
ਤਿੰਨ ਸਾਲ ਪਹਿਲਾਂ ਲਏ ਸਨ ਗੋਦ
ਇੰਦਰੋ : ਇੱਥੋਂ ਦੇ ਬਾਲ ਆਸ਼ਰਮ ਤੋਂ ਤਿੰਨ ਸਾਲ ਪਹਿਲਾਂ ਗੋਦ ਲਏ ਦੋ ਸਕੇ ਭਰਾਵਾਂ ਨੂੰ ਕਲਕੱਤਾ ਦੇ ਇਕ ਜੋੜੇ (ਪਤੀ-ਪਤਨੀ) ਨੇ ਵਾਪਸ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਗੋਦ ਲੈਣ ਦੀ ਮਿਆਦ ਦੇ ਦੌਰਾਨ ਨਾਂ ਤਾਂ ਮਾਂ-ਬਾਪ ਬੱਚਿਆ ਨੂੰ ਅਪਣਾ ਪਾਏ ਅਤੇ ਨਾ ਹੀ ਬੱਚੇ ਨਵੇਂ ਮਾਂ-ਬਾਪਾਂ ਨੂੰ ਆਪਣਾ ਮੰਨ ਸਕੇ। ਪਰਿਵਾਰ ਦੇ ਹਰ ਮੈਂਬਰਾ ਵਿਚ ਵੀ ਪਰੇਸ਼ਾਨੀਆਂ ਸ਼ੁਰੂ ਹੋ ਗਈਆਂ। ਇਸ 'ਤੇ ਜੋੜੇ ਨੇ ਗੋਦ ਲਏ ਬੱਚਿਆਂ ਨੂੰ ਤਿਆਗਨ ਦੇ ਫੈਸਲਾ ਲਿਆ। ਅਜਿਹੇ ਵਿਚ ਦੋਣੋਂ ਹੀ ਬੱਚੇ ਫਿਰ ਅਨਾਥ ਹੋ ਗਏ।
Photo
ਬੱਚਿਆ ਦੀ ਉੱਮਰ ਹੁਣ 11 ਅਤੇ 14 ਸਾਲ ਹੈ। ਕਲਕੱਤਾ ਦੇ ਜੋੜੇ ਨੇ ਇਨ੍ਹਾਂ ਬੱਚਿਆਂ ਨੂੰ ਸੀਬੀਐਸਈ ਸਕੂਲ ਵਿਚ ਦਾਖਲ ਕਰਵਾਇਆ ਸੀ। ਬੱਚਿਆਂ ਨੇ ਅੰਗ੍ਰੇਜ਼ੀ ਅਤੇ ਬੰਗਾਲੀ ਭਾਸ਼ਾ ਵੀ ਸਿੱਖ ਲਈ ਸੀ। ਬਾਲ ਕਲਿਆਣ ਕਮੇਟੀ ਦੇ ਮੈਂਬਰਾ ਨੇ ਪਰਿਵਾਰਕ ਮੈਂਬਰਾ ਦੇ ਹਵਾਲੇ ਤੋਂ ਦੱਸਿਆ ਕਿ ਦੋਣੋਂ ਬੱਚੇ ਪਰਿਵਾਰ ਦੇ ਅਨੁਸਾਰ ਢਲ ਨਹੀਂ ਪਾ ਰਹੇ ਸਨ। ਬੱਚੇ ਪਰਿਵਾਰ ਦੀ ਅਗਿਆ ਦੇ ਬਿਨਾਂ ਕੰਮ ਕਰਦੇ ਸਨ ਅਤੇ ਘਰ ਵਿਚ ਤੋੜ-ਫੋੜ ਵੀ ਕਰਦੇ ਸਨ। ਬੱਚਿਆਂ ਦੇ ਕਾਰਨ ਪਤੀ-ਪਤਨੀ ਦੇ ਵਿਚ ਝਗੜਾ ਵੱਧ ਰਿਹਾ ਸੀ। ਇਸੇ ਕਰਕੇ ਪਰਿਵਾਰਕ ਮੈਂਬਰਾ ਨੇ ਬੱਚਿਆਂ ਨੂੰ ਛੱਡਣ ਦਾ ਫ਼ੈਸਲਾ ਲਿਆ। ਸ਼ੁੱਕਰਵਾਰ ਨੂੰ ਪਰਿਵਾਰ ਨੇ ਗੋਦ ਲਏ ਬੱਚਿਆਂ ਨੂੰ ਇੰਦੋਰ ਦੇ ਬਾਲ ਆਸ਼ਰਮ ਵਿਚ ਛੱਡਿਆ। ਹੁਣ ਬੱਚਿਆਂ ਨੂੰ ਅਸਥਾਈ ਰੂਪ ਨਾਲ ਦਾਖਲ ਕਰਵਾ ਦਿੱਤਾ ਗਿਆ ਹੈ।
Photo
ਬਾਲ ਕਲਿਆਣ ਕਮੇਟੀ ਇੰਦੋਰ ਦੀ ਇੰਚਾਰਜ ਰੀਤੂ ਵਿਆਸ ਦੇ ਅਨੁਸਾਰ ''ਕਾਉਸਲਿੰਗ ਵਿਚ ਬੱਚਿਆ ਦੇ ਪਿਤਾ ਬੋਲੇ ਕਿ ਕਾਫੀ ਕੋਸ਼ਿਸ਼ਾ ਦੇ ਬਾਅਦ ਵੀ ਬੱਚੇ ਪਰਿਵਾਰ ਨਾਲ ਪੂਰੀ ਤਰ੍ਹਾਂ ਜੁੜ ਨਹੀਂ ਪਾਏ। ਦੋਣਾਂ ਬੱਚਿਆਂ ਨੂੰ ਕੇਂਦਰੀ ਗੋਦ ਲੈਣ ਦੇ ਸਰੋਤ ਅਧਿਕਾਰਤ(ਕਾਰਾ) ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਸੌਪਿਆ ਗਿਆ ਸੀ''।
Photo
ਜਦੋਂ ਪਰਿਵਾਰ ਨੇ ਬੱਚਿਆ ਨੂੰ ਸਮਰਪਣ ਕਰਨ ਲਈ ਕਾਰਾ ਨੂੰ ਦਰਾਖਸਤ ਦਿੱਤੀ ਤਾਂ ਨੁਮਾਇੰਦਿਆਂ ਨੇ ਪਰਿਵਾਰ ਨਾਲ ਚਾਰ ਵਾਰ ਸਲਾਹ ਕੀਤੀ। ਇਸ ਤੋਂ ਇਲਾਵਾ ਬਾਲ ਕਲਿਆਣ ਕਮੇਟੀ ਕਲਕੱਤਾ ਦੇ ਨੁਮਾਇੰਦੇ ਨੇ ਵੀ ਉਨ੍ਹਾਂ ਨਾਲ ਗੱਲ ਕੀਤੀ ਸੀ।
Photo
ਅਜਿਹਾ ਹੀ ਇਕ ਹੋਰ ਮਾਮਲਾ ਇੰਦੋਰ ਵਿਚ ਹੀ ਸਾਹਮਣੇ ਆਇਆ ਹੈ। ਇਸ ਵਿਚ ਲਗਭਗ ਚਾਰ ਸਾਲ ਪਹਿਲਾਂ ਬੱਚੇ ਨੂੰ ਗੋਦ ਲੈਣ ਤੋਂ ਬਾਅਦ ਹੁਣ ਪਰਿਵਾਰ ਉਸ ਨੂੰ ਵਾਪਸ ਦੇਣਾ ਚਾਹੁੰਦਾ ਹੈ। ਇਸ ਬੱਚੇ ਦੀ ਉੱਮਰ ਲਗਭਗ 15 ਸਾਲ ਹੈ। ਪਰਿਵਾਰ ਬੱਚੇ ਦੀ ਗਤੀਵਿਧੀਆਂ ਤੋਂ ਪਰੇਸ਼ਾਨ ਹੋ ਕੇ ਉਸ ਨੂੰ ਆਪਣੇ ਕੋਲ ਰੱਖਣਾ ਨਹੀਂ ਚਾਹੁੰਦਾ ਹੈ। ਖੈਰ ਪਰਿਵਾਰ ਦੀ ਕਾਉਸਲਿੰਗ ਕੀਤੀ ਜਾ ਰਹੀ ਹੈ।