
ਪਾਕਿਸਤਾਨ ਨੇ ਕੋਵਿਡ-19 ਵੈਕਸੀਨ ਦਾ ਆਯਾਤ ਕਰਨ ਲਈ ਫਾਇਨਲ ਆਰਡਰ ਨਹੀਂ ਦਿੱਤਾ ਹੈ ਤੇ ਨਾ ਹੀ ਵੈਕਸੀਨ ਮੈਨੂਫੈਕਚਰ...
ਇਸਲਾਮਾਬਾਦ: ਦੇਸ਼ਭਰ ਵਿਚ ਕੋਰੋਨਾ ਇਨਫੈਕਸ਼ਨ ਨਾਲ ਨਜਿੱਠਣ ਲਈ ਵੈਕਸੀਨੇਸ਼ਨ ਸ਼ੁਰੂ ਕਰ ਦਿੱਤੀ ਹੈ, ਪਰ ਪਾਕਿਸਤਾਨ ਲਈ ਵੈਕਸੀਨ ਦਾ ਪ੍ਰਬੰਧ ਕਰਨਾ ਮੁਸ਼ਕਿਲ ਹੋ ਰਿਹਾ ਹੈ। ਇਮਰਾਨ ਖਾਨ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਨੇ ਕੋਵਿਡ-19 ਵੈਕਸੀਨ ਦਾ ਆਯਾਤ ਕਰਨ ਲਈ ਫਾਇਨਲ ਆਰਡਰ ਨਹੀਂ ਦਿੱਤਾ ਹੈ ਤੇ ਨਾ ਹੀ ਵੈਕਸੀਨ ਮੈਨੂਫੈਕਚਰਰ ਨੇ ਵੈਕਸੀਨ ਦੀ ਅਪੂਰਤੀ ਲਈ ਪਾਕਿਸਤਾਨ ਦੀ ਅਪੀਲ ਸਵੀਕਾਰ ਕੀਤੀ ਹੈ।
ਪਾਕਿਸਤਾਨ ਦੇ ਕਾਰਜਕਾਰੀ ਸਿਹਤ ਮੰਤਰੀ ਫੈਸਲ ਸੁਲਤਾਨ ਦਾ ਕਹਿਣਾ ਹੈ ਕਿ ਇਹ ਟੀਕਾ ਇਸ ਫਰਵਰੀ ਦੇ ਮੱਧ ਤੱਕ ਚੀਨ ਤੋਂ ਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿਚ ਇਸ ਦੀ ਡੋਜ਼ ਸਿਹਤ ਕਰਮਚਾਰੀਆਂ, ਬਜ਼ੁਰਗ ਨਾਗਰਿਕਾਂ ਦੇ ਨਾਲ-ਨਾਲ ਫਰੰਟਲਾਈਨ ਕਰਮਚਾਰੀਆਂ ਨੂੰ ਦਿੱਤੀ ਜਾਵੇਗੀ ਪਰ ਇਕ ਵੱਡਾ ਸਵਾਲ ਇਹ ਹੈ ਕਿ ਪਾਕਿਸਤਾਨ ਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ, ਕੀ ਹਰ ਕੋਈ ਟੀਕੇ ਦੀ ਡੋਜ਼ ਲਵੇਗਾ?
ਇਸ ਦਾ ਇਕ ਹੋਰ ਵੱਡਾ ਕਾਰਨ ਇਹ ਹੈ ਕਿ ਟੀਕੇ ਦੇ ਮਾਮਲੇ ਵਿਚ ਪਾਕਿਸਤਾਨ ਚੀਨ 'ਤੇ ਨਿਰਭਰ ਹੈ। ਜਿਕਰਯੋਗ ਹੈ ਕਿ ਪਾਕਿਸਤਾਨ 'ਚ ਕੋਰੋਨਾ ਵਾਇਰਸ ਦੇ ਕੁੱਲ 5,14,338 ਮਾਮਲੇ ਸਾਹਮਣੇ ਆਏ ਜਦਕਿ 10,863 ਲੋਕਾਂ ਦੀ ਮੌਤ ਹੋਈ ਹੈ।