ਗੁਰੂਗ੍ਰਾਮ 'ਚ ਪਿਛਲੇ ਸਾਲ ਹੋਈ ਕਰੋੜਾਂ ਦੀ ਲੁੱਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ
Published : Dec 15, 2022, 4:52 pm IST
Updated : Dec 15, 2022, 4:52 pm IST
SHARE ARTICLE
Image
Image

ਮਾਮਲਾ ਸੀ 30 ਕਰੋੜ ਰੁਪਏ ਦੀ ਲੁੱਟ ਦਾ 

 

ਗੁਰੂਗ੍ਰਾਮ - ਪਿਛਲੇ ਸਾਲ ਇੱਥੇ ਹੋਈ ਕਰੋੜਾਂ ਦੀ ਡਕੈਤੀ ਦੇ ਕਥਿਤ ਮਾਸਟਰਮਾਈਂਡ ਗੈਂਗਸਟਰ ਵਿਕਾਸ ਲਗਰਪੁਰੀਆ ਨੂੰ ਵੀਰਵਾਰ ਨੂੰ ਦਿੱਲੀ-ਗੁਰੂਗ੍ਰਾਮ ਸਰਹੱਦ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ। ਉਸ 'ਤੇ ਕਤਲ ਅਤੇ ਫ਼ਿਰੌਤੀ ਦੇ ਦੋਸ਼ ਵੀ ਹਨ। ਸਪੈਸ਼ਲ ਟਾਸਕ ਫ਼ੋਰਸ ਦੇ ਇੱਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਗੁਰੂਗ੍ਰਾਮ ਦੀ ਸਪੈਸ਼ਲ ਟਾਸਕ ਫ਼ੋਰਸ (ਐੱਸ.ਟੀ.ਐੱਫ.) ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਬੀ. ਸਤੀਸ਼ ਬਾਲਨ ਨੇ ਕਿਹਾ ਕਿ ਜਿਸ ਵੇਲੇ ਲਗਰਪੁਰੀਆ ਨੂੰ ਫ਼ੜਿਆ ਗਿਆ, ਉਹ ਕੈਬ 'ਚ ਸਫ਼ਰ ਕਰ ਰਿਹਾ ਸੀ।

ਇਸ ਤੋਂ ਪਹਿਲਾਂ ਇੱਕ ਹੋਰ ਅਧਿਕਾਰੀ ਨੇ ਕਿਹਾ ਸੀ ਕਿ ਗੈਂਗਸਟਰ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਮੁਲਜ਼ਮ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਪਿੰਡ ਲਗਰਪੁਰ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਦਿੱਲੀ ਅਤੇ ਹਰਿਆਣਾ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ, ਫ਼ਿਰੌਤੀ ਅਤੇ ਅਗਵਾ ਦੇ ਕਈ ਮਾਮਲੇ ਦਰਜ ਹਨ।

ਦਿੱਲੀ ਪੁਲਿਸ ਨੇ ਪਿਛਲੇ 7 ਸਾਲਾਂ ਤੋਂ ਭਗੌੜੇ ਲਗਰਪੁਰੀਆ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। 

ਹਰਿਆਣਾ ਐਸ.ਟੀ.ਐਫ. ਨੂੰ ਗੁਰੂਗ੍ਰਾਮ ਵਿੱਚ 30 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ਵਿੱਚ ਉਸ ਦੀ ਤਲਾਸ਼ ਸੀ। ਇਸ ਮਾਮਲੇ ਵਿੱਚ ਦੋ ਡਾਕਟਰ, ਇੱਕ ਦਿੱਲੀ ਪੁਲਿਸ ਮੁਲਾਜ਼ਮ ਅਤੇ ਇੱਕ ਹਰਿਆਣਾ ਦਾ ਆਈ.ਪੀ.ਐਸ. ਅਧਿਕਾਰੀ ਮੁਲਜ਼ਮ ਹਨ।

ਘਟਨਾ ਪਿਛਲੇ ਸਾਲ 4 ਅਗਸਤ ਦੀ ਹੈ। ਮੁਲਜ਼ਮ ਇੱਥੋਂ ਦੇ ਸੈਕਟਰ 84 ਵਿੱਚ ਇੱਕ ਫ਼ਲੈਟ ਵਿੱਚ ਦਾਖ਼ਲ ਹੋ ਕੇ 30 ਕਰੋੜ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਫ਼ਲੈਟ ਵਿੱਚ ਇੱਕ ਪ੍ਰਾਈਵੇਟ ਕੰਪਨੀ ਦਾ ਦਫ਼ਤਰ ਚੱਲ ਰਿਹਾ ਸੀ।

ਲਗਰਪੁਰੀਆ ਗਿਰੋਹ ਦਾ ਮੈਂਬਰ ਅਮਿਤ ਉਰਫ਼ ਮੀਤਾ ਵਾਸੀ ਨਜਫ਼ਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਅਭਿਨਵ ਅਤੇ ਧਾਰੇ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਗੈਂਗਸਟਰ ਦੇ ਨਿਰਦੇਸ਼ਾਂ 'ਤੇ ਨਕਦੀ ਚੋਰੀ ਕਰਨ ਦੀ ਗੱਲ ਕਬੂਲ ਕੀਤੀ।

Location: India, Haryana, Gurgaon

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement