ਪੀਐਅ ਮੋਦੀ ਦੇ ਸਵਾਗਤ ਲਈ ਕਾਸ਼ੀ ਸੱਜ-ਧੱਜ ਕੇ ਤਿਆਰ, 1200 ਕਰੋੜ ਦੀ ਦੇਣਗੇ ਸੌਗ਼ਾਤ
Published : Feb 16, 2020, 10:33 am IST
Updated : Feb 16, 2020, 10:33 am IST
SHARE ARTICLE
Varanasi is ready to welcome prime minister modi
Varanasi is ready to welcome prime minister modi

ਏਅਰਪੋਰਟ ਤੇ ਪੀਐਮ ਮੋਦੀ ਦੀ ਅਗਵਾਨੀ ਰਾਜਪਾਲ ਆਨੰਦੀਬੇਨ ਪਲੇਟ ਅਤੇ ਮੁੱਖ ਮੰਤਰੀ...

ਵਾਰਾਣਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਫਰਵਰੀ ਨੂੰ ਅਪਣੇ ਸੰਸਦੀ ਖੇਤਰ ਕਾਸ਼ੀ ਆ ਰਹੇ ਹਨ। ਦੁਬਾਰਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੂਜਾ ਅਤੇ ਬੀਤੇ ਛੇ ਸਾਲਾਂ ਵਿਚ ਇਹ ਉਹਨਾਂ ਦਾ 22ਵਾਂ ਦੌਰਾ ਹੈ। ਕਰੀਬ ਸਾਢੇ ਛੇ ਘੰਟੇ ਕਾਸ਼ੀ ਵਿਚ ਰਹਿਣ ਦੌਰਾਨ ਪੀਐਮ ਮੋਦੀ ਤਿੰਨ ਪ੍ਰੋਗਰਾਮਾਂ ਵਿਚ ਸ਼ਾਮਲ ਹੋਣਗੇ ਅਤੇ 1200 ਕਰੋੜ ਦੇ ਪ੍ਰੋਜੈਕਟ ਦੀ ਸੌਗਾਤ ਦੇਣਗੇ।। ਕਾਸ਼ੀ ਤੋਂ ਚਲਣ ਵਾਲੀ ਦੇਸ਼ ਦੀ ਤੀਜੀ ਕਾਰਪੋਰੇਟ ਟ੍ਰੇਨ ਕਾਸ਼ੀ ਮਹਾਕਾਲ ਐਕਸਪ੍ਰੈਸ ਨੂੰ ਪੀਐਮ ਹਰੀ ਝੰਡੀ ਵੀ ਦਿਖਾਉਣਗੇ।

PM Narendra ModiPM Narendra Modi

ਪੀਐਮ ਦੇ ਸਵਾਗਤ ਲਈ ਕਾਸ਼ੀ ਪੂਰੀ ਤਰ੍ਹਾਂ ਸਜਾਈ ਗਈ ਹੈ। ਸ਼ਹਿਰ ਤੋਂ ਦੂਰ ਗੰਗਾਪਾਰ ਪੜਾ ਇਲਾਕੇ ਵਿਚ ਜਿੱਥੇ ਪੀਐਮ ਦਾ ਪ੍ਰੋਗਰਾਮ ਹੋਣਾ ਹੈ ਉੱਥੇ ਦੇ ਲੋਕਾਂ ਨੇ ਅਪਣੀ ਜ਼ਿੰਦਗੀ ਵਿਚ ਸ਼ਾਇਦ ਪਹਿਲੀ ਵਾਰ ਚਮਕਦਾਰ ਦੇਖਿਆ ਹੈ। ਪੀਐਮਓ ਵੱਲੋਂ ਜਾਰੀ ਮਿੰਟ-ਟੂ-ਮਿੰਟ ਪ੍ਰੋਟੋਕਾਲ ਮੁਤਾਬਕ ਸਵੇਰੇ 10.15 ਵਜੇ ਪੀਈਐਮ ਲਾਲ ਬਹਾਦੁਰ ਸ਼ਾਸਸਤੀ ਏਅਰਪੋਰਟ ਤੇ ਉਤਰਣਗੇ ਅਤੇ ਦਿਨਭਰ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਬਾਅਦ ਸ਼ਾਮ 4.45 ਵਜੇ ਦਿੱਲੀ ਵਾਪਸ ਜਾਣਗੇ।

Train Train

ਏਅਰਪੋਰਟ ਤੇ ਪੀਐਮ ਮੋਦੀ ਦੀ ਅਗਵਾਨੀ ਰਾਜਪਾਲ ਆਨੰਦੀਬੇਨ ਪਲੇਟ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਕਰਨਗੇ ਅਤੇ ਸਾਰੇ ਪ੍ਰੋਗਰਾਮ ਵਿਚ ਪੀਐਮ ਦੇ ਨਾਲ ਸਟੇਜ ਸਾਂਝਾ ਕਰਨਗੇ। ਵਾਰਾਣਸੀ ਆਉਣ ਤੋਂ ਬਾਅਦ ਪੀਐਮ ਮੋਦੀ ਦਾ ਸਭ ਤੋਂ ਪਹਿਲਾਂ ਜੰਗਮਬਾੜੀ ਮਠ ਵਿਚ ਚਲ ਰਹੇ ਵੀਰ ਸ਼ੈਵ ਮਹਾਕੁੰਭ ਵਿਚ ਜਾਣ ਦਾ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਵਿਚ ਕਰਨਾਟਕ ਦੇ ਮੁੱਖ ਮੰਤਰੀ ਯੇਦਿਯੁਦਰੱਪਾ ਵੀ ਮੌਜੂਦ ਰਹਿਣਗੇ।

PM Narendra ModiPM Narendra Modi

ਮੱਠ ਦੇ ਮੁੱਖ ਦਰਵਾਜ਼ੇ ਤੇ ਦੱਖਣ ਅਤੇ ਉੱਤਰ ਭਾਰਤ ਦੇ ਕਈ ਪ੍ਰਾਚੀਨ ਲੋਕ ਕਥਾਵਾਂ ਦੀ ਆਵਾਜ਼ ਨਾਲ ਸਵਾਗਤ ਕੀਤਾ ਜਾਵੇਗਾ। ਇਸ ਤੋਂ ਬਾਅਦ ਪੀਐਮ ਪੜਾਓ ਜਾ ਕੇ ਪੰਡਿਤ ਦੀਨਦਿਆਲ ਉਪਾਧਿਆਏ ਦੀ ਮੂਰਤੀ ਦਾ ਉਦਘਾਟਨ ਕਰਨਗੇ। ਇਹ ਯੂਪੀ ਵਿਚ ਸਭ ਤੋਂ ਉੱਚੀ 63 ਫੁੱਟ ਦੀ ਕਾਂਸੀ ਦੀ ਮੂਰਤੀ ਹੈ। ਇਥੇ ਜਨਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਬਨਾਰਸ ਵਾਪਸ ਪਰਤਣਗੇ ਅਤੇ ਲਾਲਪੁਰ ਦੇ ਦੀਨਦਿਆਲ ਹਸਤਕਲਾ ਕੰਪਲੈਕਸ ਦੇ ਵਸਨੀਕਾਂ ਨੂੰ ਇਕ ਹਜ਼ਾਰ ਕਰੋੜ ਤੋਂ ਵੱਧ ਦੇ ਪ੍ਰਾਜੈਕਟ ਸੌਂਪਣਗੇ।

PM Narendra ModiPM Narendra Modi

ਇਗੀ ਕਾਸ਼ੀ ਏਕ ਰੂਪ ਅਨੇਕ ਪ੍ਰੋਗਰਾਮ ਦਾ ਉਦਘਾਟਨ ਵੀ ਕਰੇਗਾ। ਹਸਤਕਲਾ ਗਰੁੱਪ ਵਿਚ 'ਕਾਸ਼ੀ ਏਕ ਰੂਪ-ਅਨੇਕ ਪ੍ਰੋਗਰਾਮ' ਵਿਚ ਦਸਤਕਾਰੀ ਉਤਪਾਦਾਂ ਨੂੰ ਜਾਣਨ ਲਈ ਲਗਭਗ 35 ਖਰੀਦਦਾਰ ਆਸਟ੍ਰੇਲੀਆ, ਕੈਨੇਡਾ, ਅਮਰੀਕਾ ਅਤੇ ਇਟਲੀ ਤੋਂ ਪਹੁੰਚੇ ਹਨ। ਇਨ੍ਹਾਂ ਪੈਕੇਜਾਂ ਵਿਚ ਪ੍ਰਦਰਸ਼ਨੀ ਵੇਖਣ ਦੇ ਨਾਲ ਤਿੰਨ ਦਿਨ ਵਾਰਾਣਸੀ ਵਿਚ ਰਹਿ ਕੇ ਜੁਲਾਹਿਆਂ ਨੂੰ ਮਿਲਣਗੇ। ਪ੍ਰਦਰਸ਼ਨੀ ਵਿਚ ਹਥਕ੍ਰਿਪਤਾਂ ਅਤੇ ਹੈਂਡਲੂਮ ਉਤਪਾਦਾਂ ਦੇ 50 ਤੋਂ ਵੱਧ ਸਟਾਲ ਲਗਾਏ ਗਏ ਹਨ।

TrainTrain

ਪ੍ਰਧਾਨ ਮੰਤਰੀ ਹੈਂਡਕ੍ਰਾਫਟ ਕੰਪਲੈਕਸ ਵਿਚ ਵੱਖ ਵੱਖ ਸਕੀਮਾਂ ਤਹਿਤ ਪੰਜ ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਵੰਡ ਯੋਜਨਾ ਵੀ ਸ਼ੁਰੂ ਕਰਨਗੇ।  ਚੌਕਾਘਾਟ-ਲਹਿਰਤਾਰਾ ਫਲਾਈਓਵਰ, ਬੀਐਚਯੂ ਸੁਪਰ ਸਪੈਸ਼ਲਿਟੀ ਕੰਪਲੈਕਸ, ਬੀ.ਐਚ.ਯੂ ਵਿਖੇ 74 ਬੈੱਡ ਦਾ ਮਨੋਰੋਗ ਹਸਪਤਾਲ, ਮਹਾਮਾਨਾ ਕੈਂਸਰ ਸੈਂਟਰ ਰਿਹਾਇਸ਼ੀ ਭਵਨ, ਵੈਦਿਕ ਸਾਇੰਸ ਸੈਂਟਰ ਬੀ.ਐੱਚ.ਯੂ., 220 ਕੇਵੀ ਪਾਵਰ ਸਬਸਟੇਸ਼ਨ ਰਾਜਾਤਾਲਬ।

ਇਸ ਤੋਂ ਇਲਾਾਵਾ ਜ਼ਿਲ੍ਹਾ ਮਹਿਲਾ ਹਸਪਤਾਲ ਵਿਚ ਐਮਸੀਐਚ ਵਿੰਗ, ਸ਼ਿਵ ਪ੍ਰਸਾਦ ਗੁਪਤ ਹਸਪਤਾਲ, ਮੰਦਾਕਿਨੀ ਕੁੰਡ ਦਾ ਨਵੀਨੀਕਰਣ, ਕਨਹਾ ਗਰੋਵ, ਕਾਸ਼ੀ ਵਿਸ਼ਵਨਾਥ ਮੰਦਰ ਅਤੇ ਹੋਰ ਖੇਤਰ, ਪੁਲਿਸ ਲਾਈਨ ਵਿਚ ਬਹੁ-ਮੰਜ਼ਲਾ ਬੈਰਕ, ਆਈਟੀਆਈ ਰਾਜਾਤਾਲਾਬ-ਕਪਸੇਠੀ, ਬੁੱਧਾਥੀਮ ਪਾਰਕ ਵਿਚ ਆਡੀਟੋਰੀਅਮ ਭਵਨ, 208 ਕਰੋੜ ਦੀਆਂ ਇਨ੍ਹਾਂ ਯੋਜਨਾਵਾਂ ਦਾ ਨੀਂਹ ਪੱਥਰ।

Hospital Hospital

ਟਾਊਨਹਾਲ ਵਿਚ ਮਲਟੀ ਲੇਵਲ ਪਾਰਕਿੰਗ, ਪੰਜ ਛੱਪੜਾਂ ਦਾ ਵਿਕਾਸ, ਵਿਰਾਸਤੀ ਸੰਕੇਤ ਘਾਟਾਂ 'ਤੇ ਕੰਮ, ਤਿੰਨ ਮੁਹੱਲਿਆਂ ਦਾ ਪੁਨਰ ਵਿਕਾਸ, ਪਿੰਡਰਾ ਵਿਖੇ ਫਾਇਰ ਸਟੇਸ਼ਨ ਦਾ ਰਿਹਾਇਸ਼ੀ ਨਿਰਮਾਣ, ਮੰਡੀ ਪਰਿਸ਼ਦ ਦਾ ਆਧੁਨਿਕੀਕਰਨ ਦਾ ਕੰਮ ਆਦਿ ਕਰਵਾਏ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement