
ਆਰਐਸਐਸ ਨੇਤਾ ਨੇ ਦੋਸ਼ ਲਗਾਇਆ ਕਿ ਰਾਮ ਮੰਦਰ ਮਾਮਲੇ ਵਿਚ ਨਿਆਂ ਵਿਚ ਦੇਰੀ ਲਈ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਅਸਲ ਕਸੂਰਵਾਰ ਹਨ।
ਪੁਣੇ : ਆਰਐਸਐਸ ਦੇ ਨੇਤਾ ਇੰਦਰੇਸ਼ ਕੁਮਾਰ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸ, ਖੱਬੇ ਪੱਖੀ ਪਾਰਟੀਆਂ ਅਤੇ ਸੁਪਰੀਮ ਕੋਰਟ ਦੇ ਦੋ-ਤਿੰਨ ਜੱਜ ਉਹਨਾਂ ਕਸੂਰਵਾਰਾਂ ਵਿਚ ਸ਼ਾਮਲ ਹਨ ਜੋ ਨਿਆਂ ਵਿਚ ਦੇਰੀ ਕਰ ਕੇ ਅਯੁੱੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਵਿਚ ਰੁਕਾਵਟਾਂ ਪਾ ਰਹੇ ਹਨ। ਉਹਨਾਂ ਦੁਬਾਰਾ ਕਿਹਾ ਕਿ ਆਰਐਸਐਸ ਦੀ ਇਹ ਮੰਗ ਹੈ ਕਿ ਮੰਦਰ ਦੀ ਉਸਾਰੀ ਵਿਚ ਸਰਕਾਰ ਆਰਡੀਨੈਂਸ ਲਿਆਵੇ। ਆਰਐਸਐਸ ਨੇਤਾ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਸੰਸਦ ਵਿਚ ਇਸ ਮੁੱਦੇ 'ਤੇ ਚਰਚਾ ਕਰਵਾਉਣ ਦੀ ਅਪੀਲ ਕਰਦੇ ਹਾਂ।
The Ram Mandir issue
ਸਾਡਾ ਮੰਨਣਾ ਹੈ ਕਿ ਛੇਤੀ ਤੋਂ ਛੇਤੀ ਨਿਆਂ ਹੋਣਾ ਚਾਹੀਦਾ ਹੈ। ਪੂਰੇ ਦੇਸ਼ ਦੀ ਇਹੋ ਭਾਵਨਾ ਹੈ ਕਿ ਜਿੰਨੀ ਛੇਤੀ ਹੋ ਸਕੇ ਸ਼੍ਰੀ ਰਾਮਚੰਦਰ ਜੀ ਦੇ ਮੰਦਰ ਦੀ ਉਸਾਰੀ ਹੋਣੀ ਚਾਹੀਦੀ ਹੈ। ਉਹਨਾਂ ਨੇ ਪੁਣੇ ਵਿਚ ਪ੍ਰੈਸ ਕਾਨਫਰੰਸ ਰਾਹੀਂ ਕਾਂਗਰਸ ਅਤੇ ਹੋਰਨਾਂ ਦਲਾਂ ਦੇ ਦੋਸ਼ਾਂ ਨੂੰ ਝੂਠਾ ਦੱਸਦੇ ਹੋਏ ਖਾਰਜ ਕਰ ਦਿਤਾ ਕਿ ਸੱਤਾਧਾਰੀ ਭਾਜਪਾ ਆਉਣ ਵਾਲੀਆਂ ਲੋਕਸਭਾ ਚੋਣਾਂ ਵਿਚ ਰਾਜਨੀਤਕ ਲਾਭ ਲੈਣ ਲਈ ਰਾਮ ਮੰਦਰ ਦੇ ਮੁੱਦੇ ਨੂੰ ਚੁੱਕ ਰਹੀ ਹੈ। ਆਰਐਸਐਸ ਨਾਲ ਜੁੜੇ ਰਾਸ਼ਟਰੀ ਮੁਸਲਿਮ ਫੋਰਮ ਦੇ ਮੁਖੀ ਕੁਮਾਰ ਕੁਝ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਪੁਣੇ ਆਏ ਹੋਏ ਸਨ।
Congress
ਆਰਐਸਐਸ ਨੇਤਾ ਨੇ ਦੋਸ਼ ਲਗਾਇਆ ਕਿ ਰਾਮ ਮੰਦਰ ਮਾਮਲੇ ਵਿਚ ਨਿਆਂ ਵਿਚ ਦੇਰੀ ਲਈ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਅਸਲ ਕਸੂਰਵਾਰ ਹਨ। ਕੁਮਾਰ ਨੇ ਕਿਹਾ ਕਿ ਤੀਜੇ ਕਸੂਰਵਾਰ ਸੁਪਰੀਮ ਕੋਰਟ ਦੇ ਦੋ ਤਿੰਨ ਜੱਜ ਹਨ, ਜੋ ਇਸ ਮਾਮਲੇ ਵਿਚ ਦੇਰੀ ਕਰਦੇ ਜਾ ਰਹੇ ਹਨ। ਉਹਨਾਂ ਦੇ ਅਜਿਹੇ ਕੰਮਾਂ ਕਾਰਨ ਹੀ ਇਸ ਮਾਮਲੇ ਵਿਚ ਰੁਕਾਵਟਾਂ ਆ ਰਹੀਆਂ ਹਨ। ਉਹਨਾਂ ਨੇ ਇਹ ਦਾਅਵਾ ਵੀ ਕੀਤਾ ਕਿ ਤਿੰਨ ਸਾਲ ਪਹਿਲਾਂ ਸੁਪਰੀਮ ਕੋਰਟ ਨੇ ਸਾਫ ਕਿਹਾ ਸੀ ਕਿ ਉਹ ਜ਼ਮੀਨ ਦੀ ਮਲਕੀਅਤ ਦੇ ਮਾਮਲੇ ਵਿਚ ਰੋਜ਼ਾਨਾ ਸੁਣਵਾਈ ਕਰੇਗੀ ਅਤੇ ਛੇਤੀ ਤੋਂ ਛੇਤੀ ਫ਼ੈਸਲੇ ਨੂੰ ਯਕੀਨੀ ਬਣਾਏਗੀ।