
ਤੇਜਸਵੀ ਯਾਦਵ ਵਿਰੁਧ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਰਾਹੁਲ ਨੇ ਕੋਈ ਸਟੈਂਡ ਨਹੀਂ ਲਿਆ ਸੀ। ਇਸ ਕਾਰਨ ਨੀਤਿਸ਼ ਕੁਮਾਰ ਨੇ ਮਹਾਗਠਜੋੜ ਤੋਂ ਵੱਖ ਹੋਣ ਦਾ ਫ਼ੈਸਲਾ ਲਿਆ।
ਬਿਹਾਰ : ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਕਿਹਾ ਹੈ ਕਿ ਕਾਂਗਰਸ ਮੁਖੀ ਦੀ ਅਸਮਰਥਾ ਕਾਰਨ ਉਹਨਾਂ ਨੂੰ ਮਹਾਗਠਜੋੜ ਤੋਂ ਵੱਖ ਹੋਣ ਦਾ ਫ਼ੈਸਲਾ ਲੈਣਾ ਪਿਆ ਸੀ। ਉਹਨਾਂ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਅਤੇ ਆਰਜੇਡੀ ਨੇਤਾ ਤੇਜਸਵੀ ਯਾਦਵ ਵਿਰੁਧ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਰਾਹੁਲ ਨੇ ਕੋਈ ਸਟੈਂਡ ਨਹੀਂ ਲਿਆ ਸੀ। ਇਸ ਸਬੰਧੀ ਰਵੱਈਆ ਸਪਸ਼ਟ ਨਾ ਕਰਨ ਕਾਰਨ ਉਹਨਾਂ ਨੇ ਮਹਾਗਠਜੋੜ ਤੋਂ ਵੱਖ ਹੋਣ ਦਾ ਫ਼ੈਸਲਾ ਲਿਆ। ਨੀਤਿਸ਼ ਕੁਮਾਰ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਪਾਰਟੀ ਨੇ 2015 ਦੀਆਂ ਵਿਧਾਨਸਭਾ ਚੋਣਾਂ ਵਿਚ ਕਾਂਗਰਸ ਨੂੰ 40 ਸੀਟਾਂ ਹਾਸਲ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
Rahul Gandhi
ਪਰ ਰਾਹੁਲ ਵੱਲੋਂ ਇਸ ਸਬੰਧੀ ਕੋਈ ਵੀ ਬਿਆਨ ਨਾ ਦੇਣ 'ਤੇ ਉਹਨਾਂ ਨੂੰ ਅਫਸੋਸ ਹੋਇਆ। ਅਜਿਹਾ ਨਾ ਹੁੰਦਾ ਤਾਂ ਉਹ ਗਠਜੋੜ ਛੱਡਣ 'ਤੇ ਮੁੜ ਤੋਂ ਵਿਚਾਰ ਕਰਦੇ। ਨੀਤਿਸ਼ ਨੇ ਕਿਹਾ ਕਿ ਸਾਡਾ ਹਮੇਸ਼ਾਂ ਤੋਂ ਇਹ ਰਵੱਈਆ ਰਿਹਾ ਹੈ ਕਿ ਅਪਰਾਧ, ਭ੍ਰਿਸ਼ਟਾਚਾਰ ਅਤੇ ਸੰਪ੍ਰਦਾਇਕਤਾ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ । ਉਹਨਾਂ ਦੀ ਕੰਮਕਾਜੀ ਪ੍ਰਣਾਲੀ ਅਜਿਹੀ ਸੀ ਜਿਸ ਵਿਚ ਮੇਰੇ ਲਈ ਕੰਮ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਸੀ। ਉਹਨਾਂ ਕਿਹਾ ਕਿ ਜੁਲਾਈ 2017 ਵਿਚ ਤੇਜਸਵੀ ਯਾਦਵ ਭ੍ਰਿਸ਼ਟਾਚਾਰ ਮਾਮਲੇ ਵਿਚ ਸੀਬੀਆਈ ਨੇ ਮੁਕੱਦਮਾ ਦਰਜ ਕੀਤਾ ਸੀ।
Tejaswi Yadav
ਜਿਸ ਤੋਂ ਬਾਅਦ ਜੇਡੀਯੂ ਅਤੇ ਆਰਜੇਡੀ ਦੇ ਰਿਸ਼ਤਿਆਂ ਵਿਚ ਖਟਾਸ ਆ ਗਈ ਸੀ। ਤਣਾਅ ਵਧਣ ਤੋਂ ਬਾਅਦ ਨੀਤਿਸ਼ ਕੁਮਾਰ ਨੇ ਆਰਜੇਡੀ ਅਤੇ ਕਾਂਗਰਸ ਦੇ ਨਾਲ ਮਿਲ ਕੇ ਬਣਾਗੇ ਗਏ ਗਠਜੋੜ ਤੋਂ ਖ਼ੁਦ ਨੂੰ ਵੱਖ ਕਰ ਲਿਆ ਸੀ। ਨੀਤਿਸ਼ ਮੁਤਾਬਕ ਰਾਹੁਲ ਗਾਂਧੀ ਵੱਲੋਂ ਆਰਡੀਨੈਂਸ ਫਾੜਨ ਦੀ ਕਾਪੀ 'ਤੇ ਵਿਚਾਰ-ਵਟਾਂਦਰਾ ਹੋਇਆ ਸੀ। ਉਹ ਜੇਡੀਯੂ ਸੀ ਜਿਸ ਨੇ ਕਾਂਗਰਸ ਨੂੰ ਬਿਹਾਰ ਵਿਚ 40 ਸੀਟਾਂ 'ਤੇ ਲੜਨ ਦਾ ਮੌਕਾ ਦਿਤਾ ਅਤੇ 28 ਸੀਟਾਂ 'ਤੇ ਜਿੱਤ ਹਾਸਲ ਕੀਤੀ। 2003 ਵਿਚ ਰਾਹੁਲ ਗਾਂਧੀ ਨੇ ਮਨਮੋਹਨ ਸਿੰਘ ਸਰਕਾਰ ਦੇ
JDU Party
ਉਸ ਆਰਡੀਨੈਂਸ ਦੀ ਕਾਪੀ ਨੂੰ ਮੀਡੀਆ ਸਾਹਮਣੇ ਫਾੜ ਦਿਤਾ ਸੀ, ਜਿਸ ਵਿਚ ਘਪਲੇ ਦੇ ਦੋਸ਼ੀ ਨੇਤਾਵਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਨੀਤਿਸ਼ ਨੇ ਕਿਹਾ ਕਿ ਉਸ ਵੇਲ੍ਹੇ ਉਹਨਾਂ ਕੋਲ ਅਸਤੀਫੇ ਤੋਂ ਛੁਟ ਹੋਰ ਕੋਈ ਵਿਕਲਪ ਨਹੀਂ ਸੀ। ਮਹਾਗਠਜੋੜ ਸਬੰਧੀ ਉਹਨਾਂ ਕਿਹਾ ਕਿ ਮਹਾਗਠਜੋੜ ਨਾਮ ਉਹਨਾਂ ਦਾ ਦਿਤਾ ਹੋਇਆ ਹੈ, ਜਦ ਜੇਡੀਯੂ ਇਸ ਵਿਚ ਸ਼ਾਮਲ ਸੀ। ਜੇਡੀਯੂ ਦੇ ਵੱਖ ਹੋਣ ਤੋਂ ਬਾਅਦ ਇਹ ਸਿਰਫ ਗਠਜੋੜ ਰਹਿ ਗਿਆ ਹੈ।