ਬੱਸਾਂ 'ਚ 'ਡਿਜੀਟਲ ਟਿਕਟ'- ਰਾਜਸਥਾਨ ਰੋਡਵੇਜ਼ ਵੱਲੋਂ ਯੂ.ਪੀ.ਆਈ. ਅਤੇ ਕਿਊ.ਆਰ. ਕੋਡ ਰਾਹੀਂ ਭੁਗਤਾਨ ਸੁਵਿਧਾ ਸ਼ੁਰੂ
Published : Dec 15, 2022, 9:27 pm IST
Updated : Dec 15, 2022, 9:27 pm IST
SHARE ARTICLE
Image
Image

ਫ਼ੋਨਪੇ, ਗੂਗਲ ਪੇ, ਪੇਟੀਐਮ ਆਦਿ ਅਤੇ ਸਾਰੇ ਬੈਂਕਾਂ ਦੇ ਕਿਊ.ਆਰ. ਕੋਡ ਰਾਹੀਂ ਮਿਲ ਸਕੇਗੀ ਟਿਕਟ

 

ਜੈਪੁਰ - ਰਾਜਸਥਾਨ ਰੋਡਵੇਜ਼ ਦੀਆਂ ਬੱਸਾਂ ਵਿੱਚ ਵੀਰਵਾਰ ਤੋਂ ਕਿਸੇ ਵੀ ਡਿਜੀਟਲ ਪਲੇਟਫਾਰਮ ਜਿਵੇਂ- ਫ਼ੋਨਪੇ, ਗੂਗਲ ਪੇ, ਪੇਟੀਐਮ, ਭੀਮ ਯੂ.ਪੀ.ਆਈ. ਅਤੇ ਸਾਰੇ ਬੈਂਕਾਂ ਦੇ ਕਿਊ.ਆਰ. ਕੋਡ ਰਾਹੀਂ ਟਿਕਟਾਂ ਖਰੀਦਣ ਦੀ ਸਹੂਲਤ ਸ਼ੁਰੂ ਹੋ ਗਈ ਹੈ।

ਰਾਜਸਥਾਨ ਰੋਡਵੇਜ਼ ਦੇ ਮੈਨੇਜਿੰਗ ਡਾਇਰੈਕਟਰ ਨਾਥਮਲ ਡਿਡੇਲ ਨੇ ਦੱਸਿਆ ਕਿ ਪਹਿਲੇ ਪੜਾਅ 'ਚ ਯਾਤਰੀਆਂ ਨੂੰ ਡਿਜੀਟਲ ਭੁਗਤਾਨ ਦੀ ਸਹੂਲਤ ਪ੍ਰਦਾਨ ਕਰਨ ਦੇ ਮਕਸਦ ਨਾਲ ਰੋਡਵੇਜ਼ ਦੀਆਂ ਸਾਰੀਆਂ ਬੱਸਾਂ 'ਚ ਟਿਕਟਾਂ ਖਰੀਦਣ ਲਈ ਕਿਸੇ ਵੀ ਡਿਜੀਟਲ ਪਲੇਟਫਾਰਮ ਜਿਵੇਂ ਕਿ ਫ਼ੋਨਪੇ, ਗੂਗਲ ਪੇ, ਪੇਟੀਐਮ, ਭੀਮ ਯੂ.ਪੀ.ਆਈ. ਅਤੇ ਸਾਰੇ ਬੈਂਕਾਂ ਦੇ ਕਿਊ.ਆਰ. ਕੋਡ ਰਾਹੀਂ ਭੁਗਤਾਨ ਕਰਨ ਦੀ ਸਹੂਲਤ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਕੰਡਕਟਰ ਕੋਲ ਉਪਲਬਧ ਈ.ਟੀ.ਆਈ.ਐਮ. ਮਸ਼ੀਨ ਤੋਂ ਕਯੂਆਰ ਕੋਡ ਨੂੰ ਸਕੈਨ ਕਰਕੇ ਸਫ਼ਲ ਭੁਗਤਾਨ ਕਰਨ ਤੋਂ ਬਾਅਦ, ਟਿਕਟ ਆਪਣੇ ਆਪ ਪ੍ਰਿੰਟ ਹੋ ਜਾਵੇਗੀ ਅਤੇ ਯਾਤਰੀ ਨੂੰ ਪ੍ਰਾਪਤ ਹੋ ਜਾਵੇਗੀ।

ਡਿਡੇਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੂਜੇ ਪੜਾਅ ਵਿੱਚ, ਕਾਰਪੋਰੇਸ਼ਨ ਦੇ ਸਾਰੇ ਬੁਕਿੰਗ ਕਾਊਂਟਰਾਂ 'ਤੇ ਫ਼ੋਨਪੇ ਦੁਆਰਾ ਸਥਾਪਤ ਕੀਤੀਆਂ ਜਾਣ ਵਾਲੀਆਂ ਪੋਸ ਮਸ਼ੀਨਾਂ ਰਾਹੀਂ, ਟਿਕਟਿੰਗ ਪ੍ਰਣਾਲੀ ਨਾਲ ਏਕੀਕਰਣ ਕਰਕੇ ਡੈਬਿਟ ਕਾਰਡ/ਕ੍ਰੈਡਿਟ ਕਾਰਡ ਅਤੇ ਕਿਊ.ਆਰ. ਕੋਡ ਦੁਆਰਾ ਮਾਰਚ-2023 ਦੇ ਅੰਤ ਤੱਕ ਟਿਕਟ ਦੇ ਭੁਗਤਾਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਜਾਵੇਗੀ।

Location: India, Rajasthan, Jaipur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement