ਸ੍ਰੀਨਗਰ: ਅਤਿਵਾਦੀਆਂ ਦੀ ਗੋਲੀਬਾਰੀ 'ਚ ਪੀਡੀਪੀ ਆਗੂ ਦੇ ਨਿਜੀ ਸੁਰੱਖਿਆ ਅਧਿਕਾਰੀ ਦੀ ਮੌਤ
Published : Dec 15, 2020, 7:59 am IST
Updated : Dec 15, 2020, 7:59 am IST
SHARE ARTICLE
Srinagar
Srinagar

ਅਤਿਵਾਦੀਆਂ ਦੇ ਹਥਿਆਰ ਬਾਹਰ ਕੱਢਦੇ ਹੀ ਪੀਐਸਓ ਨੇ ਫਾਇਰਿੰਗ ਸ਼ੁਰੂ ਕਰ ਦਿਤੀ।

ਸ੍ਰੀਨਗਰ : ਸ਼੍ਰੀਨਗਰ ਦੇ ਨਾਟੀਪੋਰਾ ਖੇਤਰ ਵਿਚ ਸੋਮਵਾਰ ਨੂੰ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੇ ਨੇਤਾ ਪਰਵੇਜ਼ ਭੱਟ ਦੇ ਘਰ 'ਤੇ ਅਤਿਵਾਦੀਆਂ ਨੇ ਗੋਲੀਆਂ ਚਲਾਈ ਅਤੇ ਉਨ੍ਹਾਂ ਦੇ ਨਿਜੀ ਸੁਰੱਖਿਆ ਅਧਿਕਾਰੀ (ਪੀਐਸਓ) ਦੀ ਮੌਤ ਹੋ ਗਈ। ਭੱਟ ਹਮਲੇ ਵਿਚ ਸੁਰੱਖਿਅਤ ਬਚ ਨਿਕਲੇ।ਭੱਟ ਨੇ ਕਿਹਾ ਕਿ ਅਤਿਵਾਦੀਆਂ ਨੇ ਰਵਾਇਤੀ ਕਸ਼ਮੀਰੀ ਕਪੜੇ (ਫਿਰਨ) ਪਾਏ ਹੋਏ ਸਨ  ਅਤੇ 'ਏ. 'ਕੇ ਰਾਈਫਲ' ਨਾਲ ਉਨ੍ਹਾਂ ਦੇ ਘਰ ਆਏ। ਅਤਿਵਾਦੀਆਂ ਦੇ ਹਥਿਆਰ ਬਾਹਰ ਕੱਢਦੇ ਹੀ ਪੀਐਸਓ ਨੇ ਫਾਇਰਿੰਗ ਸ਼ੁਰੂ ਕਰ ਦਿਤੀ।

army LoC

ਅਤਿਵਾਦੀਆਂ ਦੀ ਗੋਲੀਬਾਰੀ ਵਿਚ ਕਾਂਸਟੇਬਲ ਜ਼ਖ਼ਮੀ ਹੋ ਗਿਆ।ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਜ਼ਖ਼ਮੀ ਪੁਲਿਸ ਮੁਲਾਜ਼ਮ ਨੂੰ ਇਲਾਜ ਲਈ ਨਜ਼ਦੀਕੀ 'ਹੱਡੀਆਂ ਅਤੇ ਸੰਯੁਕਤ ਹਸਪਤਾਲ' ਲਿਜਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿਤਾ। ਭੱਟ ਨੇ ਦਾਅਵਾ ਕੀਤਾ ਕਿ ਮੁੱਖ ਧਾਰਾ ਦੀ ਰਾਜਨੀਤੀ ਵਿਚ ਦਾਖ਼ਲ ਹੋਣ ਤੋਂ ਬਾਅਦ ਉਨ੍ਹਾਂ ਉੱਤੇ ਤੀਜੀ ਵਾਰ ਹਮਲਾ ਕੀਤਾ ਗਿਆ ਹੈ। ਪਹਿਲਾਂ ਉਹ ਹਿਜ਼ਬੁਲ ਮੁਜਾਹਿਦੀਨ ਨਾਲ ਜੁੜਿਆ ਅਤਿਵਾਦੀ ਸੀ। ਭੱਟ ਨੇ ਅਪਣੀ ਰਿਹਾਇਸ਼ 'ਤੇ ਪੱਤਰਕਾਰਾਂ ਨੂੰ ਦਸਿਆ ਕਿ 'ਸਰਕਾਰ ਨੇ ਮੇਰੀ ਸੁਰੱਖਿਆ ਘਟਾ ਦਿਤੀ ਹੈ। 

Army

ਮੈਨੂੰ ਨਹੀਂ ਪਤਾ ਕਿ ਜੇ ਜਾਗਰੂਕ ਪੀਐਸਓ ਨੇ ਗੋਲੀ ਨਾ ਚਲਾਈ ਹੁੰਦੀ ਤਾਂ ਮੇਰੇ ਪਰਵਾਰ ਦਾ ਕੀ ਹੁੰਦਾ।ਉਨ੍ਹਾਂ ਨੇ ਦਾਅਵਾ ਕੀਤਾ ਕਿ ਉਸ ਦੀ ਸੁਰੱਖਿਆ ਪਿਛਲੇ ਸਾਲ ਘੱਟ ਕੀਤੀ ਗਈ ਸੀ ਅਤੇ ਹੁਣ ਉਸ ਕੋਲ ਪਹਿਲਾਂ ਵਾਂਗ ਪੰਜ ਦੀ ਥਾਂ ਸਿਰਫ਼ ਦੋ ਪੀਐਸਓ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement