
ਦੇਸ਼ ‘ਚ ਮੰਦੀ ਦੇ ਬਾਵਜੂਦ ਸਾਲ ‘ਚ ਕਮਾਏ 2410 ਕਰੋੜ ਰੁਪਏ, ਪੜ੍ਹੋ ਪੂਰੀ ਰਿਪੋਰਟ
ਨਵੀਂ ਦਿੱਲੀ: ਭਾਰਤ ਵਿਚ ਪਿਛਲੇ ਕਰੀਬ ਇਕ ਸਾਲ ਤੋਂ ਆਰਥਕ ਸੁਸਤੀ ਦਾ ਦੌਰ ਜਾਰੀ ਹੈ, ਜਿਸ ਕਾਰਨ ਲੋਕਾਂ ਦੀ ਆਮਦਨ ਦੇ ਨਾਲ ਹੀ ਖਰਚ ਕਰਨੇ ਦੀ ਸਮਰੱਥਾ ਵੀ ਘਟ ਰਹੀ ਹੈ ਪਰ ਇਸ ਦੌਰਾਨ ਐਨਪੀਸੀ ਨੂੰ ਛੱਡ ਕੇ ਦੇਸ਼ ਦੀਆਂ 6 ਰਾਸ਼ਟਰੀ ਸਿਆਸੀ ਧਿਰਾਂ ਦੀ ਆਮਦਨ ਵਿਚ ਕਰੀਬ 166 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹਨਾਂ ਸਿਆਸੀ ਧਿਰਾਂ ਦੀ ਆਮਦਨ ਵਿਚ ਸਭ ਤੋਂ ਜ਼ਿਆਦਾ ਹਿੱਸੇਦਾਰੀ ਇਲੈਕਟਰੋਲ ਬਾਂਡ ਨਾਲ ਮਿਲਣ ਵਾਲੇ ਚੰਦੇ ਦੀ ਹੈ।
BJP
ਪਾਰਟੀਆਂ ਦੀ 2018-19 ਦੌਰਾਨ ਕਮਾਈ
ਵਿੱਤੀ ਸਾਲ 2018-19 ਵਿਚ ਸਭ ਤੋਂ ਜ਼ਿਆਦਾ 2,410 ਕਰੋੜ ਰੁਪਏ ਭਾਜਪਾ ਨੂੰ ਮਿਲੇ। ਇਹ ਕੁੱਲ 6 ਸਿਆਸੀ ਧਿਰਾਂ ਦੇ ਸਿਆਸੀ ਚੰਦੇ ਦਾ 65.16 ਫੀਸਦੀ ਹੈ। ਉੱਥੇ ਹੀ ਇਸੇ ਦੌਰਾਨ ਕਾਂਗਰਸ ਦੀ ਆਮਦਨ 918 ਕਰੋੜ ਰੁਪਏ ਰਹੀ।
Congress
ਦੇਸ਼ ਦੀ 6 ਰਾਸ਼ਟਰੀ ਸਿਆਸੀ ਧਿਰਾਂ ਨੂੰ ਵਿੱਤੀ ਸਾਲ 2018-19 ਵਿਚ 3 ਖੇਤਰਾਂ ਤੋਂ ਸਭ ਤੋਂ ਜ਼ਿਆਦਾ ਪੈਸਾ ਮਿਲਿਆ ਹੈ। ਇਸ ਵਿਚ ਚੰਦਾ, ਬੈਂਕ ਦੇ ਵਿਆਜ ਅਤੇ ਫੀਸ ਅਤੇ ਸਬਸਕ੍ਰਿਪਸ਼ਨ ਸ਼ਾਮਲ ਹੈ। ਇਸ ਵਿਚ ਸਭ ਤੋਂ ਜ਼ਿਆਦਾ ਪੈਸਾ ਚੰਦੇ ਦੇ ਰੂਪ ਵਿਚ ਹਾਸਲ ਹੋਇਆ, ਜੋ ਕਿ ਕਰੀਬ 1,931 ਕਰੋੜ ਰੁਪਏ ਸੀ।
BSP
166 ਫੀਸਦੀ ਵਧੀ ਆਮਦਨ
ADR ਰਿਪੋਰਟ ਮੁਤਾਬਕ 31 ਅਕਤੂਬਰ ਦੀ ਆਡਿਟ ਰਿਪੋਰਟ ਦੇ ਮੁਤਾਬਕ ਵਿੱਤੀ ਸਾਲ 2018-19 ਵਿਚ ਇਹਨਾਂ 6 ਧਿਰਾਂ ਨੇ ਦੇਸ਼ ਭਰ ਤੋਂ ਕੁੱਲ 3,698.66 ਕਰੋੜ ਇਕੱਠੇ ਕੀਤੇ, ਜੋ ਪਿਛਲੇ ਵਿੱਤੀ ਸਾਲ 2017-18 ਦੇ ਮੁਕਾਬਲੇ 166 ਫੀਸਦੀ ਜ਼ਿਆਦਾ ਹੈ।
Photo
ਕਿੱਥੋਂ ਆਇਆ ਚੰਦਾ
ਦੇਸ਼ ਦੀਆਂ 6 ਰਾਸ਼ਟਰੀ ਰਾਜਨੀਤਿਕ ਪਾਰਟੀਆਂ ਨੂੰ ਵਿੱਤੀ ਸਾਲ 2018-19 ਵਿਚ 3 ਖੇਤਰਾਂ ਤੋਂ ਸਭ ਤੋਂ ਜ਼ਿਆਦਾ ਪੈਸਾ ਮਿਲਿਆ ਹੈ। ਇਸ ਵਿਚ ਚੰਦਾ, ਬੈਂਕ ਦੇ ਵਿਆਜ ਅਤੇ ਫੀਸ ਤੇ ਸਬਸਕ੍ਰਿਪਸ਼ਨ ਫੀਸ ਸ਼ਾਮਲ ਹੈ। ਇਹਨਾਂ ਵਿਚ ਸਭ ਤੋਂ ਜ਼ਿਆਦਾ ਪੈਸਾ ਚੰਦੇ ਦੇ ਰੂਪ ਵਿਚ ਸ਼ਾਮਲ ਹੋਇਆ ਜੋ ਕਿ ਕਰੀਬ 1,931 ਕਰੋੜ ਰੁਪਏ ਸੀ।
BJP government
ਕਿਸ ਪਾਰਟੀ ਨੇ ਕਿੰਨਾ ਖਰਚ ਕੀਤਾ
ਵਿੱਤੀ ਸਾਲ 2018-19 ਵਿਚ ਸਭ ਤੋਂ ਜ਼ਿਆਦਾ 1,005 ਕਰੋੜ ਰੁਪਏ ਭਾਜਪਾ ਨੇ ਖਰਚ ਕੀਤੇ। ਉੱਥੇ ਹੀ ਕਾਂਗਰਸ ਨੇ 469 ਕਰੋੜ ਰੁਪਏ ਖਰਚ ਕੀਤੇ। ਜਦਕਿ ਸੀਪੀਐਮ ਨੇ 76 ਕਰੋੜ, ਬਸਪਾ ਨੇ 48 ਕਰੋੜ, ਟੀਐਮਸੀ ਨੇ 11 ਕਰੋੜ ਰੁਪਏ, ਸੀਪੀਆਈ ਨੇ 5 ਕਰੋੜ ਰੁਪਏ ਖਰਚ ਕੀਤੇ।
Electrol Bond
ਕਿਨਾਂ ਪਾਰਟੀਆਂ ਨੂੰ ਹਾਸਲ ਹੈ ਰਾਸ਼ਟਰੀ ਰਾਜਨੀਤਕ ਪਾਰਟੀ ਦਾ ਦਰਜਾ
ਦੇਸ਼ ਵਿਚ 6 ਸਿਆਸੀ ਧਿਰਾਂ ਨੂੰ ਰਾਸ਼ਟਰੀ ਰਾਜਨੀਤਕ ਪਾਰਟੀ ਹੋਣ ਦਾ ਦਰਜਾ ਹਾਸਲ ਹੈ। ਇਹਨਾਂ ਵਿਚ ਭਾਜਪਾ, ਬਹੁਜਨ ਸਮਾਜ ਪਾਰਟੀ, ਕਾਂਗਰਸ, ਕਮਿਊਨਿਸਟ ਪਾਰਟੀ ਆਫ ਇੰਡੀਆ, ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਵਾਦੀ) ਅਤੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਸ਼ਾਮਲ ਹੈ।