
ਅਲੀਗੜ੍ਹ ਤੋਂ ਮੰਗ ਰਹੇ ਸਨ ਸੀਟ
ਲਖਨਊ: ਯੂ. ਪੀ. ਚੋਣਾਂ ਦੀਆਂ ਤਰੀਕਾਂ ਦੇ ਐੈਲਾਨ ਤੋਂ ਬਾਅਦ ਪਾਰਟੀ ਵਿਚ ਟਿਕਟਾਂ ਨੂੰ ਲੈ ਕੇ ਤਕਰਾਰ ਦੇਖਣ ਨੂੰ ਮਿਲ ਰਿਹਾ ਹੈ। ਸਮਾਜਵਾਦੀ ਪਾਰਟੀ ਦੇ ਆਗੂ ਆਦਿੱਤਿਆ ਠਾਕੁਰ ਨੇ ਲਖਨਊ ਵਿੱਚ ਐਸਪੀ ਦਫ਼ਤਰ ਦੇ ਬਾਹਰ ਪੈਟਰੋਲ ਛਿੜਕ ਕੇ ਖ਼ੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ।
Aditya Thakur
ਦੱਸਿਆ ਜਾ ਰਿਹਾ ਹੈ ਕਿ ਆਦਿਤਿਆ ਠਾਕੁਰ ਅਲੀਗੜ੍ਹ ਦਾ ਰਹਿਣ ਵਾਲਾ ਹੈ। ਆਦਿਤਿਆ ਠਾਕੁਰ ਅਲੀਗੜ੍ਹ ਤੋਂ ਸਪਾ ਦੀ ਟਿਕਟ ਮੰਗ ਰਹੇ ਸਨ ਪਰ ਟਿਕਟ ਨਾ ਮਿਲਣ ’ਤੇ ਉਸ ਨੇ ਐਸਪੀ ਦਫ਼ਤਰ ਦੇ ਬਾਹਰ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ।
Aditya Thakur
ਜਾਣਕਾਰੀ ਅਨੁਸਾਰ ਸਮਾਜਵਾਦੀ ਪਾਰਟੀ ਦੇ ਨੇਤਾ ਆਦਿਤਿਆ ਠਾਕੁਰ ਅੱਜ ਸਵੇਰੇ (ਐਤਵਾਰ) ਲਖਨਊ ਸਥਿਤ ਪਾਰਟੀ ਦਫ਼ਤਰ ਦੇ ਬਾਹਰ ਪਹੁੰਚੇ। ਫਿਰ ਉਹਨਾਂ ਨੇ ਖੁਦ 'ਤੇ ਪੈਟਰੋਲ ਛਿੜਕ ਕੇ ਖੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਲੋਕਾਂ ਨੇ ਆਦਿਤਿਆ ਠਾਕੁਰ ਨੂੰ ਫੜ ਲਿਆ ਅਤੇ ਅੱਗ ਲਗਾਉਣ ਤੋਂ ਰੋਕ ਦਿੱਤਾ।
Aditya Thakur
ਲਖਨਊ ਵਿੱਚ ਸਪਾ ਦਫ਼ਤਰ ਦੇ ਬਾਹਰ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਮਾਜਵਾਦੀ ਪਾਰਟੀ ਦੇ ਆਗੂ ਆਦਿੱਤਿਆ ਠਾਕੁਰ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਲਈ ਬਹੁਤ ਕੰਮ ਕੀਤੇ ਹਨ ਪਰ ਫਿਰ ਵੀ ਉਸ ਨੂੰ ਟਿਕਟ ਨਹੀਂ ਦਿੱਤੀ ਗਈ। ਇਸ ਤੋਂ ਉਹ ਬਹੁਤ ਨਾਰਾਜ਼ ਸੀ ਅਤੇ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਸਪਾ ਨੇਤਾ ਅਦਿੱਤਿਆ ਠਾਕੁਰ ਰੋਂਦੇ ਹੋਏ ਨਜ਼ਰ ਆਏ।
Aditya Thakur