
ਕਿਹਾ ਅਸੀਂ ਨਾਕਾ ਵੀ ਤੋੜਾਂਗੇ ਅਤੇ ਦਿੱਲੀ ਵੱਲ ਵੀ ਕੂਚ ਵੱਲ ਵੀ ਕੂਚ ਕਰਾਂਗੇ।
ਨਵੀਂ ਦਿੱਲੀ : (ਸ਼ੈਸ਼ਵ ਨਾਗਰਾ) ਹਰਿਆਣਾ ਰਾਜਸਥਾਨ ਬਾਰਡਰ ਤੇ ਠੰਢ ਨਾਲ ਟਾਕਰਾ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਅਸੀਂ ਘਰਾਂ ਤੋਂ ਫ਼ੈਸਲਾ ਕਰਕੇ ਸੰਘਰਸ਼ ਦੇ ਮੈਦਾਨ ਵਿੱਚ ਆਏ ਹਾਂ, ਹੁਣ ਠੰਢ ਸਾਡਾ ਹੌਂਸਲਾ ਨਹੀਂ ਤੋੜ ਸਕਦੀ । ਉਨ੍ਹਾਂ ਕਿਹਾ ਕਿ ਸਾਡੇ ਕਿਸਾਨ ਸਾਥੀ ਹੋਰ ਵੀ ਪਿੱਛੋਂ ਆ ਰਹੇ ਹਨ ਅਸੀਂ ਨਾਕਾ ਵੀ ਤੋੜਾਂਗੇ ਅਤੇ ਦਿੱਲੀ ਵੱਲ ਵੀ ਕੂਚ ਵੱਲ ਵੀ ਕੂਚ ਕਰਾਂਗੇ। ਕਿਸਾਨਾਂ ਨੇ ਕਿਹਾ ਕਿ ਠੰਢ ਨਾਲ ਸਰੀਰ ਠੰਢਾ ਹੁੰਦਾ ਹੈ ਪਰ ਹੌਸਲਾ ਨਹੀਂ ਠੰਢਾ ਹੁੰਦਾ , ਮੋਦੀ ਅਮਿਤ ਸਰਕਾਰ ਸਾਡੇ ਹੌਸਲੇ ਪਰਖ ਰਹੀ ਹੈ, ਸਰਕਾਰ ਦੇ ਖ਼ਿਲਾਫ਼ ਲੜਨ ਦਾ ਸਾਡੇ ਹੌਸਲੇ ਪੂਰੇ ਜੋਸ਼ ਵਿੱਚ ਹੈ।
photoਕਿਸਾਨਾਂ ਨੇ ਕਿਹਾ ਕਿ ਅਸੀਂ ਸੰਘਰਸ਼ ਵਿਚ ਅਸੀਂ ਡਟ ਚੁੱਕੇ ਹਾਂ, ਸਰਕਾਰ ਦਸ ਦਿਨ ਵਿੱਚ ਸਾਡੀ ਮੰਗ ਮੰਨੇ, ਇੱਕ ਮਹੀਨੇ ਵਿੱਚ ਮੰਨੇ, ਜਾ ਫਿਰ ਛੇਂ ਮਹੀਨਿਆਂ ਵਿਚ ਸਾਡੀਆਂ ਮੰਗਾਂ ਮੰਨੇ ਅਸੀਂ ਜਿੱਤ ਕੇ ਹੀ ਵਾਪਸ ਘਰਾਂ ਨੂੰ ਜਾਵਾਂਗੇ। ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਏਕਤਾ ਨੂੰ ਤੋੜਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ ਪਰ ਦੇਸ਼ ਦਾ ਕਿਸਾਨ ਸਰਕਾਰ ਦੀਆਂ ਕੋਝੀਆਂ ਨੀਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕਾ ਹੈ , ਕਿਸਾਨ ਸਰਕਾਰ ਦੇ ਕਿਸੇ ਭਰਮ ਭੁਲੇਖੇ ਵਿਚ ਨਹੀਂ ਆਉਣਗੇ।
photoਉਨ੍ਹਾਂ ਕਿਹਾ ਕਿ ਇਹ ਸੰਘਰਸ਼ ਪੂਰੇ ਦੇਸ਼ ਦੀ ਕਿਸਾਨਾਂ ਦਾ ਹੈ, ਕਿਸਾਨੀ ਨੂੰ ਬਚਾਉਣ ਲਈ ਦੇਸ਼ ਦੇ ਕਿਸਾਨ ਇਕਜੁੱਟ ਹੋ ਚੁੱਕੇ ਹਨ ਪਰ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਦੇ ਸੰਘਰਸ਼ ਨੂੰ ਜਾਣਬੁੱਝ ਕੇ ਅਣਗੌਲਿਆਂ ਕਰ ਰਹੀ ਹੈ। ਕਿਸਾਨਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਪੁਲਿਸ ਅਤੇ ਸੁਰੱਖਿਆ ਬਲਾਂ ਨਾਲ ਨਾਕੇ ਲਾ ਕੇ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ , ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ। ਸਾਡੀ ਜਿੱਤ ਦੇ ਦਿਨ ਬਹੁਤ ਨੇੜੇ ਹਨ।