
ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਅਤਿਵਾਦੀ ਹਮਲਾ 'ਗੰਭੀਰ ਚਿੰਤਾ ਦਾ ਵਿਸ਼ਾ' ਹੈ.....
ਇਸਲਾਮਾਬਾਦ : ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਅਤਿਵਾਦੀ ਹਮਲਾ 'ਗੰਭੀਰ ਚਿੰਤਾ ਦਾ ਵਿਸ਼ਾ' ਹੈ। ਪਾਕਿਸਤਾਨ ਨੇ ਕਿਹਾ ਅਸੀਂ ਬਿਨਾਂ ਕਿਸੇ ਜਾਂਚ ਦੇ ਹਮਲੇ ਦਾ ਸਬੰਧ ਪਾਕਿਸਤਾਨ ਨਾਲ ਜੋੜਨ 'ਤੇ ਭਾਰਤੀ ਮੀਡੀਆ ਅਤੇ ਸਰਕਾਰ ਦੇ ਕਿਸੇ ਵੀ ਦੋਸ਼ ਨੂੰ ਖਾਰਜ ਕਰਦੇ ਹਾਂ। ਹਮਲੇ ਤੋਂ ਕਈ ਘੰਟਿਆਂ ਦੀ ਚੁੱਪੀ ਮਗਰੋਂ ਅੱਧੀ ਰਾਤ ਤੋਂ ਬਾਅਦ ਪਾਕਿਸਤਾਨੀ ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਨੇ ਦੁਨੀਆਂ ਦੇ ਕਿਸੇ ਵੀ ਹਿੱਸੇ 'ਚ ਹਿੰਸਾ ਦੀ ਕਾਰਵਾਈ ਦੀ ਹਮੇਸ਼ਾ ਨਿੰਦਾ ਕੀਤੀ ਹੈ।
Pulwama Attack
ਉਸ ਨੇ ਕਿਹਾ ਕਿ ਅਸੀਂ ਬਗ਼ੈਰ ਕਿਸੇ ਜਾਂਚ ਤੋਂ ਹਮਲੇ ਦਾ ਸਬੰਧ ਪਾਕਿਸਤਾਨ ਨਾਲ ਜੋੜਨ ਦੇ ਭਾਰਤੀ ਮੀਡੀਆ ਅਤੇ ਸਰਕਾਰ ਦੀ ਕਿਸੇ ਵੀ ਕੋਸ਼ਿਸ਼ ਨੂੰ ਖਾਰਜ ਕਰਦੇ ਹਾਂ। ਉਧਰ ਭਾਰਤ ਨੇ ਪੁਲਵਾਮਾ ਅਤਿਵਾਦੀ ਹਮਲੇ ਨੂੰ ਲੈ ਕੇ ਪਾਕਿਸਤਾਨ ਦੀ ਨਿੰਦਾ ਕੀਤੀ ਅਤੇ ਗੁਆਂਢੀ ਦੇਸ਼ ਨੂੰ ਅਤਿਵਾਦੀਆਂ ਨੂੰ ਸਹਿਯੋਗ ਦੇਣਾ ਬੰਦ ਕਰਨ ਅਤੇ ਉਸ ਦੀ ਜ਼ਮੀਨ ਤੋਂ ਚਲ ਰਹੇ ਅਤਿਵਾਦੀ ਟਿਕਾਣਿਆਂ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। (ਏਜੰਸੀਆਂ)