
ਗੁਜਰਾਤ ਦੇ ਕੇਵਡਿਆ ਵਿਚ ਬਣੀ ਸਰਦਾਰ ਵੱਲਭ ਭਾਈ ਪਟੇਲ......
ਨਵੀਂ ਦਿੱਲੀ (ਭਾਸ਼ਾ): ਗੁਜਰਾਤ ਦੇ ਕੇਵਡਿਆ ਵਿਚ ਬਣੀ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ ਸਟੈਚਿਊ ਆਫ਼ ਯੂਨਿਟੀ ਦੇ ਦੀਦਾਰ ਦੀ ਖਵਾਹਿਸ਼ ਰੱਖਣ ਵਾਲੇ ਲੋਕਾਂ ਲਈ ਇਕ ਚੰਗੀ ਖ਼ਬਰ ਹੈ। 182 ਮੀਟਰ ਉੱਚੀ ਦੁਨੀਆ ਦੀ ਇਸ ਸਭ ਤੋਂ ਉੱਚੀ ਪ੍ਰਤੀਮਾ ਨੂੰ ਦੇਖਣ ਲਈ ਹੁਣ ਹੈਲੀਕਾਪਟਰ ਸਹੂਲਤ ਵੀ ਉਪਲੱਬਧ ਹੋਵੇਗੀ। ਇਸ ਹੈਲੀਕਾਪਟਰ ਸੇਵਾ ਦੀ ਸ਼ੁਰੂਆਤ ਐਤਵਾਰ ਨੂੰ ਕੀਤੀ ਗਈ। ਜਾਣਕਾਰੀ ਦੇ ਮੁਤਾਬਕ ਹੁਣ ਤੱਕ 59 ਸੈਲਾਨੀਆਂ ਅਤੇ ਛੇ ਮੀਡੀਆ ਕਰਮਚਾਰੀਆਂ ਨੇ ਇਸ ਸੇਵਾ ਦਾ ਪ੍ਰਯੋਗ ਕੀਤਾ ਹੈ।
Statue of Unity
ਦੱਸ ਦਈਏ ਕਿ ਹੈਲੀਕਾਪਟਰ ਰਾਈਡ ਕੁਲ 10 ਮਿੰਟ ਦੀ ਹੋਵੇਗੀ ਅਤੇ ਇਸ ਦੇ ਲਈ ਤੁਹਾਨੂੰ 2900 ਰੁਪਏ ਚੁਕਾਣੇ ਹੋਣਗੇ। ਸਟੈਚਿਊ ਆਫ਼ ਯੂਨਿਟੀ ਦਾ ਉਦਘਾਟਨ 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤਾ ਸੀ। ਇਸ ਪ੍ਰਤੀਮਾ ਦੇ ਕੋਲ ਦੁਨੀਆ ਦੀ ਸਭ ਤੋਂ ਉੱਚੀ ਪ੍ਰਤੀਮਾ ਹੋਣ ਦਾ ਰਿਕਾਰਡ ਹੈ।
ਇਸ ਦੀ ਉਚਾਈ ਅਮਰੀਕਾ ਦੀ ਸਟੈਚਿਊ ਆਫ਼ ਲਿਬਰਟੀ ਤੋਂ ਕਰੀਬ ਦੁੱਗਣੀ ਹੈ। ਦੱਸ ਦਈਏ ਕਿ ਸਟੈਚਿਊ ਆਫ਼ ਯੂਨਿਟੀ ਦੀ ਉਸਾਰੀ ਵਿਚ ਕਰੀਬ ਤਿੰਨ ਹਜ਼ਾਰ ਕਰੋੜ ਰੁਪਏ ਦੀ ਲਾਗਤ ਆਈ ਸੀ। ਆਂਕੜੀਆਂ ਦੇ ਮੁਤਾਬਕ ਰੋਜਾਨਾ ਔਸਤ 15 ਹਜ਼ਾਰ ਯਾਤਰੀ ਇਸ ਨੂੰ ਦੇਖਣ ਆਉਂਦੇ ਹਨ।