
ਦਿੱਲੀ ਦੇ ਚਿੜੀਆਂ ਗਰ ਵਿਚ ਬਰਡ ਫਲੂ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ...
ਨਵੀਂ ਦਿੱਲੀ: ਦਿੱਲੀ ਦੇ ਚਿੜੀਆਂ ਗਰ ਵਿਚ ਬਰਡ ਫਲੂ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ। ਇਸ ਨਾਲ ਦਿੱਲੀ ਸਮੇਤ ਦੇਸ਼ ਦੇ 10 ਰਾਜਾਂ ਵਿਚ ਬਰਡ ਫ਼ਲੂ ਦੀ ਪੁਸ਼ਟੀ ਹੋ ਚੁੱਕੀ ਹੈ। ਦਿੱਲੀ ਵਿਚ ਚਿੜੀਆਂ ਘਰ ਸੰਜੇ ਝੀਲ ਸਮੇਤ ਹੋਰ ਸੰਗ੍ਰਹਿਆਂ ‘ਤੇ ਲੋਕਾਂ ਦੀ ਆਵਾਜਾਈ ਪਹਿਲਾਂ ਤੋਂ ਰੋਕ ਦਿੱਤੀ ਗਈ ਸੀ। ਹੁਣ ਬਰਡ ਫ਼ਲੂ ਦੀ ਪੁਸ਼ਟੀ ਤੋਂ ਬਾਅਦ ਸਖ਼ਤੀ ਹੋਰ ਵਧਾਈ ਜਾ ਸਕਦੀ ਹੈ।
Bird Flu Test
ਦਿੱਲੀ ਦੇ ਚਿੜੀਆਂ ਘਰ ਵਿਚ ਇਕ ਉੱਲੂ ਦੇ ਮਰ ਜਾਣ ‘ਤੇ ਬਰਡ ਫ਼ਲੂ ਟੈਸਟ ਦੇ ਲਈ ਸੈਂਪਲ ਭੇਜਿਆ ਗਿਆ ਸੀ, ਜੋ ਪਾਜਿਟਿਵ ਪਾਇਆ ਗਿਆ ਹੈ। ਚਿੜੀਆਂ ਘਰ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਮੁਤਾਬਿਕ H5N8 ਏਵਿਅਨ ਇਨਫਲੂਇੰਜਾ ਦੀ ਪੁਸ਼ਟੀ ਹੋਈ ਹੈ। ਚਿੜੀਆਂ ਘਰ ‘ਚ ਸਾਰੇ ਪ੍ਰੋਟੋਕਾਲ ਦੇ ਤਹਿਤ ਸੈਨੀਟਾਇਜੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਮਯੂਰ ਵਿਹਾਰ ਫ਼ੇਜ਼-3, ਸੰਜੇ ਝੀਲ ਅਤੇ ਦੁਆਰਕਾ ਸੈਕਟਰ 9 ਦੇ ਲਈ ਗਏ 10 ਨਮੂਨਿਆਂ ਵਿਚ ਬਰਡ ਫਲੂ ਦੀ ਪੁਸ਼ਟੀ ਹੋਈ ਸੀ।
owls
ਸੰਜੇ ਝੀਲ ਵਿਚ ਸੋਮਵਾਰ ਨੂੰ ਬੱਤਖਾਂ ਨੂੰ ਮਰਿਆਂ ਦੇਖਿਆਂ ਗਿਆ ਸੀ, ਜਿੱਥੇ ਕਈਂ ਬੱਤਖਾਂ ਮ੍ਰਿਤਕ ਪਾਈਆਂ ਗਈਆਂ ਸੀ। 9 ਜਨਵਰੀ ਨੂੰ ਦਿੱਲੀ ਸਰਕਾਰ ਨੇ ਬਰਡ ਫਲੂ ਦੇ ਸ਼ੱਕ ਨੂੰ ਦੇਖਦੇ ਹੋਏ ਸਭਤੋਂ ਵੱਡੀ ਪੋਲਟਰੀ ਮਾਰਕਿਟ ਗਾਜੀਪੁਰ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਸੀ ਪਰ ਗਾਜੀਪੁਰ ਮੁਰਗਾ ਮੰਡੀ ਤੋਂ ਜਲੰਧਰ ਭੇਜੇ ਗਏ 100 ਸੈਂਪਲ ਨੈਗੇਟਿਵ ਪਾਏ ਗਏ ਹਨ।
Bird Flu Test
ਇਸ ਲਈ ਮਾਰਕਿਟ ਦੁਬਾਰਾ ਖੋਲ੍ਹਣ ਦਾ ਹੁਕਮ ਦਿੱਤਾ ਗਿਆ ਹੈ। ਦਿੱਲੀ ਦੇ ਸੰਜੇ ਝੀਲ ਵਿਚ ਬਰਡ ਫਲੂ ਦੀ ਪੁਸ਼ਟੀ ਤੋਂ ਪਹਿਲਾਂ ਗਾਜੀਪੁਰ ਮੰਡੀ ਤੋਂ ਰੈਂਡਮ ਸੈਂਪਲ ਜਲੰਧਰ ਭੇਜੇ ਗਏ ਸੀ, ਹੁਣ ਵੀ ਐਨੀਮਲ ਹਸਬੈਂਡਰੀ ਵਿਭਾਗ ਦੀ ਟੀਮ ਅਲਰਟ ‘ਤੇ ਹੈ ਅਤੇ ਵੱਖ-ਵੱਖ ਇਲਾਕਿਆਂ ਤੋਂ ਰੈਂਡਮ ਸੈਂਪਲ ਲਿਆ ਰਹੀ ਹੈ।