
ਬੀਤੇ ਕੱਲ੍ਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਿਸ ਵੰਦੇ ਭਾਰਤ ਟ੍ਰੇਨ ਨੂੰ ਹਰੀ ਝੰਡੀ ਵਿਖਾਈ ਸੀ। ਉਹੀ ਵੰਦੇ ਭਾਰਤ ਟ੍ਰੇਨ ਸ਼ਨੀਵਾਰ ਨੂੰ ਵਾਰਾਣਸੀ ਤੋਂ ਦਿੱਲੀ ...
ਨਵੀਂ ਦਿੱਲੀ : ਬੀਤੇ ਕੱਲ੍ਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਿਸ ਵੰਦੇ ਭਾਰਤ ਟ੍ਰੇਨ ਨੂੰ ਹਰੀ ਝੰਡੀ ਵਿਖਾਈ ਸੀ। ਉਹੀ ਵੰਦੇ ਭਾਰਤ ਟ੍ਰੇਨ ਸ਼ਨੀਵਾਰ ਨੂੰ ਵਾਰਾਣਸੀ ਤੋਂ ਦਿੱਲੀ ਆਉਂਦੇ ਸਮੇਂ ਬ੍ਰੇਕ ਡਾਉਨ ਦਾ ਸ਼ਿਕਾਰ ਹੋ ਗਈ। ਬ੍ਰੇਕ ਡਾਉਨ ਤੋਂ ਬਾਅਦ ਵਿਕਰਮਸ਼ਿਲਾ ਐਕਸਪ੍ਰੈਸ ਤੋਂ ਯਾਤਰਾ ਕਰ ਰਹੇ ਮੀਡੀਆ ਕਰਮਚਾਰੀਆਂ ਨੂੰ ਦਿੱਲੀ ਲਿਆਇਆ ਗਿਆ। ਜਾਣਕਾਰੀ ਮੁਤਾਬਕ ਦਿੱਲੀ ਤੋਂ 200 ਕਿ.ਮੀ ਦੂਰ ਇਹ ਬ੍ਰੇਕ ਡਾਉਨ ਹੋਇਆ।
Train 18 ' Vande Bharat Express'
ਰੇਲਵੇ ਅਧਿਕਾਰੀ ਮੁਤਾਬਕ ਰੇਲਵੇ ਟ੍ਰੈਕ ਉੱਤੇ ਕੁੱਝ ਪਸ਼ੂਆਂ ਦੇ ਆਉਣ ਦੀ ਵਜ੍ਹਾ ਨਾਲ ਟ੍ਰੇਨ ਦੀ ਯਾਤਰਾ ਖਰਾਬ ਹੋ ਗਈ। ਅਧਿਕਾਰੀਆਂ ਦੇ ਅਨੁਸਾਰ ਪਟੜੀ ਤੋਂ ਪਸ਼ੂਆਂ ਨੂੰ ਹਟਾਉਣ ਤੋਂ ਬਾਅਦ ਸਵੇਰੇ 8.30 ਵਜੇ ਟ੍ਰੇਨ ਨੂੰ ਦੁਬਾਰਾ ਚਲਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਟ੍ਰੇਨ ਦਾ ਟਰਾਇਲ ਚਲ ਰਿਹਾ ਸੀ, ਟ੍ਰੇਨ ਦਾ ਕਮਰਸ਼ੀਅਲ ਚਲਾਉਣਾ 17 ਫਰਵਰੀ ਤੋਂ ਸ਼ੁਰੂ ਹੋਵੇਗਾ। ਦੱਸ ਦਈਏ ਕਿ 17 ਫਰਵਰੀ ਤੋਂ ਇਹ ਟ੍ਰੇਨ ਆਮ ਮੁਸਾਫਰਾਂ ਲਈ ਉਪਲੱਬਧ ਹੋਵੇਗੀ।
PM Modi with Train 18
ਵੰਦੇ ਭਾਰਤ ਐਕਸਪ੍ਰੈਸ ਸਵੇਰੇ ਛੇ ਵਜੇ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਦੁਪਹਿਰ ਦੋ ਵਜੇ ਵਾਰਾਣਸੀ ਪੁੱਜੇਗੀ। ਉਸੇ ਦਿਨ ਇਹ ਟ੍ਰੇਨ ਵਾਰਾਣਸੀ ਤੋਂ ਤਿੰਨ ਵਜੇ ਚੱਲੇਗੀ ਅਤੇ ਰਾਤ 11 ਵਜੇ ਦਿੱਲੀ ਪੁੱਜੇਗੀ। ਸੋਮਵਾਰ ਅਤੇ ਵੀਰਵਾਰ ਨੂੰ ਛੱਡਕੇ ਟ੍ਰੇਨ ਹਫ਼ਤੇ ਵਿੱਚ ਪੰਜ ਦਿਨ ਚੱਲੇਗੀ। ਦਿੱਲੀ ਤੋਂ ਵਾਰਾਣਸੀ ਜਾਣ ਲਈ ਏ.ਸੀ ਟਿਕਟ ਦਾ ਕਿਰਾਇਆ 1760 ਰੁਪਏ ਹੈ ਅਤੇ ਐਗਜੀਕਿਊਟਿਵ ਸ਼੍ਰੇਣੀ ਦਾ ਕਿਰਾਇਆ 3310 ਰੁਪਏ ਹੈ।
Train 18
ਜਦੋਂ ਕਿ, ਵਾਪਸੀ ਵਿੱਚ ਏ.ਸੀ ਦੀ ਟਿਕਟ ਦਾ ਕਿਰਾਇਆ 1700 ਰੁਪਏ ਅਤੇ ਐਗਜੀਕਿਊਟਿਵ ਸ਼੍ਰੇਣੀ ਦਾ ਕਿਰਾਇਆ 3260 ਰੁਪਏ ਹੈ। ਦੋਨਾਂ ਦੇ ਕਰਾਇਆਂ ਵਿੱਚ ਖਾਣ-ਪੀਣ ਦਾ ਵੀ ਖਰਚਾ ਵੀ ਸ਼ਾਮਲ ਹੈ।