ਭਾਰਤੀ ਤੈਰਾਕ ਚਾਹਤ ਅਰੋੜਾ ਨੇ ਫਿਨਾ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ 'ਚ ਬਣਾਇਆ ਰਾਸ਼ਟਰੀ ਰਿਕਾਰਡ

By : GAGANDEEP

Published : Dec 15, 2022, 7:54 am IST
Updated : Dec 15, 2022, 3:29 pm IST
SHARE ARTICLE
FINA World Swimming Championships
FINA World Swimming Championships

0.37 ਸੈਕਿੰਡ ਤੋਂ ਘੱਟ ਸਮੇਂ ਵਿੱਚ 100 ਮੀਟਰ ਬ੍ਰੈਸਟ ਸਟ੍ਰੋਕ ਨਾਲ ਰਿਕਾਰਡ

 ਨਵੀਂ ਦਿੱਲੀ: ਚਾਹਤ ਅਰੋੜਾ ਨੇ FINA ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਵਿੱਚ ਰਾਸ਼ਟਰੀ ਰਿਕਾਰਡ ਕਾਇਮ ਕੀਤਾ। ਚਾਹਤ ਨੇ ਮੈਲਬੌਰਨ ਵਿੱਚ ਚੱਲ ਰਹੀ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਂਦੇ ਹੋਏ 100 ਮੀਟਰ ਬ੍ਰੈਸਟ ਸਟ੍ਰੋਕ ਹੀਟ ਵਿੱਚ 1:13:13 ਦਾ ਸਮਾਂ ਤੈਅ ਕੀਤਾ। ਇਸ ਨਾਲ ਉਸ ਨੇ ਭਾਰਤੀ ਰਿਕਾਰਡਾਂ 'ਚ ਜਗ੍ਹਾ ਬਣਾਈ ਅਤੇ ਪਿਛਲੇ ਰਾਸ਼ਟਰੀ ਰਿਕਾਰਡ ਦੇ ਮੁਕਾਬਲੇ 0.37 ਘੱਟ ਸਕਿੰਟਾਂ 'ਚ ਈਵੈਂਟ ਪੂਰਾ ਕੀਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਐਨੀ ਜੈਨ ਦੇ ਨਾਂ ਸੀ। ਉਸ ਨੇ 100 ਮੀਟਰ ਬ੍ਰੈਸਟ ਸਟ੍ਰੋਕ ਵਿੱਚ 1:13:50 ਸਕਿੰਟ ਦਾ ਸਮਾਂ ਲੈ ਕੇ ਰਿਕਾਰਡ ਬਣਾਇਆ ਸੀ।

ਰਿਕਾਰਡ ਪ੍ਰਦਰਸ਼ਨ ਦੇ ਬਾਵਜੂਦ ਸ਼ਹਿਰ ਦੇ ਤੈਰਾਕ ਸੈਮੀਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੇ। ਉਸ ਨੇ ਹੀਟ 'ਚ 42ਵਾਂ ਸਥਾਨ ਹਾਸਲ ਕੀਤਾ ਅਤੇ ਆਖਰੀ-4 'ਚ ਸਿਰਫ ਟਾਪ-16 ਨੂੰ ਹੀ ਜਗ੍ਹਾ ਮਿਲੀ। ਸੈਮੀਫਾਈਨਲ ਦਾ ਕੱਟਆਫ ਸਮਾਂ 1:05:28 ਸੀ ਅਤੇ ਚਾਹਤ ਇਸ ਤੋਂ ਕਾਫੀ ਪਿੱਛੇ ਸੀ। ਹੁਣ ਉਸ ਨੇ 50 ਮੀਟਰ ਬ੍ਰੈਸਟ ਸਟ੍ਰੋਕ ਈਵੈਂਟ 'ਚ ਹਿੱਸਾ ਲੈਣਾ ਹੈ। ਚਾਹਤ 50 ਮੀਟਰ ਵਿੱਚ ਭਾਰਤ ਦੀ ਸਰਵੋਤਮ ਤੈਰਾਕ ਵੀ ਹੈ। ਉਸ ਨੇ ਨੈਸ਼ਨਲ ਖੇਡਾਂ ਵਿੱਚ ਇਹ ਰਿਕਾਰਡ 32.94 ਸਕਿੰਟ ਵਿੱਚ ਪੂਰਾ ਕਰ ਕੇ ਬਣਾਇਆ। ਉਹ ਇਸ ਨੂੰ 33 ਸਕਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਪੂਰਾ ਕਰਨ ਵਾਲੀ ਪਹਿਲੀ ਤੈਰਾਕ ਸੀ।

ਲੰਡਨ ਓਲੰਪਿਕ ਚੈਂਪੀਅਨ ਰੂਟਾ 100 ਮੀਟਰ ਬ੍ਰੈਸਟਸਟ੍ਰੋਕ ਈਵੈਂਟ ਵਿੱਚ ਸਭ ਤੋਂ ਅੱਗੇ ਸੀ। ਉਸਨੇ 1:03.81 ਸਕਿੰਟ ਦਾ ਸਮਾਂ ਕੱਢਿਆ ਅਤੇ ਚਾਹਤ ਨਾਲੋਂ 9.32 ਸਕਿੰਟ ਤੇਜ਼ ਸੀ। 19 ਸਾਲਾ ਅਫਰੀਕੀ ਤੈਰਾਕ ਲਾਲਾ ਵੇਨ ਦੂਜੇ ਸਭ ਤੋਂ ਤੇਜ਼ ਤੈਰਾਕ ਸਨ। ਉਸਨੇ ਆਪਣਾ ਇਵੈਂਟ 1:03.93 ਸਕਿੰਟ ਵਿੱਚ ਪੂਰਾ ਕੀਤਾ। ਰੀਓ ਓਲੰਪਿਕ ਸੋਨ ਤਮਗਾ ਜੇਤੂ ਅਮਰੀਕਾ ਦੀ ਲਿਲੀ ਕਿੰਗ ਇਸ ਸੂਚੀ 'ਚ ਤੀਜੇ ਸਥਾਨ 'ਤੇ ਰਹੀ। ਉਸ ਨੇ 1:03.94 ਸਕਿੰਟ ਦਾ ਸਮਾਂ ਤੈਅ ਕੀਤਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement