ਅਤਿਵਾਦ ਦੇ ਖ਼ਾਤਮੇ ਲਈ ਪੀਐਮ ਮੋਦੀ ਨੇ ਫ਼ੌਜ ਦੇ ਇਸ ਪੰਜਾਬੀ ਸ਼ੇਰ ਨੂੰ ਫੜਾਈ ਕਮਾਨ
Published : Feb 16, 2019, 10:29 am IST
Updated : Feb 16, 2019, 3:24 pm IST
SHARE ARTICLE
Modi with Ranbir Singh
Modi with Ranbir Singh

ਪ੍ਰਧਾਨ ਮੰਤਰੀ ਮੋਦੀ ਨੂੰ ਪਾਕਿਸਤਾਨ ਤੋਂ ਬਦਲਾ ਲੈਣ ਲਈ ਫ਼ੌਜ ਨੂੰ ਪੂਰੀ ਆਜ਼ਾਦੀ ਦੇ ਦਿੱਤੀ ਹੈ। ਮੋਦੀ ਨੇ ਕਿਹਾ ਹੈ ਕਿ ਫ਼ੌਜ ਨੂੰ ਮੈਂ ਕਿਹਾ ਹੈ ਕਿ ਉਹ ਸਮਾਂ ਤੇ ਸਥਾਨ...

ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਤੋਂ ਬਦਲਾ ਲੈਣ ਲਈ ਫ਼ੌਜ ਨੂੰ ਪੂਰੀ ਆਜ਼ਾਦੀ ਦੇ ਦਿੱਤੀ ਹੈ। ਮੋਦੀ ਨੇ ਕਿਹਾ ਹੈ ਕਿ ਫ਼ੌਜ ਨੂੰ ਮੈਂ ਕਿਹਾ ਹੈ ਕਿ ਉਹ ਸਮਾਂ ਤੇ ਸਥਾਨ ਤੈਅ ਕਰਨ ਅਤੇ ਪਾਕਿਸਤਾਨ ਤੋਂ ਬਦਲਾ ਲੈਣ। ਮੋਦੀ ਨੇ ਇਸ ਤੋਂ ਪਹਿਲਾ ਬੈਠਕ ਕੀਤੀ ਅਤੇ ਸਰਜ਼ੀਕਲ ਸਟ੍ਰਾਈਕ ਦੇ ਹੀਰੋ ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੂੰ ਬੁਲਾਇਆ, ਕਿਹਾ ਜਾ ਰਿਹਾ ਹੈ ਕਿ ਤੁਰੰਤ ਹੀ ਭਾਰਤੀ ਫ਼ੌਜ ਬਦਲਾ ਲਵੇਗੀ।

India Army Indian Army, 12 Sikh LI

ਰਣਬੀਰ ਸਿੰਘ ਭਾਰਤੀ ਫ਼ੌਜ ਦੇ ਉਹਨਾਂ ਸਭ ਤੋਂ ਤੇਜ਼ ਸੀਨੀਅਰ ਅਧਿਕਾਰੀਆਂ ਵਿਚੋਂ ਇਕ ਹਨ, ਜਿਨ੍ਹਾਂ ਨੂੰ ਅਤਿਵਾਦੀਆਂ ਦੇ ਵਿਰੁੱਧ ਸਰਜ਼ੀਕਲ ਸਟ੍ਰਾਈਕ ਦੇ ਮਹਾਰਥੀ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਕਿਸਤਾਨ ਭੁੱਲ ਰਿਹਾ ਹੈ ਕਿ ਇਹ ਨਵੀਂ ਨੀਤੀ ਵਾਲਾ ਭਾਰਤ ਹੈ। ਅਤਿਵਾਦੀ ਸੰਗਠਨਾਂ ਨੇ ਜਿਹੜੀ ਵੀ ਹੈਵਾਨੀਅਤ ਦਿਖਾਈ ਹੈ ਉਸਦਾ ਪੂਰਾ ਹਿਸਾਬ ਲਿਆ ਜਾਵੇਗਾ।

India ArmyIndian Army

ਉਨ੍ਹਾਂ ਨੇ ਕਿਹਾ ਕਿ ਜਵਾਬ ਦੇਣ ਦਾ ਸਮਾਂ ਅਤੇ ਸਥਾਨ ਫ਼ੌਜ ਤੈਅ ਕਰੇ। ਉਨ੍ਹਾਂ ਨੇ ਕਿਹਾ ਕਿ ਬਦਹਾਲੀ ਦੇ ਇਸ ਦੌਰ ਵਿਚ ਉਹ ਭਾਰਤ ‘ਤੇ ਇਸ ਤਰ੍ਹਾਂ ਦੇ ਹਮਲੇ ਕਰਕੇ, ਪੁਲਵਾਮਾ ਵਰਗੀ ਤਬਾਹੀ ਮਚਾ ਕੇ, ਸਾਨੂੰ ਵੀ ਬਦਹਾਲ ਕਰਨਾ ਚਾਹੁੰਦੀ ਹੈ ਪਰ ਉਸ ਦੇ ਇਸ ਮਨਸੂਬੇ ਦਾ ਦੇਸ਼ ਦੇ 130 ਕਰੋੜ ਲੋਕ ਮਿਲ ਕੇ ਜਵਾਬ ਦੇਣਗੇ, ਮੂੰਹਤੋੜ ਜਵਾਬ ਦੇਣਗੇ।

 Lt Gen Ranbir SinghLt Gen Ranbir Singh

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੇ ਵਿਸ਼ਵ ਵਿਚੋਂ ਵੱਖਰਾ ਹੋ ਚੁੱਕਿਆ ਸਾਡਾ ਗੁਆਂਢੀ ਦੇਸ਼ ਜੇਕਰ ਇਹ ਸਮਝਦਾ ਹੈ ਕਿ ਜਿਸ ਤਰ੍ਹਾ ਦੇ ਕੰਮ ਉਹ ਕਰ ਰਿਹਾ ਹੈ, ਜਿਸ ਤਰ੍ਹਾਂ ਦੀ ਸਾਜਿਸ਼ਾਂ ਰਚ ਰਿਹਾ ਹੈ, ਉਸ ਨਾਲ ਭਾਰਤ ਵਿਤ ਅਸਿਥਰਤਾ ਪੈਦਾ ਕਰਨ ਵਿਚ ਸਫ਼ਲ ਹੋ ਜਾਵੇਗਾ, ਤਾਂ ਉਹ ਬਹੁਤ ਵੱਡੀ ਭੁੱਲ ਕਰ ਰਿਹਾ ਹੈ। ਝਾਂਸੀ ਦੇ ਇਕ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਜਵਾਨਾਂ ਨੇ ਅਪਣੀ ਸ਼ਹਾਦਤ ਦਿੱਤੀ ਹੈ।

India ArmyIndia Army

ਉਹਨਾਂ ਦੀ ਸ਼ਹਾਦਤ ਅਜਾਈ ਨਹੀਂ ਜਾਣ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਫ਼ੌਜ ਨੂੰ ਪੂਰੀ ਆਜ਼ਾਦੀ ਦੇ ਦਿੱਤੀ ਹੈ। ਇਸ ਸਮੇਂ ਪਾਕਿਸਤਾਨ ਦੀ ਹਾਲਤ ਖਰਾਬ ਹੈ, ਪਾਕਿਸਤਾਨ ਅੱਜ ਡੌਗਾਂ ਲੈ ਕੇ ਘੁੰਮ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੁਲਵਾਮਾ ਦੇ ਦੋਸ਼ੀਆਂ ਨੂੰ ਸਜਾ ਜਰੂਰ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਸੁਰੱਖਿਆ ਕਰਮਚਾਰੀਆਂ ਨੂੰ ਸਾਰੇ ਫ਼ੈਸਲੇ ਕਰਨ ਦੀ ਇਜ਼ਾਜਤ ਦੇ ਦਿੱਤੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement