
ਦਿਗਵਿਜੇ ਨੇ ਕਿਹਾ, 'ਜਿਸ ਨਾਇਕ ਨੂੰ ਮੋਦੀ ਤੇ ਸ਼ਾਹ ਨੇ ਦੇਸ਼ਧ੍ਰੋਹੀ ਕਰਾਰ ਦਿਤਾ ਹੈ, ਜੇ ਉਹ ਸ਼ਖ਼ਸ਼ ਅਜਿਹੇ ਬਿਆਨ ਦੇ ਰਿਹਾ ਹੈ ਤਾਂ ਉਨ੍ਹਾਂ ਨੂੰ ਉਸ ਦਾ ਖੰਡਨ ਕਰਨਾ ਚਾਹੀਦਾ
ਇੰਦੌਰ: ਸੰਭਾਵੀ ਕੌਮੀ ਨਾਗਰਿਕ ਪੰਜੀਕਰਨ ਵਿਰੁਧ ਕੇਂਦਰ ਸਰਕਾਰ 'ਤੇ ਹਮਲਾ ਕਰਦਿਆਂ ਸੀਨੀਅਰ ਕਾਂਗਰਸ ਆਗੂ ਦਿਗਵਿਜੇ ਸਿੰਘ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣੇ ਮਾਤਾ ਪਿਤਾ ਦਾ ਜਨਮ ਪ੍ਰਮਾਣ ਪੱਤਰ ਵਿਖਾ ਦਿੰਦੇ ਹਨ ਤਾਂ ਦੇਸ਼ ਵਾਸੀ ਸਰਕਾਰ ਨੂੰ ਅਪਣੇ ਬਾਰੇ ਸਾਰੇ ਦਸਤਾਵੇਜ਼ ਮੁਹਈਆ ਕਰਾਉਣ ਨੂੰ ਤਿਆਰ ਹੈ।
Narendra Modi
ਦਿਗਵਿਜੇ ਨੇ ਕਿਹਾ, 'ਅਸੀਂ ਤਾਂ ਕਹਿੰਦੇ ਹਾਂ ਕਿ ਮੋਦੀ ਅਪਣੇ ਪਿਤਾ ਅਤੇ ਮਾਤਾ ਦਾ ਜਨਮ ਪ੍ਰਮਾਣ ਪੱਧਰ ਸਾਨੂੰ ਦੱਸ ਦੇਣ, ਅਸੀਂ ਸਾਰੇ ਕਾਗ਼ਜ਼ ਦੇ ਦੇਵਾਂਗੇ।' 72 ਸਾਲਾ ਰਾਜ ਸਭਾ ਮੈਂਬਰ ਨੇ ਕਿਹਾ ਕਿ ਜੇ ਦੇਸ਼ ਵਿਚ ਐਨਆਰਸੀ ਦੀ ਕਵਾਇਦ ਸ਼ੁਰੂ ਹੁੰਦੀ ਹੈ ਤਾਂ ਉਹ ਸਬੰਧਤ ਸਰਕਾਰੀ ਅਧਿਕਾਰੀਆਂ ਨੂੰ ਅਪਣੇ ਬਾਰੇ ਕੋਈ ਦਸਤਾਵੇਜ਼ ਨਹੀਂ ਵਿਖਾਵਾਂਗੇ।
BJP
ਅਤਿਵਾਦ ਜਿਹੇ ਗੰਭੀਰ ਦੋਸ਼ਾਂ ਵਿਚ ਲੋੜੀਂਦੇ ਵਿਵਾਦਗ੍ਰਸਤ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ਦੇ ਦਾਅਵੇ ਬਾਬਤ ਦਿਗਵਿਜੇ ਨੇ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ। ਭਗੌੜੇ ਪ੍ਰਚਾਰਕ ਦੇ ਦਾਅਵੇ ਬਾਰੇ ਕਾਂਗਰਸ ਆਗੂ ਨੇ ਕਿਹਾ, 'ਨਾਇਕ ਨੇ ਵੀਡੀਉ ਜ਼ਰੀਏ ਬਿਆਨ ਦਿਤਾ ਹੈ ਕਿ ਸਤੰਬਰ 2019 ਵਿਚ ਉਨ੍ਹਾਂ ਕੋਲ ਮੋਦੀ ਅਤੇ ਅਮਿਤ ਸ਼ਾਹ ਦਾ ਦੂਤ ਭੇਜਿਆ ਗਿਆ ਸੀ
Article 370
ਜਿਸ ਨੇ ਉਸ ਨੂੰ ਕਿਹਾ ਸੀ ਕਿ ਜੇ ਉਹ ਧਾਰਾ 370 ਹਟਾਏ ਜਾਣ ਦੇ ਭਾਰਤ ਸਰਕਾਰ ਦੇ ਫ਼ੈਸਲੇ ਦਾ ਸਮਰਥਨ ਕਰਦੇ ਹਨ ਤਾਂ ਸਰਕਾਰ ਉਸ ਵਿਰੁਧ ਦਰਜ ਮਾਮਲੇ ਵਾਪਸ ਲੈ ਲਵੇਗੀ ਅਤੇ ਉਹ ਭਾਰਤ ਮੁੜ ਸਕਦਾ ਹੈ।' ਦਿਗਵਿਜੇ ਨੇ ਕਿਹਾ, 'ਜਿਸ ਨਾਇਕ ਨੂੰ ਮੋਦੀ ਅਤੇ ਸ਼ਾਹ ਨੇ ਦੇਸ਼ਧ੍ਰੋਹੀ ਕਰਾਰ ਦਿਤਾ ਹੈ, ਜੇ ਉਹ ਸ਼ਖ਼ਸ਼ ਅਜਿਹੇ ਬਿਆਨ ਦੇ ਰਿਹਾ ਹੈ ਤਾਂ ਉਨ੍ਹਾਂ ਨੂੰ ਉਸ ਦਾ ਖੰਡਨ ਕਰਨਾ ਚਾਹੀਦਾ ਹੈ। (ਏਜੰਸੀ)