‘ਵਿਦੇਸ਼ੀ ਔਰਤਾਂ ਦੀ ਕੁੱਖੋਂ ਪੈਦਾ ਹੋਏ ਲੋਕ ਸਰਕਾਰ ‘ਤੇ ਉਂਗਲੀ ਨਾ ਚੁੱਕਣ’
Published : Feb 16, 2020, 3:19 pm IST
Updated : Feb 16, 2020, 3:30 pm IST
SHARE ARTICLE
Photo
Photo

ਭਾਜਪਾ MP ਨੇ ਰਾਹੁਲ ‘ਤੇ ਹਮਲਾ ਬੋਲਦੇ ਹੋਏ ਰਾਜੀਵ-ਸੋਨੀਆ ਦੇ ਵਿਆਹ ‘ਤੇ ਚੁੱਕੇ ਸਵਾਲ

ਭੋਪਾਲ: ਮੱਧ ਪ੍ਰਦੇਸ਼ ਤੋਂ ਭਾਜਪਾ ਸੰਸਦ ਮੈਂਬਰ ਸੁਧੀਰ ਗੁਪਤਾ ਨੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਹਮਲਾ ਬੋਲਿਆ ਹੈ। ਉਹਨਾਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਦੇ ਵਿਆਹ ‘ਤੇ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਦੇਸ਼ ਪਹਿਲਾਂ ਤੋਂ ਹੀ ਵਿਦੇਸ਼ੀ ਔਰਤ ਤੋਂ ਪੈਦਾ ਹੋਏ ਕਿਸੇ ਵਿਅਕਤੀ ਦੇ ਮਾੜੇ ਪ੍ਰਭਾਵ ਦਾ ਸਾਹਮਣਾ ਕਰ ਰਿਹਾ ਸੀ, ਜੋ ਦੇਸ਼ ਦੇ ਰਾਜਕਾਜ ਵਿਚ ਦਖਲ ਦੇ ਰਿਹਾ ਹੈ।

Rahul gandhi and Kapil Mishra Tweet Photo

ਭਾਰਤ ‘ਤੇ ਇਸ ਦਾ ਬੁਰਾ ਅਸਰ ਪੂਰਾ ਦੇਸ਼ ਦੇਖ ਰਿਹਾ ਹੈ। ਉਹਨਾਂ ਨੇ ਰਾਹੁਲ ਗਾਂਧੀ ‘ਤੇ ਨਿਸ਼ਾਨਾ ਬੋਲਦੇ ਹੋਏ ਕਿਹਾ ਕਿ ਜੋ ਵਿਦੇਸ਼ੀ ਔਰਤ ਦੀ ਕੁੱਖੋਂ ਪੈਦਾ ਹੋਏ, ਉਹਨਾਂ ਨੂੰ ਸਰਕਾਰ ‘ਤੇ ਉਂਗਲੀ ਨਹੀਂ ਚੁੱਕਣੀ ਚਾਹੀਦੀ। ਇਸੇ ਦੌਰਾਨ ਭਾਜਪਾ ਆਗੂ ਨੇ ਪੁਲਵਾਮਾ ਹਮਲੇ ਨਾਲ ਸਬੰਧਤ ਰਾਹੁਲ ਗਾਂਧੀ ਦੇ ਟਵੀਟ ‘ਤੇ ਸਵਾਲ ਪੁੱਛਿਆ।

PhotoPhoto

ਰਾਹੁਲ ਗਾਂਧੀ ਦੇ ਸਵਾਲਾਂ ਦੇ ਜਵਾਬ ਦਿੰਦੇ ਉਹਨਾਂ ਕਿਹਾ ਕਿ,’ਅਜਿਹੇ ਸਮੇਂ ਜਦੋਂ ਪੂਰੇ ਦੇਸ਼ ਨੇ ਪੁਲਵਾਮਾ ਹਮਲੇ ਵਿਚ ਮਾਰੇ ਗਏ ਬਹਾਦਰ ਜਵਾਨਾਂ ਦੇ ਬਲੀਦਾਨ ਨੂੰ ਯਾਦ ਕੀਤਾ, ਰਾਹੁਲ ਗਾਂਧੀ ਨੇ ਬੇਸ਼ਰਮੀ ਨਾਲ ਹਮਲੇ ਬਾਰੇ ਸਵਾਲ ਚੁੱਕੇ। ਸਾਨੂੰ ਸ਼ਰਮ ਆਉਂਦੀ ਹੈ ਕਿ ਰਾਹੁਲ ਸਾਡੇ ਵਿਚੋਂ ਹਨ’। ਦੱਸ ਦਈਏ ਕਿ ਪੁਲਵਾਮਾ ਹਮਲੇ ਦੀ ਪਹਿਲੀ ਬਰਸੇ ਮੌਕੇ ਟਵੀਟਰ ‘ਤੇ ਪੁੱਛਿਆ ਸੀ ਕਿ ਇਸ ਹਮਲੇ ਨਾਲ ਸਭ ਤੋਂ ਜ਼ਿਆਦਾ ਫਾਇਦਾ ਕਿਸ ਨੂੰ ਹੋਇਆ?

Rajiv Gandhi And Sonia GandhiPhoto

ਰਾਹੁਲ ਦੇ ਇਸ ਬਿਆਨ ਦਾ ਭਾਜਪਾ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ। ਦੱਸ ਦਈਏ ਕਿ ਇਸੇ ਦੌਰਾਨ ਉਹਨਾਂ ਕਿਹਾ ਕਿ ਅਸੀਂ ਇਹ ਵੀ ਸਵਾਲ ਕਰ ਸਕਦੇ ਹਾਂ ਕਿ ਇਕ ਇਟਾਲੀਅਨ ਔਰਤ ਅਤੇ ਭਾਰਤੀ ਵਿਅਕਤੀ ਦੇ ਵਿਆਹ ਨਾਲ ਕਿਸ ਦਾ ਲਾਭ ਹੋਇਆ ਹੈ, ਘੱਟੋ ਘੱਟ ਦੇਸ਼ ਨੇ ਤਾਂ ਇਸ ਵਿਆਹ ਦਾ ਲਾਭ ਨਹੀਂ ਉਠਾਇਆ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM
Advertisement