
ਅਸਲ ਦੋਸ਼ੀ ਫ਼ਾਂਸੀ ਤੋਂ ਕੋਹਾਂ ਦੂਰ
ਨਵੀਂ ਦਿੱਲੀ : 16 ਦਸੰਬਰ 2012 ਨੂੰ ਦਿੱਲੀ ਵਿਚ ਵਾਪਰੇ ਸਮੂਹਿਕ ਬਲਾਤਕਾਰ ਕਾਂਡ ਨੂੰ ਵਾਪਰਿਆਂ 7 ਸਾਲ ਦਾ ਸਮਾਂ ਬੀਤ ਚੁੱਕਾ ਹੈ। ਉਸ ਰਾਤ ਦਿੱਲੀ ਦੀਆਂ ਸੜਕਾਂ 'ਤੇ ਜੋ ਦਰਿੰਦਗੀ ਹੋਈ, ਉਸ ਨੂੰ ਸੁਣ ਕੇ ਹਰ ਇਕ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਇਸ ਕਾਂਡ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿਤਾ ਸੀ। ਨਿਰਭਿਆ ਨਾਲ ਦਰਿੰਦਗੀ ਕਰਨ ਵਾਲਿਆਂ ਵਿਚੋਂ ਇਕ ਖੁਦਕੁਸ਼ੀ ਕਰ ਚੁੱਕਾ ਹੈ, ਚਾਰ ਫ਼ਾਂਸੀ ਦੀ ਉਡੀਕ ਵਿਚ ਹਨ ਜਦਕਿ ਇਕ ਛੇਵਾਂ ਦੋਸ਼ੀ ਨਾਬਾਲਿਗ਼ ਹੋਣ ਕਾਰਨ ਰਿਹਾਅ ਹੋ ਚੁੱਕਾ ਹੈ।
file photoਹੁਣ ਇਕ ਪਾਸੇ ਜਿੱਥੇ ਪੂਰਾ ਦੇਸ਼ ਨਿਰਭਿਆ ਨੂੰ ਜਲਦ ਇਨਸਾਫ਼ ਮਿਲਣ ਲਈ ਆਸਵੰਦ ਹੈ, ਉੱਥੇ ਹੀ ਜ਼ਿਆਦਾਤਰ ਲੋਕਾਂ ਦੇ ਦਿਲ ਅੰਦਰ ਨਿਰਭਿਆ ਦੇ ਅਸਲ ਦੋਸ਼ੀ ਦੇ ਫ਼ਾਂਸੀ ਤੋਂ ਹਮੇਸ਼ਾ ਲਈ ਬਚ ਜਾਣ ਦੀ ਚੀਸ ਉਠਦੀ ਰਹੇਗੀ। ਇਹ ਵੀ ਸੱਚ ਹੈ ਕਿ ਨਿਰਭਿਆ ਨਾਲ ਸਭ ਤੋਂ ਵੱਧ ਦਰਿੰਦਗੀ ਛੇਵੇਂ ਦੋਸ਼ੀ ਨੇ ਹੀ ਕੀਤੀ ਸੀ। ਪਰ ਫਿਰ ਵੀ ਕਾਨੂੰਨੀ ਪੇਚਦਗੀਆਂ ਦਾ ਫ਼ਾਇਦਾ ਉਠਾਉਂਦਿਆਂ ਉਹ ਫ਼ਾਂਸੀ ਤੋਂ ਹਮੇਸ਼ਾ ਲਈ ਦੂਰ ਚਲਾ ਗਿਆ ਹੈ।
file photo
ਇਸ ਤਰ੍ਹਾਂ ਬਚ ਗਿਆ ਨਿਰਭਿਆ ਦਾ ਦਰਿੰਦਾ : ਦਿੱਲੀ ਵਿਖੇ ਵਾਪਰੀ ਇਸ ਘਟਨਾ ਸਮੇਂ ਇਸ ਦਰਿੰਦੇ ਦੀ ਉਮਰ 18 ਸਾਲ ਤੋਂ ਕੁੱਝ ਮਹੀਨੇ ਘੱਟ ਸੀ। ਨਾਬਾਲਿਗ਼ ਹੋਣ ਕਾਰਨ ਉਹ ਫ਼ਾਂਸੀ ਤੋਂ ਬਚ ਗਿਆ। ਅਦਾਲਤ ਨੇ ਉਸ ਨੂੰ ਬਾਲ ਸੁਧਾਰ ਕਰ ਭੇਜ ਦਿਤਾ। ਕੁੱਝ ਸਾਲ ਬਾਲ ਸੁਧਾਰ ਘਰ 'ਚ ਰਹਿਣ ਬਾਅਦ ਦਸੰਬਰ 2016 ਵਿਚ ਉਸ ਨੂੰ ਰਿਹਾਅ ਕਰ ਦਿਤਾ ਗਿਆ। ਇਸ ਸਮੇਂ ਉਹ ਦੱਖਣੀ ਭਾਰਤ ਦੇ ਕਿਸੇ ਸੂਬੇ ਵਿਚ ਰਹਿ ਰਿਹਾ ਹੈ ਜਿੱਥੇ ਕੁੱਕ ਵਜੋਂ ਕੰਮ ਕਰਦਾ ਹੈ। ਨਿਰਭਿਆ ਮਾਮਲੇ 'ਚ ਇਹ ਇਕਲੌਤਾ ਦਰਿਦਾ ਹੈ ਜਿਸ ਦਾ ਦੁਨੀਆਂ ਨੇ ਚਿਹਰਾ ਨਹੀਂ ਵੇਖਿਆ। ਇਸ ਦਰਿੰਦੇ ਨੇ ਨਵੇਂ ਨਾਂ ਹੇਠ ਅਪਣੀ ਪਛਾਣ ਬਣਾ ਲਈ ਹੈ। ਉਸ ਦੀ ਅਸਲੀ ਪਛਾਣ ਨੂੰ ਛੁਪਾਉਣ ਦੇ ਮਕਸਦ ਨਾਲ ਹੀ ਉਸ ਨੂੰ ਦਿੱਲੀ ਐਨਸੀਆਰ ਤੋਂ ਦੂਰ ਭੇਜਿਆ ਗਿਆ ਸੀ।
file photoਇਸ ਤਰ੍ਹਾਂ ਬਣਿਆ ਅਪਰਾਧ ਦਾ ਹਿੱਸਾ : ਇਹ ਦੋਸ਼ੀ ਰਾਮ ਸਿੰਘ ਦੀ ਬੱਸ 'ਤੇ ਕੰਮ ਕਰਦਾ ਸੀ। ਕਾਬਲੇਗੌਰ ਹੈ ਕਿ ਇਹ ਰਾਮ ਸਿੰਘ ਹੀ ਸੀ ਜਿਸ ਦੀ ਬੱਸ ਵਿਚ ਨਿਰਭਿਆ ਨਾਲ ਸਮੂਹਿਕ ਬਲਾਤਾਰ ਹੋਇਆ ਸੀ। ਇਸ ਅਪਰਾਧ ਵਿਚ ਖੁਦ ਰਾਮ ਸਿੰਘ ਵੀ ਸ਼ਾਮਲ ਸੀ। 16 ਦਸੰਬਰ ਦੀ ਰਾਤ ਨੂੰ ਨਾਬਾਲਿਗ਼ ਦੋਸ਼ੀ ਅਪਣਾ 8 ਹਜ਼ਾਰ ਬਕਾਇਆ ਲੈਣ ਲਈ ਆਇਆ ਸੀ। ਇੱਥੇ ਰਾਮ ਸਿੰਘ ਦੀ ਬੱਸ ਵਿਚ ਹੋਏ ਉਸ ਕਾਂਡ ਦਾ ਉਹ ਹਿੱਸਾ ਬਣ ਗਿਆ। ਰਾਮ ਸਿੰਘ ਨੇ ਤਿਹਾੜ ਜੇਲ੍ਹ ਵਿਚ ਆਤਮ ਹਤਿਆ ਕਰ ਲਈ ਸੀ।
file photoਇਸ ਨਾਬਾਲਿਗ਼ ਦੀ ਦਰਿੰਦਗੀ ਕਾਰਨ ਹੀ ਬਾਅਦ 'ਚ ਅਦਾਲਤ ਨੇ ਲਾਬਾਲਿਗ਼ਾਂ ਦੀ ਉਮਰ 18 ਸਾਲ ਤੋਂ ਘਟਾ ਕੇ 16 ਸਾਲ ਕਰ ਦਿਤੀ ਸੀ। ਇਸ ਸਮੇਂ ਜਦੋਂ ਬਾਕੀ ਚਾਰੇ ਦੋਸ਼ੀ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰ ਰਹੇ ਹਨ, ਉਹ ਦੋਸ਼ੀ ਦੂਰ ਕਿਤੇ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ।