ਮੋਦੀ ਸਰਕਾਰ ਇਸ ਯੋਜਨਾ ਦੇ ਤਹਿਤ ਹੁਣ ਕਿਸਾਨਾਂ ਦੀਆਂ ਭਰੇਗੀ ਜੇਬਾਂ
Published : Jan 14, 2020, 5:04 pm IST
Updated : Jan 14, 2020, 5:04 pm IST
SHARE ARTICLE
Pm Modi
Pm Modi

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ਲਈ ਜਲਦ...

ਨਵੀਂ ਦਿੱਲੀ: ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ਲਈ ਜਲਦ ਹੀ ਵੱਡਾ ਐਲਾਨ ਕਰ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ,  ਐਲਪੀਜੀ ਸਬਸਿਡੀ ਦੀ ਤਰਜ ‘ਤੇ ਫਰਟਿਲਾਇਜਰ ਸੈਕਟਰ  ‘ਚ ਵੀ ਸਬਸਿਡੀ ਮਾਡਲ ਲਾਗੂ ਕਰਨ ਦੀ ਪਰਿਕ੍ਰਿਆ ਤੇਜ ਹੋ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਫਰਟਿਲਾਇਜਰ ਸੈਕਟਰ ਵਿੱਚ ਵੀ ਡਾਇਰੈਕਟ ਬੈਨਿਫਿਟ ਟਰਾਂਸਫਰ ਮਾਡਲ ਲਾਗੂ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ।

Modi with KissanModi with Kissan

ਸਰਕਾਰ ਨੇ ਅਗਲੇ ਚਾਰ ਮਹੀਨਿਆਂ ‘ਚ ਫਰਟਿਲਾਇਜਰ ਸਬਸਿਡੀ ਦੀ ਰਕਮ ਸਿੱਧਾ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚਾਉਣ ਦਾ ਟਿੱਚਾ ਤੈਅ ਕੀਤਾ ਹੈ। ਦਰਅਸਲ ਪੀਐਮ ਕਿਸਾਨ ਯੋਜਨਾ ਦੇ ਸਾਲ ਭਰ ਪੂਰਾ ਹੋਣ ‘ਤੇ ਤਕਨੀਕੀ ਦਿੱਕਤਾਂ ਦੂਰ ਹੋਈਆਂ ਹਨ ਇਸ ਲਈ ਸਰਕਾਰ ਇਸਨੂੰ ਛੇਤੀ ਲਾਗੂ ਕਰਨਾ ਚਾਹੁੰਦੀ ਹੈ। ਦੱਸ ਦਈਏ ਕਿ ਪਿਛਲੇ ਸਾਲ ਫਰਟਿਲਾਇਜਰ ਸਬਸਿਡੀ ਦੇ ਤਹਿਤ ਕਰੀਬ 74 ਹਜਾਰ ਕਰੋੜ ਰੁਪਏ ਸਰਕਾਰ ਨੇ ਜਾਰੀ ਕੀਤੇ ਹਨ। ਹੁਣ ਸਬਸਿਡੀ ਦੀ ਰਕਮ ਫਰਟਿਲਾਇਜਰ ਮੈਨਿਉਫੈਕਚਰਸ ਨੂੰ ਦਿੱਤੀ ਜਾਂਦੀ ਹੈ।

Kissan Surjit SinghKissan Surjit Singh

4 ਮਹੀਨੇ ‘ਚ ਲਾਗੂ ਹੋ ਸਕਦੀ ਹੈ ਨਵੀਂ ਸਕੀਮ

ਫਰਟਿਲਾਇਜਰ ਸੈਕਟਰ ਵਿੱਚ ਵੀ ਡਾਇਰੈਕਟ ਬੈਨਿਫਿਟ ਟਰਾਂਸਫਰ ਦਾ ਰਸਤਾ ਸਾਫ਼ ਹੋ ਗਿਆ ਹੈ। ਫਰਟਿਲਾਇਜਰ ਸਬਸਿਡੀ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣ ਦੀ ਤਿਆਰੀ ਹੈ। ਅਗਲੇ 4-5 ਮਹੀਨੇ ਵਿੱਚ ਡੀਬੀਟੀ ਯੋਜਨਾ ਲਾਂਚ ਕਰਨ ਦੀ ਤਿਆਰੀ ਪੂਰੀ ਹੋ ਚੁੱਕੀ ਹੈ। ਭਾਰੀ ਸਬਸਿਡੀ ਬਕਾਇਆ ਨਾਲ ਜੂਝ ਰਹੀ ਫ਼ਰਟਿਲਾਇਜ਼ਰ ਕੰਪਨੀਆਂ ਨੂੰ ਵੀ ਇਸ ਨਾਲ ਫਾਇਦਾ ਹੋਵੇਗਾ।  

Kissan Surjit SinghKissan Surjit Singh

ਪੀਐਮ ਕਿਸਾਨ ਸਨਮਾਨ ਨਿਧੀ ਸਕੀਮ ਦੇ ਅੰਕੜਿਆਂ ਦਾ ਹੋਵੇਗਾ ਇਸਤੇਮਾਲ

ਫਰਟਿਲਾਇਜਰ ਮੰਤਰਾਲਾ ਡੀਬੀਟੀ (ਡਾਇਰੈਕਟ ਬੈਨੇਫਿਟ ਟਰਾਂਸਫਰ) ਲਈ ਪੀਐਮ ਕਿਸਾਨ ਯੋਜਨਾ ਦੇ ਅੰਕੜਿਆਂ ਦਾ ਇਸਤੇਮਾਲ ਕਰੇਗਾ। ਪੀਐਮ ਕਿਸਾਨ ਯੋਜਨਾ ‘ਚ ਕਿਸਾਨ ਦੀ ਜ਼ਮੀਨ ਦੇ ਨਾਲ ਬੈਂਕ ਡਿਟੇਲਸ ਵੀ ਸਰਕਾਰ ਦੇ ਕੋਲ ਉਪਲੱਬਧ ਹੈ। ਫਰਟਿਲਾਇਜਰ ਮੰਤਰਾਲਾ ਨੇ ਐਗਰੀਕਲਚਰ ਮੰਤਰਾਲਾ ਦੇ ਨਾਲ ਮਿਲਕੇ ਪਰਕ੍ਰਿਆ ਸ਼ੁਰੂ ਕਰ ਦਿੱਤੀ ਹੈ। ਫਰਟਿਲਾਇਜਰ ਸਬਸਿਡੀ ਲਈ ਪੀਐਮ ਕਿਸਾਨਾਂ ਦੀਆਂ ਸ਼ਰਤਾਂ ਦਾ ਇਸਤੇਮਾਲ ਉੱਤੇ ਵਿਚਾਰ ਹੋ ਰਿਹਾ ਹੈ।

KissanKissan

ਸਰਕਾਰ ਦੀ ਇਸ ਯੋਜਨਾ ਦੇ ਤਹਿਤ ਮਿਲਦੀ ਹੈ 10 ਹਜਾਰ ਰੁਪਏ ਪੈਨਸ਼ਨ

ਪ੍ਰਧਾਨ ਮੰਤਰੀ ਦਫ਼ਤਰ ਨੇ ਡੀਬੀਟੀ ਜਲਦੀ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ। ਪ੍ਰਤੀ ਹੇਕਟੇਅਰ ਖਪਤ ਦੀ ਮਾਤਰਾ ਸਾਇੰਟਿਫਿਕ ਆਧਾਰ ‘ਤੇ ਤੈਅ ਹੋਵੇਗੀ। ਮੌਜੂਦਾ ਸਮੇਂ ‘ਚ ਕਿਸਾਨ ਪ੍ਰਤੀ ਹੇਕਟੇਅਰ ਦੁੱਗਣਾ ਫਰਟਿਲਾਇਜਰ ਦਾ ਇਸਤੇਮਾਲ ਕਰਦੇ ਹਨ। ਡੀਬੀਟੀ ਨਾਲ ਸਬਸਿਡੀ ਵਿੱਚ 20-30 ਫ਼ੀਸਦੀ ਦੀ ਬਚਤ ਹੋ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement