ਰਾਹੁਲ ਗਾਂਧੀ ਦੇ ਟਵੀਟ ’ਤੇ ਕਪਿਲ ਮਿਸ਼ਰਾ ਨੇ ਪਾਈਆਂ ਲਾਹਣਤਾਂ, ਕਿਹਾ... ਸ਼ਰਮ ਕਰੋ!
Published : Feb 14, 2020, 12:28 pm IST
Updated : Feb 20, 2020, 3:08 pm IST
SHARE ARTICLE
Rahul gandhi and Kapil Mishra Tweet
Rahul gandhi and Kapil Mishra Tweet

ਪਰ ਜਿਵੇਂ ਹੀ ਧਮਾਕੇ ਦਾ ਕਾਲਾ ਧੂੰਆਂ ਉਥੋਂ ਹਟਿਆ...

ਨਵੀਂ ਦਿੱਲੀ: 14 ਫਰਵਰੀ 2019 ਨੂੰ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਨੂੰ ਅੱਜ ਇਕ ਸਾਲ ਪੂਰਾ ਹੋ ਗਿਆ ਹੈ। ਇਸ ਮੌਕੇ ਤੇ ਪੂਰਾ ਦੇਸ਼ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ। ਪੁਲਵਾਮਾ ਅਤਿਵਾਦੀ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਰਕਾਰ ਨੂੰ ਤਿੰਨ ਸਵਾਲ ਪੁੱਛੇ ਹਨ। ਟਵਿਟਰ ਤੇ ਰਾਹੁਲ ਨੇ ਲਿਖਿਆ ਕਿ ਅੱਜ ਅਸੀਂ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ 40 CRPF ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ।

Rahul GandhiRahul Gandhi

ਉਹਨਾਂ ਸਰਕਾਰ ਨੂੰ ਸਵਾਲ ਕੀਤੇ ਕਿ ਹਮਲੇ ਦਾ ਸਭ ਤੋਂ ਜ਼ਿਆਦਾ ਫਾਇਦਾ ਕਿਸ ਨੂੰ ਹੋਇਆ? ਹਮਲੇ ਦੀ ਜਾਂਚ ਦੇ ਕੀ ਨਤੀਜੇ ਨਿਕਲੇ ਹਨ? ਸੁਰੱਖਿਆ ਵਿਚ ਹੋਈ ਇਸ ਭੁੱਲ ਲਈ ਕਿਸ ਦੀ ਜ਼ਿੰਮੇਵਾਰੀ ਤੈਅ ਹੋਈ? ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਪਿਛਲੇ ਸਾਲ ਫਰਵਰੀ ਵਿਚ ਹੋਏ ਪੁਲਵਾਮਾ ਹਮਲੇ ਤੋਂ ਬਾਅਦ ਸਰਕਾਰ ਅਤੇ ਸੁਰੱਖਿਆ ਬਲਾਂ ਨਾਲ ਇਕਜੁਟਤਾ ਵਿਅਕਤ ਕੀਤੀ ਸੀ। ਗਾਂਧੀ ਨੇ ਹਮਲੇ ਤੋਂ ਬਾਅਦ ਕਿਹਾ ਸੀ ਸਮੁੱਚਾ ਵਿਰੋਧੀ ਧਿਰ ਸੁਰੱਖਿਆ ਬਲਾਂ ਅਤੇ ਸਰਕਾਰ ਦੇ ਨਾਲ ਇਕਜੁੱਟ ਹੈ।

Rahul GandhiRahul Gandhi

ਰਾਹੁਲ ਗਾਂਧੀ ਦੇ ਇਹਨਾਂ ਟਵੀਟ ਤੇ ਭਾਜਪਾ ਨੇ ਸਵਾਲ ਚੁੱਕੇ ਹਨ। ਭਾਜਪਾ ਆਗੂ ਕਪਿਲ ਮਿਸ਼ਰਾ ਨੇ ਰਾਹੁਲ ਗਾਂਧੀ ਤੇ ਨਿਸ਼ਾਨਾ ਲਗਾਇਆ ਹੈ ਅਤੇ ਕਿਹਾ ਕਿ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸ਼ਰਮ ਕਰੋ ਰਾਹੁਲ ਗਾਂਧੀ, ਪੁਛਦੇ ਹੋ ਪੁਲਵਾਮਾ ਹਮਲੇ ਦਾ ਕਿਸ ਨੂੰ ਫਾਇਦਾ ਹੋਇਆ? ਜੇ ਦੇਸ਼ ਨੇ ਪੁਛ ਲਿਆ ਕਿ ਇੰਦਰਾ ਰਾਜੀਵ ਦੀ ਹੱਤਿਆ ਨਾਲ ਕਿਸ ਨੂੰ ਫਾਇਦਾ ਹੋਇਆ ਫਿਰ ਕੀ ਬੋਲੋਗੇ?

Kapil Mishra and Rahul Gandhi Kapil Mishra and Rahul Gandhi

ਇੰਨੀ ਘਟੀਆ ਰਾਜਨੀਤੀ ਨਾ ਕਰੋ, ਸ਼ਰਮ ਕਰੋ। ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਪਿਛਲੇ ਸਾਲ 14 ਫਰਵਰੀ ਨੂੰ ਸੀਆਰਪੀਐਫ ਦੇ ਕਾਫਲੇ' ਤੇ ਹੋਏ ਅੱਤਵਾਦੀ ਹਮਲੇ ਨੂੰ ਅੱਜ ਇਕ ਸਾਲ ਪੂਰਾ ਹੋਇਆ ਹੈ। ਅੱਤਵਾਦੀਆਂ ਦੇ ਇਸ ਭਿਆਨਕ ਹਮਲੇ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੇ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ। ਜਿਸ ਵਿਚ ਪੰਜਾਬ ਦੇ 4 ਪੁੱਤਰ ਵੀ ਸ਼ਾਮਿਲ ਸੀ।

 

 

ਪੁਲਵਾਮਾ ਜ਼ਿਲੇ ਦੇ ਲਿਥੋਪੋਰਾ 'ਚ ਸੀਆਰਪੀਐਫ ਦੇ ਜਵਾਨਾਂ ਨਾਲ ਭਰੀ ਬੱਸ ਨਾਲ ਇਕ ਵਿਸਫੋਟ ਨਾਲ ਭਰੀ ਗੱਡੀ ਸਿੱਧੀ ਜਾ ਟਕਰਾਈ ਅਤੇ ਇਕ ਜੋਰਦਾਰ ਧਮਾਕਾ ਹੋਇਆ। ਟੱਕਰ ਹੋਣ ਵੇਲੇ ਪਹਿਲਾਂ ਤੋਂ ਲੋਕਾਂ ਨੂੰ ਕੁਝ ਨਜ਼ਰ ਨਹੀਂ ਆਈਆ। ਪਰ ਜਿਵੇਂ ਹੀ ਧਮਾਕੇ ਦਾ ਕਾਲਾ ਧੂੰਆਂ ਉਥੋਂ ਹਟਿਆ ਤਾਂ ਸਾਡੇ ਦੇਸ਼ ਦੇ ਬਹਾਦਰ ਸੈਨਿਕਾਂ ਦੀਆਂ ਲਾਸ਼ਾਂ ਸੜਕ 'ਤੇ ਪਈਆਂ ਸਨ। ਧਮਾਕਾ ਇੰਨਾ ਤੇਜ਼ ਸੀ ਕਿ ਸੜਕ ਕਾਫੀ ਦੂਰੀ ਤੱਕ ਲਹੂ ਨਾਲ ਲਥ-ਪਥ ਸੀ।

 

 

ਜਵਾਨ ਦੇ ਕਾਬਜ਼ ਹੋਣ ਤੋਂ ਪਹਿਲਾਂ ਅੱਤਵਾਦੀਆਂ ਨੇ ਸੀਆਰਪੀਐਫ ਦੇ 78 ਵਾਹਨਾਂ ਦੇ ਕਾਫਲੇ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਇਸ ਗੋਲੀਬਾਰੀ ਦਾ ਜਵਾਬ ਦਿੱਤਾ ਅਤੇ ਅੱਤਵਾਦੀਆਂ ਜਵਾਬੀ ਕਾਰਵਾਈ ਵਿਚ ਭਾਜ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸ੍ਰੀਨਗਰ ਦੇ ਕੁਝ ਇਲਾਕਿਆਂ ਵਿਚ ਵੀ ਇਸ ਦੀ ਆਵਾਜ਼ ਸੁਣਾਈ ਦਿੱਤੀ।

ਜਿਵੇਂ ਹੀ ਮੀਡੀਆ ਵਿਚ ਪੁਲਵਾਮਾ ਦੀਆਂ ਤਸਵੀਰਾਂ ਆਈਆਂ, ਪੂਰੇ ਦੇਸ਼ ਹਿੱਲ ਗਿਆ। ਹਰੇਕ ਦੀ ਜੀਭ 'ਤੇ ਇਕੋ ਚੀਜ਼ ਸੀ, ਇਸ ਹਮਲੇ ਦਾ ਬਦਲਾ ਲਓ, ਅੱਤਵਾਦੀਆਂ ਨੂੰ ਮਾਰੋ ਅਤੇ ਦੁਸ਼ਮਣਾਂ ਨੂੰ ਸਖਤ ਜਵਾਬ ਦਿਓ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement