ਭਾਰਤ ਵਿਚ ਇਸ ਚੀਜ਼ ਦੀ ਘਟੀ ਮੰਗ....ਦੇਖੋ ਪੂਰੀ ਖ਼ਬਰ
Published : Feb 16, 2020, 4:06 pm IST
Updated : Feb 16, 2020, 4:06 pm IST
SHARE ARTICLE
Gold imports fall 9 percent to during april january
Gold imports fall 9 percent to during april january

ਸੋਨੇ ਦੀ ਸਪਲਾਈ ਵਿਚ ਪਿਛਲੇ ਸਾਲ ਜੁਲਾਈ ਤੋਂ ਹੀ ਗਿਰਾਵਟ...

ਨਵੀਂ ਦਿੱਲੀ: ਦੇਸ਼ ਵਿਚ ਸੋਨੇ ਦੀ ਸਪਲਾਈ ਚਾਲੂ ਵਿੱਤੀ ਸਾਲ ਵਿਚ ਅਪ੍ਰੈਲ-ਜਨਵਰੀ ਦੌਰਾਨ ਕਰੀਬ 9 ਫ਼ੀਸਦੀ ਘਟ ਕੇ 24.64 ਅਰਬ ਡਾਲਰ ਰਿਹਾ। ਵਣਜੀ ਵਿਭਾਗ ਦੇ ਅੰਕੜਿਆਂ ਮੁਤਾਬਕ ਇਸ ਨਾਲ ਪਿਛਲੇ ਵਿੱਤੀ ਸਾਲ 2018-19 ਦੀ ਇਸ ਮਿਆਦ ਵਿਚ ਕੀਮਤੀ ਧਾਤੂ ਦਾ ਆਯਾਤ ਵਿਚ ਕਮੀ ਨਾਲ ਦੇਸ਼ ਦਾ ਵਪਾਰ ਘਾਟਾ ਘਟ ਹੋ ਕੇ ਅਪ੍ਰੈਲ-ਜਨਵਰੀ ਮਿਆਦ ਵਿਚ 133.27 ਅਰਬ ਡਾਲਰ ਰਿਹਾ ਜਦਕਿ ਇਕ ਸਾਲ ਪਹਿਲਾਂ ਇਸ ਮਿਆਦ ਵਿਚ ਇਹ 163.27 ਅਰਬ ਡਾਲਰ ਸੀ।

Cold and silver priceGold 

ਸੋਨੇ ਦੀ ਸਪਲਾਈ ਵਿਚ ਪਿਛਲੇ ਸਾਲ ਜੁਲਾਈ ਤੋਂ ਹੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਹਾਲਾਂਕਿ ਪਿਛਲੇ ਸਾਲ ਅਕਤੂਬਰ ਅਤੇ ਨਵੰਬਰ ਵਿਚ ਇਸ ਵਿਚ ਸਕਾਰਾਤਮਕ ਵਾਧਾ ਰਿਹਾ। ਦਸੰਬਰ ਵਿਚ 4 ਪ੍ਰਤੀਸ਼ਤ ਅਤੇ ਇਸ ਸਾਲ ਜਨਵਰੀ ਵਿਚ 31.5 ਪ੍ਰਤੀਸ਼ਤ ਦੀ ਗਿਰਾਵਟ ਆਈ। ਭਾਰਤ ਸੋਨੇ ਦਾ ਸਭ ਤੋਂ ਵੱਡਾ ਦਰਾਮਦ ਕਰਨ ਵਾਲਾ ਦੇਸ਼ ਹੈ। ਮੁੱਖ ਰੂਪ ਤੋਂ ਗਿਹਣੇ ਉਦਯੋਗ ਦੀ ਮੰਗ ਨੂੰ ਪੂਰਾ ਕਰਨ ਲਈ ਇਸ ਦੀ ਸਪਲਾਈ ਕੀਤੀ ਜਾਂਦੀ ਹੈ।

GoldGold

ਦੇਸ਼ ਵਿਚ ਸਾਲਾਨਾ 800 ਤੋਂ 900 ਟਨ ਸੋਨੇ ਦੀ ਸਪਲਾਈ ਹੁੰਦੀ ਹੈ। ਸੋਨੇ ਦੀ ਸਪਲਾਈ ਦਾ ਵਪਾਰ ਘਾਟਾ ਅਤੇ ਚਾਲੂ ਖਾਤੇ ਦੇ ਘਾਟੇ ਤੇ ਨਕਾਰਾਤਮਕ ਪ੍ਰਭਾਵ ਨੂੰ ਘਟ ਕਰਨ ਲਈ ਸਰਕਾਰ ਨੇ ਧਾਤੂ ਤੇ ਸਪਲਾਈ ਸ਼ੁਲਕ 10 ਪ੍ਰਤੀਸ਼ਤ ਤੋਂ ਵਧ ਕੇ 12.5 ਪ੍ਰਤੀਸ਼ਤ ਕਰ ਦਿੱਤਾ ਹੈ। ਉਦਯੋਗ ਮਾਹਰਾਂ ਦਾ ਦਾਅਵਾ ਹੈ ਕਿ ਇਸ ਖੇਤਰ ਵਿਚ ਕੰਮ ਕਰ ਰਹੀਆਂ ਇਕਾਈਆਂ ਵਧ ਰੇਟਾਂ ਕਾਰਨ ਅਪਣਾ ਆਧਾਰ ਨਿਰਮਾਣ ਗੁਆਂਢੀ ਦੇਸ਼ ਵਿਚ ਸਥਾਪਿਤ ਕਰ ਰਹੇ ਹਨ।

GoldGold

ਰਤਨ ਅਤੇ ਗਿਹਣਿਆਂ ਸਪਲਾਈ ਚਾਲੂ ਵਿਤ ਸਾਲ ਵਿਚ ਅਪ੍ਰੈਲ-ਜਨਵਰੀ ਦੌਰਾਨ 1.45 ਪ੍ਰਤੀਸ਼ਤ ਘਟ ਕੇ 25.11 ਅਰਬ ਡਾਲਰ ਰਿਹਾ। ਦੇਸ਼ ਦੀ ਸੋਨੇ ਦੀ ਸਪਲਾਈ 2018-9 ਵਿਚ ਕਰੀਬ 3 ਪ੍ਰਤੀਸ਼ਤ ਘਟ ਕੇ 32.8 ਅਰਬ ਡਾਲਰ ਰਿਹਾ। ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਚਾਲੂ ਖਾਤੇ ਦਾ ਘਾਟਾ ਮੌਜੂਦਾ ਵਿੱਤੀ ਸਾਲ ਵਿਚ ਜੁਲਾਈ-ਸਤੰਬਰ ਦੌਰਾਨ ਘਟ ਕੇ ਸਕਲ ਘਰੇਲੂ ਉਤਪਾਦ ਦਾ 0.9 ਪ੍ਰਤੀਸ਼ਤ ਯਾਨੀ 6.3 ਅਰਬ ਡਾਲਰ ਰਿਹਾ।

GoldGold

ਇਕ ਸਾਲ ਪਹਿਲਾਂ ਇਸ ਮਿਆਦ ਵਿਚ ਇਹ ਜੀਡੀਪੀ ਦਾ 2.9 ਪ੍ਰਤੀਸ਼ਤ ਜਾਂ 19 ਅਰਬ ਡਾਲਰ ਸੀ। ਰਤਨ ਤੇ ਗਿਹਣਿਆਂ ਦੀ ਐਕਸਪੋਰਟ ਪ੍ਰੋਮੋਸ਼ਨ ਕੌਂਸਲ ਦੇ ਅੰਕੜਿਆਂ ਅਨੁਸਾਰ ਚਾਲੂ ਵਿੱਤੀ ਸਾਲ ਵਿਚ ਅਪ੍ਰੈਲ-ਜਨਵਰੀ ਦੌਰਾਨ 15.54 ਪ੍ਰਤੀਸ਼ਤ ਘਟ ਕੇ 11 ਅਰਬ ਡਾਲਰ ਰਿਹਾ। ਹਾਲਾਂਕਿ ਸਮੀਖਿਆ ਅਧੀਨ ਮਿਆਦ ਦੌਰਾਨ ਸੋਨੇ ਦੀਆਂ ਬਾਰਾਂ ਦੀ ਦਰਾਮਦ 3.56 ਪ੍ਰਤੀਸ਼ਤ ਵਧ ਕੇ 6.6 ਅਰਬ ਡਾਲਰ 'ਤੇ ਪਹੁੰਚ ਗਈ।

 Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement