
ਬੈਸਟ ਕਰਮਚਾਰੀ ਸੰਘ ਦੇ ਨੇਤਾ ਸ਼ੰਸ਼ਾਕ ਰਾਓ ਨੇ ਦੱਸਿਆ ਕਿ ਬੈਸਟ ਦੀਆਂ ਬੱਸਾਂ ਸੜਕਾਂ 'ਤੇ ਤੁਰਤ ਪ੍ਰਭਾਵ ਨਾਲ ਫਿਰ ਤੋਂ ਚਲਣੀਆਂ ਸ਼ੁਰੂ ਹੋ ਜਾਣਗੀਆਂ।
ਮੁੰਬਈ : ਬੈਸਟ ਦੇ ਲਗਭਗ 32 ਹਜ਼ਾਰ ਕਮਰਚਾਰੀਆਂ ਨੇ 9 ਦਿਨ ਪੁਰਾਣੀ ਹੜਤਾਲ ਵਾਪਸ ਲੈ ਲਈ। ਜਿਸ ਨਾਲ ਮੁੰਬਈ ਦੇ ਲੱਖਾਂ ਯਾਤਰੀਆਂ ਨੂੰ ਰਾਹਤ ਮਿਲੀ ਹੈ। ਆਮ ਲੋਕਾਂ ਨੂੰ ਯਾਤਰਾ ਸਬੰਧੀ ਰੋਜ਼ਾਨਾ ਦਰਪੇਸ਼ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਬੰਬੇ ਹਾਈ ਕੋਰਟ ਨੇ ਵਰਕਰ ਯੂਨੀਅਨਾਂ ਨੂੰ ਇਕ ਘੰਟੇ ਵਿਚ ਹੜਤਾਲ ਵਾਪਸ ਲੈਣ ਅਤੇ ਤੁਰਤ ਪ੍ਰਭਾਵ ਤੋਂ ਕੰਮ 'ਤੇ ਵਾਪਸ ਆਉਣ ਦਾ ਹੁਕਮ ਦਿਤਾ। ਬੈਸਟ ਕਰਮਚਾਰੀ ਸੰਘ ਦੇ ਨੇਤਾ ਸ਼ੰਸ਼ਾਕ ਰਾਓ ਨੇ ਦੱਸਿਆ ਕਿ ਬੈਸਟ ਦੀਆਂ ਬੱਸਾਂ ਸੜਕਾਂ 'ਤੇ ਤੁਰਤ ਪ੍ਰਭਾਵ ਨਾਲ ਫਿਰ ਤੋਂ ਚਲਣੀਆਂ ਸ਼ੁਰੂ ਹੋ ਜਾਣਗੀਆਂ।
BEST bus strike
ਬੈਸਟ ਕਰਮਚਾਰੀ ਸੰਘ ਦੇ ਹੜਤਾਲ ਵਾਪਸ ਲੈਣ 'ਤੇ ਸਹਿਮਤ ਹੋਣ ਤੋਂ ਬਾਅਦ ਰਾਓ ਨੇ ਇਹ ਐਲਾਨ ਕੀਤਾ। ਟਰਾਂਸਪੋਰਟ ਵਿਭਾਗ ਦੇ ਪ੍ਰਬੰਧਨ ਵੱਲੋਂ ਅੰਤਰਿਮ ਰਾਹਤ ਦੇ ਤੌਰ 'ਤੇ ਉਹਨਾਂ ਦੀ ਤਨਖਾਹ ਵਿਚ 10 ਪੜਾਅ ਦੇ ਵਾਧੇ ਦੀ ਮੰਗ ਨੂੰ ਕਬੂਲ ਕਰ ਲਿਆ ਗਿਆ। ਮੁੰਬਈ ਇਲੈਕਟ੍ਰਿਕ ਸਪਲਾਈ ਅਤੇ ਟਰਾਂਸਪੋਰਟ ਵਿਭਾਗ ਦੇ ਕਰਮਚਾਰੀ, ਉਸ ਦਾ ਪ੍ਰਬੰਧਨ ਅਤੇ ਹੋਰ ਸਬੰਧਤ ਪੱਖ ਅਪਣੇ ਵਿਵਾਦ ਨੂੰ ਸੁਲਝਾਉਣ ਲਈ ਹੁਣ ਵਿਚੋਲਗੀ ਦਾ ਰਸਤਾ ਅਪਣਾਉਣਗੇ। ਵੱਖ-ਵੱਖ ਮੰਗਾਂ ਨੂੰ ਲੈ ਕੇ 8 ਜਨਵਰੀ ਤੋਂ ਬੈਸਟ ਦੇ ਕਰਮਚਾਰੀ ਹੜਤਾਲ 'ਤੇ ਸਨ। ਓਹਨਾਂ ਦੀਆਂ ਮੰਗਾਂ ਵਿਚ ਤਨਖਾਹ ਵਿਚ ਵਾਧਾ,
Brihanmumbai Electric Supply and Transport
ਜੂਨੀਅਰ ਪੱਧਰ ਦੇ ਕਰਮਚਾਰੀਆਂ ਲਈ ਤਨਖਾਹ ਸਕੇਲ ਵਿਚ ਸੁਧਾਰ ਅਤੇ ਨੁਕਸਾਨ ਵਿਚ ਚਲ ਰਹੀ ਬੈਸਟ ਦੇ ਬਜਟ ਦਾ ਮੁੰਬਈ ਨਗਰ ਨਿਗਮ ਬੀ.ਐਮ.ਸੀ. ਦੇ ਬਜਟ ਵਿਚ ਰਲੇਵਾਂ ਸ਼ਾਮਲ ਸਨ। ਰਾਜ ਵੱਲੋਂ ਬਣਾਈ ਗਈ ਉੱਚ ਅਧਿਕਾਰ ਪ੍ਰਾਪਤ ਕਮੇਟੀ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਇਹ ਸਿਫਾਰਸ਼ ਕੀਤੀ ਸੀ ਕਿ ਅੰਤਰਿਮ ਰਾਹਤ ਦੇ ਤੌਰ 'ਤੇ ਵਧੀਆ ਢੰਗ ਨਾਲ ਬੈਸਟ ਕਰਮਚਾਰੀਆਂ ਦੀ ਤਨਖਾਹ ਵਿਚ 10 ਪੜਾਅ ਦਾ ਵਾਧਾ ਕੀਤਾ ਜਾਵੇ।
Best Buses
ਰਾਜ ਸਰਕਾਰ ਨੇ ਪਿਛਲੇ ਹਫਤੇ ਹੜਤਾਲੀ ਕਰਮਚਾਰੀਆਂ ਵਿਰੁਧ ਮਹਾਰਾਸ਼ਟਰਾ ਲਾਜ਼ਮੀ ਸੇਵਾ ਦੇਖਭਾਲ ਐਕਟ ਲਗਾ ਦਿਤਾ ਸੀ,ਪਰ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ ਸੀ। ਬੈਸਟ ਦੇ ਬੇੜੇ ਵਿਚ 3,200 ਤੋਂ ਵੱਧ ਬੱਸਾਂ ਹਨ, ਜੋ ਮਹਾਨਗਰ ਅਤੇ ਨਵੀਂ ਮੁੰਬਈ ਵਿਚ ਚਲਦੀਆਂ ਹਨ। ਮੁੰਬਈ ਵਿਚ ਲੋਕਲ ਟ੍ਰੇਨਾਂ ਤੋਂ ਬਾਅਦ ਇਹ ਆਵਾਜਾਈ ਦਾ ਦੂਜਾ ਸੱਭ ਤੋਂ ਵੱਡਾ ਸਾਧਨ ਹਨ। ਬੈਸਟ ਦੀਆਂ ਬੱਸਾਂ ਵਿਚ ਹਰ ਰੋਜ਼ 80 ਲੱਖ ਤੋਂ ਵੱਧ ਯਾਤਰੀ ਸਫਰ ਕਰਦੇ ਹਨ।