ਆਉਣ ਵਾਲੇ ਦਿਨਾਂ ’ਚ ਹਵਾ ਦੀ ਗੁਣਵੱਤਾ ‘ਗੰਭੀਰ’ ਹੋਣ ਦੀ ਸੰਭਾਵਨਾ
ਨਵੀਂ ਦਿੱਲੀ: ਦਿੱਲੀ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ (ਐਨ.ਸੀ.ਆਰ.) ’ਚ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀ.ਏ.ਕਿਊ.ਐੱਮ.) ਨੇ ਸ਼ੁਕਰਵਾਰ ਨੂੰ ਹਵਾ ਦੀ ਗੁਣਵੱਤਾ ’ਚ ਵਾਧੇ ਦੇ ਰੁਝਾਨ ਨੂੰ ਵੇਖਣ ਤੋਂ ਬਾਅਦ ਜੀ.ਆਰ.ਏ.ਪੀ. ਪਾਬੰਦੀਆਂ ਸਖ਼ਤ ਕਰ ਦਿਤੀਆਂ ਹਨ। ਅਧਿਕਾਰੀਆਂ ਨੇ ਦਸਿਆ ਕਿ ਦਿੱਲੀ ’ਚ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) ਵੀਰਵਾਰ ਸ਼ਾਮ 4 ਵਜੇ 343 ਸੀ, ਜੋ ਸ਼ੁਕਰਵਾਰ ਸ਼ਾਮ 4 ਵਜੇ ਵਧ ਕੇ 354 ਉਤੇ ਪਹੁੰਚ ਗਿਆ।
ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਆਈ.ਐਮ.ਡੀ./ਆਈਆਈ.ਟੀ. ਐਮ ਵਲੋਂ ਮੌਸਮ ਅਤੇ ਮੌਸਮ ਦੀ ਸਥਿਤੀ ਦੀ ਭਵਿੱਖਬਾਣੀ ਤੋਂ ਸੰਕੇਤ ਮਿਲਦਾ ਹੈ ਕਿ ਹੌਲੀ ਹਵਾ ਦੀ ਗਤੀ, ਸਥਿਰ ਵਾਯੂਮੌਲ, ਪ੍ਰਤੀਕੂਲ ਮੌਸਮ ਦੇ ਮਾਪਦੰਡਾਂ ਅਤੇ ਮੌਸਮ ਦੀਆਂ ਸਥਿਤੀਆਂ ਅਤੇ ਪ੍ਰਦੂਸ਼ਕਾਂ ਦੇ ਫੈਲਣ ਦੀ ਘਾਟ ਦੇ ਕਾਰਨ, ਆਉਣ ਵਾਲੇ ਦਿਨਾਂ ਵਿਚ ਦਿੱਲੀ ਦਾ ਔਸਤ ਏ.ਕਿਊ.ਆਈ. 400 ਦੇ ਅੰਕ ਨੂੰ ਪਾਰ ਕਰਨ ਅਤੇ ‘ਗੰਭੀਰ’ ਸ਼੍ਰੇਣੀ ਵਿਚ ਦਾਖਲ ਹੋਣ ਦੀ ਸੰਭਾਵਨਾ ਹੈ।’’
ਅਧਿਕਾਰੀ ਨੇ ਕਿਹਾ ਇਸ ਦੇ ਮੱਦੇਨਜ਼ਰ ਅੱਜ ਪੂਰੇ ਐਨ.ਸੀ.ਆਰ. ਵਿਚ ਤੁਰਤ ਪ੍ਰਭਾਵ ਨਾਲ ਮੌਜੂਦਾ ਜੀ.ਆਰ.ਏ.ਪੀ. ਦੇ ਪੜਾਅ-3 ਦੇ ਤਹਿਤ ਕਲਪਨਾ ਕੀਤੀ ਗਈ ਸਾਰੀਆਂ ਕਾਰਵਾਈਆਂ ਨੂੰ ਲਾਗੂ ਕਰਨ ਦਾ ਸੱਦਾ ਦਿਤਾ।
