
ਤਿੰਨ ਲੇਅਰ ਦੇ ਕੇਕ ਨੂੰ ਬਣਾਉਣ ਲਈ 7 ਸਟੈਂਪ ਇਕੱਠੇ ਕਰਨੇ ਪੈਣਗੇ ਜਿਸ ਨਾਲ ਬੈਲੂਨ DJ, ਸਨਗਲਾਸ...
ਨਵੀਂ ਦਿੱਲੀ: ਗੂਗਲ ਪੇ ਅਪਣੇ ਗਾਹਕਾਂ ਲਈ ਖੁਸ਼ਖਬਰੀ ਲਿਆਇਆ ਹੈ। ਗੂਗਲ ਪੇਅ ਨੇ 2020 ਸਟੈਂਪ ਪੇਸ਼ ਕੀਤਾ ਹੈ, ਜਿਸ ਨਾਲ ਗਾਹਕਾਂ ਨੂੰ ਕੈਸ਼ ਜਿੱਤਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਗਾਹਕਾਂ ਨੂੰ ਕੈਸ਼ ਜਿੱਤਣ ਲਈ ਸਟੈਂਪਸ ਕਲੈਕਟ ਕਰਨੇ ਹੋਣਗੇ। ਜਿਸ ਨਾਲ ਤਿੰਨ ਲੇਅਰ ਦਾ ਕੇਕ ਬਣਨਾ ਜ਼ਰੂਰੀ ਹੈ।
Google Payਤਿੰਨ ਲੇਅਰ ਦੇ ਕੇਕ ਨੂੰ ਬਣਾਉਣ ਲਈ 7 ਸਟੈਂਪ ਇਕੱਠੇ ਕਰਨੇ ਪੈਣਗੇ ਜਿਸ ਨਾਲ ਬੈਲੂਨ DJ, ਸਨਗਲਾਸ, ਡਿਸਕੋ, ਟਾਫੀ, ਸੈਲਫੀ ਅਤੇ ਪੀਜ਼ਾ ਸ਼ਾਮਲ ਹੈ। ਇਹਨਾਂ 7 ਸਟੈਂਪ ਨੂੰ ਕਲੈਕਟ ਕਰਨ ਦਾ ਯੂਜ਼ਰ ਨੂੰ 2020 ਰੁਪਏ ਦਾ ਰਿਵਾਰਡ ਮਿਲੇਗਾ। ਗੂਗਲ ਨੇ ਇਸ ਆਫਰ ਦੀ ਸ਼ੁਰੂਆਤ 23 ਦਸੰਬਰ ਨੂੰ ਕੀਤੀ ਹੈ ਅਤੇ ਯੂਜ਼ਰ ਇਸ ਆਫਰ ਦਾ ਫਾਇਦਾ 31 ਦਸੰਬਰ ਤਕ ਉਠਾ ਸਕਦੇ ਹਨ।
Google Payਇਸ ਆਫਰ ਵਿਚ ਯੂਜ਼ਰ 4 ਤਰੀਕਿਆਂ ਨਾਲ 2020 ਸਟੈਂਪ ਕਲੈਕਟ ਕਰ ਸਕਦੇ ਹਨ। ਧਿਆਨ ਰਹੇ ਕਿ ਇਕ ਯੂਜ਼ਰ ਹਰ ਦਿਨ ਸਿਰਫ ਇਕ ਤਰੀਕੇ ਨਾਲ ਸਿਰਫ 5 Stemp ਹੀ ਇਕੱਠੇ ਕਰ ਸਕਦਾ ਹੈ। ਪਹਿਲੇ ਤਰੀਕੇ ਵਿਚ ਯੂਜ਼ਰ ਨੂੰ ਕਿਸੇ ਦੂਜੇ ਗੂਗਲ ਪੇ ਯੂਜ਼ਰ, ਬਿਜ਼ਨੈਸ ਜਾਂ ਸਪਾਟ ਨੂੰ 98 ਰੁਪਏ ਦੀ ਪੇਮੈਂਟ ਕਰਨੀ ਪਵੇਗੀ।
Photoਦੂਜੇ ਤਰੀਕੇ ਵਿਚ ਯੂਜ਼ਰ ਅਪਣੇ ਦੋਸਤਾਂ ਨੂੰ ਗੂਗਲ ਪੇ ਲਈ ਇਨਵਾਈਟ ਕਰਕੇ ਵੀ ਸਟੈਂਪ ਪਾ ਸਕਦੇ ਹੋ। ਜੇ ਤੁਸੀਂ ਰੈਫਰਲ ਕੋਡ ਦਾ ਇਸਤੇਮਾਲ ਕਰ ਕੇ ਤੁਹਾਡਾ ਦੋਸਤ ਪਹਿਲੀ ਪੇਮੈਂਟ ਕਰਦਾ ਹੈ ਤਾਂ ਵੀ ਸਟੈਂਪ ਜਿੱਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਗੂਗਲ ਪੇ ਸਟੈਂਪ ਨੂੰ ਗਿਫਟ ਅਤੇ ਐਕਸੈਪਟ ਕਰ ਕੇ ਵੀ Stemp ਜਿੱਤਿਆ ਜਾ ਸਕਦਾ ਹੈ।
Photoਗੇਮ ਰੂਲਸ ਦੇ ਹਿਸਾਬ ਨਾਲ 7 ਸਟੈਂਪ ਜਿੱਤ ਕੇ ਕੇਕ ਦੀਆਂ ਤਿੰਨ ਲੇਅਰਾਂ ਪੂਰੀ ਕਰੋ, ਜਿਸ ਨਾਲ ਸਕ੍ਰੈਚ ਕੋਡ ਦੁਆਰਾ 202 ਰੁਪਏ ਨਾਲ 2020 ਰੁਪਏ ਦਾ ਗਿਫਟ ਜਿੱਤਿਆ ਜਾ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।