਰੇ ਚੜ੍ਹੀ ਦਸਿਆ ਜਾ ਰਿਹਾ ਹੈ, ਉੱਥੇ ਟਕਸਾਲੀ ਅਕਾਲੀ ਆਗੂ ਇਸ ਨੂੰ ਗ਼ੈਰ ਲੋਕਤੰਤਾਰਿਕ ਮੰਨ ਰਹੇ ਹਨ।
Photoਪਾਰਟੀ ਦੀ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਇਕ ਟੀ.ਵੀ. ਚੈਨਲ ਨੂੰ ਦਿਤੀ ਇੰਟਰਵਿਊ ਦੌਰਾਨ ਇੱਥੋਂ ਤਕ ਕਹਿ ਦਿਤਾ ਕਿ ਉਹ ਨਾ ਹੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਮੰਨਦੇ ਹਨ ਤੇ ਨਾ ਹੀ ਉਨ੍ਹਾਂ ਦੀ ਚੋਣ ਦਾ ਤਰੀਕਾ ਲੋਕਤਾਤਰਿਕ ਸੀ। ਖੁਦ ਦੇ ਅਕਾਲੀ ਦਲ ਹਿੱਸਾ ਹੋਣ ਜਾਂ ਨਾ ਹੋਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਹ ਅਕਾਲੀ ਹਨ ਅਤੇ ਹਮੇਸ਼ਾ ਅਕਾਲੀ ਹੀ ਰਹਿਣਗੇ।
Photoਅਕਾਲੀ ਦਲ ਵਲੋਂ ਦਰਜਨਾਂ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਬਣਾਏ ਜਾਣ ਤੋਂ ਉਹ ਨਰਾਜ਼ ਨਜ਼ਰ ਆਏ। ਉਨ੍ਹਾਂ ਨੇ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਵਿਰੁਧ ਬੇਬਾਕ ਟਿੱਕਣੀਆਂ ਕੀਤੀਆਂ ਹਨ, ਉਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਨੇੜ ਭਵਿੱਖ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਬਾਗੀ ਟਕਸਾਲੀ ਅਕਾਲੀ ਆਗੂਆਂ ਵਿਚਾਲੇ ਸਿਆਸੀ ਪਿੜ ਹੋਰ ਗਰਮਾਏਗਾ।