
ਨਵੀਂ ਦਿੱਲੀ: ਯੂਨੀਫਾਈਡ ਪੇਮੈਂਟ ਇੰਟਰਫੇਸ (ਯੂਪੀਆਈ) ਦਾ ਸਰਵਰ ਡਾਊਨ ਹੋਣ ਕਾਰਨ ਐਤਵਾਰ ਨੂੰ ਲੋਕਾਂ ਨੂੰ ਡਿਜੀਟਲ ਭੁਗਤਾਨ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸਰਵਰ 1 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਡਾਊਨ ਰਿਹਾ, ਜਿਸ ਕਾਰਨ ਗੂਗਲ ਪੇਅ, ਫੋਨਪੇਅ, ਪੇਟੀਐਮ, ਅਮੇਜ਼ਨ ਪੇਅ ਆਦਿ 'ਤੇ UPI ਲੈਣ-ਦੇਣ ਠੱਪ ਰਿਹਾ।
ਹਾਲਾਂਕਿ ਸ਼ਾਮ ਨੂੰ UPI ਨੂੰ ਡਿਵੈਲਪ ਕਰਨ ਵਾਲੀ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਕਿਹਾ ਹੈ ਕਿ UPI ਸੇਵਾ ਹੁਣ ਚਾਲੂ ਹੈ। UPI ਡਾਊਨ ਹੋਣ ਤੋਂ ਬਾਅਦ ਕਈ ਯੂਜ਼ਰਸ ਨੇ ਟਵਿੱਟਰ 'ਤੇ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਲੈਣ-ਦੇਣ 'ਚ ਸਮੱਸਿਆ ਆ ਰਹੀ ਹੈ। ਯੂਪੀਆਈ ਆਧਾਰਿਤ ਪੇਮੈਂਟ ਐਪਸ ਰਾਹੀਂ ਕਈ ਲੋਕਾਂ ਦਾ ਭੁਗਤਾਨ ਅਟਕਿਆ ਰਿਹਾ।
ਹਾਲਾਂਕਿ ਸ਼ਾਮੀ 5 ਵਜੇ ਤੋਂ ਬਾਅਦ ਐਨਪੀਸੀਆਈ ਨੇ ਟਵੀਟ ਕਰਦਿਆਂ ਕਿਹਾ, ‘ਤਕਨੀਕੀ ਸਮੱਸਿਆ ਕਾਰਨ UPI ਉਪਭੋਗਤਾਵਾਂ ਨੂੰ ਹੋਈ ਅਸੁਵਿਧਾ ਲਈ ਮੁਆਫੀ। UPI ਸੇਵਾ ਹੁਣ ਕਾਰਜਸ਼ੀਲ ਹੈ ਅਤੇ ਅਸੀਂ ਸਿਸਟਮ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਾਂ’।