
ਕੇਂਦਰ ਨੇ ਸਟੈਚੂ ਆਫ਼ ਯੂਨਿਟੀ (ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ) ਦੇ ਉਦਘਾਟਨ ਸਮਾਰੋਹ ਲਈ ਮੀਡੀਆ....
ਮੁੰਬਈ : ਕੇਂਦਰ ਨੇ ਸਟੈਚੂ ਆਫ਼ ਯੂਨਿਟੀ (ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ) ਦੇ ਉਦਘਾਟਨ ਸਮਾਰੋਹ ਲਈ ਮੀਡੀਆ ਪ੍ਰਚਾਰ ਉਤੇ 2.64 ਕਰੋੜ ਰੁਪਏ ਤੋਂ ਜ਼ਿਆਦਾ ਪੈਸੇ ਖਰਚ ਕੀਤੇ। ਇਕ ਆਰਟੀਆਈ ਦੇ ਜਵਾਬ ਵਿਚ ਬੁੱਧਵਾਰ ਨੂੰ ਇਹ ਖੁਲਾਸਾ ਹੋਇਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 31 ਅਕਤੂਬਰ 2018 ਨੂੰ ਮੂਰਤੀ ਦਾ ਉਦਘਾਟਨ ਕੀਤਾ ਸੀ। ਜੋ ਹੁਣ ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ ਹੈ। ਪ੍ਰਧਾਨ ਮੰਤਰੀ ਨੇ ਪਟੇਲ ਦੀ 143ਵੀ ਜੈਯੰਤੀ ਉਤੇ ਮੂਰਤੀ ਦਾ ਉਦਘਾਟਨ ਕੀਤਾ ਸੀ।
PM Modi
ਮੁੰਬਈ ਦੇ ਸੂਚਨਾ ਅਧਿਕਾਰ (RTI) ਕਰਮਚਾਰੀ ਜਤੀਨ ਦੇਸਾਈ ਨੇ ਮੂਰਤੀ ਦੇ ਉਦਘਾਟਨ ਉਤੇ ਵੱਖੋ-ਵੱਖਰੇ ਮੀਡੀਆ ਵਿਚ ਖਰਚ ਹੋਈ ਰਾਸ਼ੀ ਦੀ ਜਾਣਕਾਰੀ ਆਰਟੀਆਈ ਦੇ ਤਹਿਤ ਮੰਗਦੇ ਹੋਏ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਪੱਤਰ ਲਿਖਿਆ ਸੀ। ਮੰਤਰਾਲਾ ਦੇ ਬਿਊਰੋ ਆਫ਼ ਆਊਟਰੀਚ ਐਂਡ ਕਮਿਊਨੀਕੈਸ਼ਨ ਨੇ 9 ਜਨਵਰੀ ਨੂੰ ਜਵਾਬ ਵਿਚ ਕਿਹਾ ਕਿ ਸਰਕਾਰ ਨੇ ਇਲੈਕਟ੍ਰਾਨਿਕ ਮੀਡੀਆ ਵਿਚ ਕੁਲ 2,62,48,463 ਰੁਪਏ ਅਤੇ ਹੋਰ 1,68,415 ਰੁਪਏ ਪ੍ਰਿੰਟ ਮੀਡੀਆ ਵਿਚ ਇਸ਼ਤਿਹਾਰਾਂ ਉਤੇ ਖਰਚ ਕੀਤੇ। ਦੇਸਾਈ ਨੇ ਕਿਹਾ ਇਸ ਰਾਸ਼ੀ ਨੂੰ ਸਰਕਾਰ ਦੁਆਰਾ ਉਦਘਾਟਨ ਉਤੇ ਕੁੱਲ ਖਰਚ ਵਿਚ ਸ਼ਾਮਲ ਨਹੀਂ ਕੀਤਾ ਗਿਆ।
Statue of Unity
ਇਸ ਦੇ ਨਾਲ ਹੀ ਬਾਹਰੀ ਇਸ਼ਤਿਹਾਰ ਦੀ ਜਾਣਕਾਰੀ ਬਿਊਰੋ ਦੇ ਕੋਲ ਉਪਲੱਬਧ ਨਹੀਂ ਹੈ। ਇਸ ਤਰ੍ਹਾਂ ਦੀ ਵੱਡੀ ਰਾਸ਼ੀ ਨੂੰ ਇਸ਼ਤਿਹਾਰ ਅਤੇ ਸ਼ਾਨਦਾਰ ਸਮਰੋਹ ਉਤੇ ਖਰਚ ਕੀਤੇ ਜਾਣ ਨੂੰ ਠੀਕ ਨਹੀਂ ਕਿਹਾ ਜਾ ਸਕਦਾ। ਜਦੋਂ ਮੂਰਤੀ ਦੇ ਨੇੜੇ ਦੇ ਲੋਕ ਬਹੁਤ ਹੀ ਜਿਆਦਾ ਗਰੀਬ ਹੋਣ। ਗੁਜਰਾਤ ਵਿਚ ਵਡੋਦਰਾ ਤੋਂ 100 ਕਿਲੋਮੀਟਰ ਦੱਖਣ ਪੂਰਵ ਵਿਚ ਸਥਿਤ ਨਰਮਦਾ ਨਦੀ ਦੇ ਇਕ ਟਾਪੂ ਉਤੇ ਸਰਦਾਰ ਪਟੇਲ ਦੀ 182 ਮੀਟਰ ਉੱਚੀ ਵਿਸ਼ਾਲ ਇਹ ਮੂਰਤੀ ਸਥਿਤ ਹੈ। ਇਸ ਨੂੰ ਕਰੀਬ 3,000 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ।