
ਰੇਲ ਮੰਤਰੀ ਪਿਊਸ਼ ਗੋਇਲ ਨੇ ਟਵੀਟ ਜ਼ਰੀਏ ਦਿਤੀ ਜਾਣਕਾਰੀ
ਨਵੀਂ ਦਿੱਲੀ : ਰੇਲ ਯਾਤਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਖ਼ਾਤਰ ਰੇਲਵੇ ਵਲੋਂ ਨਵੀਆਂ ਨਵੀਆਂ ਸੇਵਾਵਾਂ ਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸੇ ਤਹਿਤ ਰੇਲਵੇ ਨੇ ਇਕ ਵਿਲੱਖਣ ਹਿਊਮਨ ਇੰਟਰੇਕਟਿਵ ਇੰਟਰਫੇਸ ਸਿਸਟਮ ਰਾਹੀਂ ਯਾਤਰੀਆਂ ਨੂੰ ਮੁਫ਼ਤ ਮੋਬਾਈਲ ਅਤੇ ਵਾਈਫਾਈ ਕਾਲਿੰਗ ਤੇ ਕਈ ਹੋਰ ਸਹੂਲਤਾਂ ਦੇਣ ਦੀ ਤਿਆਰੀ ਖਿੱਚ ਲਈ ਹੈ। ਇਸ ਸਬੰਧੀ ਜਾਣਕਾਰੀ ਰੇਲ ਮੰਤਰੀ ਪਿਊਸ਼ ਗੋਇਲ ਨੇ ਟਵੀਟ ਰਾਹੀਂ ਦਿਤੀ ਹੈ।
यात्रियों को आधुनिक सुविधायें प्रदान करने को तत्पर रेलवे ने विशाखापत्तनम स्टेशन पर अनूठा ह्यूमेन इंटरेक्टिव इंटरफेस सिस्टम लगाया है।
— Piyush Goyal (@PiyushGoyal) January 15, 2020
इससे यात्री निशुल्क मोबाइल व वीडियो कॉलिंग, फॉस्ट मोबाइल चार्जिंग, मौसम व ट्रेन सहित स्थानीय जगहों की जानकारी भी ले सकते हैं। pic.twitter.com/SGY7GsdC8Z
ਰੇਲ ਮੰਤਰੀ ਮੁਤਾਬਕ ਇਸ ਸੇਵਾ ਦੀ ਸ਼ੁਰੂਆਤ ਵਿਸ਼ਾਖਾਪਟਨਮ ਰੇਲਵੇ ਸਟੇਸ਼ਨ ਤੋਂ ਸ਼ੁਰੂ ਕੀਤੀ ਗਈ ਹੈ। ਇਸ ਰਾਹੀਂ ਕਈ ਵਿਲੱਖਣ ਸੇਵਾਵਾਂ ਮੁਸਾਫ਼ਰਾਂ ਨੂੰ ਮਿਲ ਰਹੀਆਂ ਹਨ। ਰੇਲ ਮੰਤਰੀ ਵਲੋਂ ਇਨ੍ਹਾਂ ਸਹੂਲਤਾਂ ਸਬੰਧੀ ਇਕ ਵੀਡੀਓ ਵੀ ਜਾਰੀ ਕੀਤੀ ਗਈ ਹੈ।
Photo
ਇਸ ਮੁਤਾਬਕ ਰੇਲ ਮੰਤਰਾਲੇ ਨੇ ਮੇਕ ਇਸ ਇੰਡੀਆ ਮੁਹਿੰਮ ਤਹਿਤ ਵਿਸ਼ਾਖਾਪਟਨਮ ਰੇਲਵੇ ਸਟੇਸ਼ਨ ਵਿਖੇ ਵਿਲੱਖਣ ਕਿਸਮ ਦਾ ਪਹਿਲਾ ਹਿਊਮਨ ਇੰਟਰੇਕਟਿਵ ਇੰਟਰਫੇਸ ਸਿਸਟਮ ਲਾਇਆ ਗਿਆ ਹੈ। ਇਹ ਡਿਜੀਟਲ ਕਿਊਸਕ ਅਤੇ ਡਿਜੀਟਲ ਬਿਲ ਬੋਰਡ ਦਾ ਵਿਲੱਖਣ ਗੱਠਜੋੜ ਹੈ।
Photo
ਇਕ ਮਸ਼ੀਨ ਰਾਹੀਂ ਦਿਤੀਆਂ ਜਾ ਰਹੀਆਂ ਨੇ ਅਨੇਕਾਂ ਸਹੂਲਤਾਂ : ਇਸ ਇਕ ਮਸ਼ੀਨ ਤੋਂ ਕਈ ਕੰਮ ਲਏ ਜਾ ਸਕਦੇ ਹਨ। ਇਸ ਡਿਜੀਟਲ ਕਿਊਸਕ ਦੀ ਮਦਦ ਨਾਲ ਰੇਲ ਯਾਤਰੀ ਮੁਫ਼ਤ ਮੋਬਾਇਲ ਅਤੇ ਵੀਡੀਓ ਕਾਲਿੰਗ ਦੀ ਸਹੂਲਤ ਵਰਤ ਸਕਦੇ ਹਨ।
Photo
ਮੋਬਾਇਲ ਅਤੇ ਲੈਪਟਾਪ ਸਮੇਤ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਸਹੂਲਤ ਲਈ ਇਸ ਵਿਚ ਫਾਸਟ ਚਾਰਜਿੰਗ ਪੋਰਟਸ ਵੀ ਲੱਗੇ ਹੋਏ ਹਨ। ਇਸ ਤੋਂ ਇਲਾਵਾ 24 ਘੰਟੇ ਨਿਗਰਾਨੀ ਖਾਤਰ ਸੀਸੀਟੀਵੀ ਕੈਮਰਿਆਂ ਦੀ ਸਹੂਲਤ ਵੀ ਉਪਲਬਧ ਹੈ।
Photo
ਜਾਣਕਾਰੀ ਅਨੁਸਾਰ ਡਿਜੀਟਲ ਕਿਊਸਕ ਵਿਚ ਦਿਤੀ ਗਈ ਦਿਲਕਸ਼ ਸਕਰੀਨ 'ਤੇ ਯਾਤਰੀ ਮੌਸਮ ਅਤੇ ਰੇਲ ਨਾਲ ਜੁੜੀਆਂ ਹੋਰ ਜਾਣਕਾਰੀਆਂ ਵੀ ਹਾਸਿਲ ਕਰ ਸਕਦੇ ਹਨ। ਇਸ ਤੋਂ ਇਲਾਵਾ ਗੂਗਲ ਮੈਪ, ਸ਼ਹਿਰ ਦਾ ਨਕਸ਼ਾ ਅਤੇ ਹੋਰ ਖ਼ਾਸ ਸਥਾਨਾਂ ਦਾ ਵੇਰਵਾ ਵੀ ਵੇਖਿਆ ਜਾ ਸਕਦਾ ਹੈ।
Photo
ਆਉਂਦੇ ਸਮੇਂ 'ਚ ਜੇਕਰ ਯਾਤਰੀ ਇਨ੍ਹਾਂ ਸੇਵਾਵਾਂ 'ਚ ਦਿਲਚਸਪੀ ਦਿਖਾਉਂਦੇ ਹਨ ਤਾਂ ਇਸ ਨੂੰ ਛੇਤੀ ਹੀ ਬਾਕੀ ਸਟੇਸ਼ਨਾਂ 'ਤੇ ਵੀ ਲਾਗੂ ਕੀਤਾ ਜਾਵੇਗਾ।