ਉੱਤਰਾਖੰਡ ਦੇ ਉੱਤਰਕਾਸ਼ੀ 'ਚ ਬੱਦਲ ਫੱਟਣ ਤੋਂ ਬਾਅਦ ਤਬਾਹੀ ਦਾ ਮੰਜ਼ਰ, 17 ਲੋਕਾਂ ਦੀ ਮੌਤ
Published : Aug 19, 2019, 11:05 am IST
Updated : Aug 19, 2019, 11:05 am IST
SHARE ARTICLE
Rainfall flood landslide Uttarkashi Bageshwar Chamoli Tehri
Rainfall flood landslide Uttarkashi Bageshwar Chamoli Tehri

ਹੜ੍ਹ ਦੇ ਕਾਰਨ ਉਤਰਾਖੰਡ 'ਚ ਭਾਰੀ ਨੁਕਸਾਨ ਹੋਇਆ ਹੈ ਇੱਥੇ ਦੇ ਅੱਠ ਜ਼ਿਲ੍ਹਿਆਂ 'ਚ ਤਬਾਹੀ ਮਚੀ ਹੈ। ਕਈ ਜਗ੍ਹਾ ਬੱਦਲ ਫਟਣ ਤੋਂ ਬਾਅਦ ਕੁਹਰਾਮ ਮਚਿਆ ...

ਉੱਤਰਾਖੰਡ  : ਹੜ੍ਹ ਦੇ ਕਾਰਨ ਉਤਰਾਖੰਡ 'ਚ ਭਾਰੀ ਨੁਕਸਾਨ ਹੋਇਆ ਹੈ ਇੱਥੇ ਦੇ ਅੱਠ ਜ਼ਿਲ੍ਹਿਆਂ 'ਚ ਤਬਾਹੀ ਮਚੀ ਹੈ। ਕਈ ਜਗ੍ਹਾ ਬੱਦਲ ਫਟਣ ਤੋਂ ਬਾਅਦ ਕੁਹਰਾਮ ਮਚਿਆ ਹੋਇਆ ਹੈ ਤੇ ਕਈ ਜਗ੍ਹਾ ਢਿੱਗਾਂ ਕਾਰਨ ਪਹਾੜ ਟੁੱਟ ਕੇ ਸੜਕਾਂ 'ਤੇ ਡਿੱਗ ਰਹੇ ਹਨ। ਉੱਤਰਕਾਸ਼ੀ ਦੇ ਮੋਰੀ ਖੇਤਰ 'ਚ ਐਤਵਾਰ ਨੂੰ ਬੱਦਲ ਫੱਟ ਗਿਆ ਸੀ। ਇਸ ਹਾਦਸੇ 'ਚ 17 ਲੋਕਾਂ ਦੀ ਮੌਤ ਹੋ ਗਈ ਹੈ, ਰੇਸਕਿਊ ਆਪਰੇਸ਼ਨ ਜਾਰੀ ਹੈ।

rainfall flood landslide uttarkashi bageshwar chamoli tehrirainfall flood landslide uttarkashi bageshwar chamoli tehri

ਜਾਣਕਾਰੀ ਅਨੁਸਾਰ ਉੱਤਰਕਾਸ਼ੀ ਦੇ ਮੋਰੀ ਤਹਿਸੀਲ 'ਚ ਬੱਦਲ ਫੱਟਣ ਨਾਲ 17 ਲੋਕਾਂ ਦੀ ਮੌਤ ਹੋ ਗਈ ਹੈ। ਰਾਹਤ ਅਤੇ ਬਚਾਅ ਕਾਰਜ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵਿੱਤ ਸਕੱਤਰ ਅਮਿਤ ਨੇਗੀ, ਆਈਜੀ, ਸੰਜੈ ਗੁੰਜਾਲ ਅਤੇ ਉੱਤਰਕਾਸ਼ੀ ਦੇ ਜ਼ਿਲ੍ਹੇ ਮੈਜਿਸਟਰੇਟ ਆਸ਼ੀਸ਼ ਚੌਹਾਨ ਨੇ ਅਰਕੋਟ 'ਚ ਹਾਲਾਤ ਦਾ ਜਾਇਜਾ ਲਿਆ।

rainfall flood landslide uttarkashi bageshwar chamoli tehrirainfall flood landslide uttarkashi bageshwar chamoli tehri

ਦਰਅਸਲ, ਉੱਤਰਕਾਸ਼ੀ ਦੇ ਮੋਰੀ ਖੇਤਰ 'ਚ ਐਤਵਾਰ ਨੂੰ ਭਾਰੀ ਮੀਂਹ ਪਿਆ। ਇਸਦੇ ਬਾਅਦ ਬੱਦਲ ਫਟ ਗਿਆ ਇਸ ਹਾਦਸੇ 'ਚ ਪਿੰਡ ਵਾਲਿਆਂ ਦੇ ਮਲਬੇ 'ਚ ਦਬੇ ਹੋਣ ਦੀ ਸੂਚਨਾ ਮਿਲੀ। ਇਸ 'ਤੇ ਐਸਡੀਆਰਐਫ ਦੀ ਟੀਮ ਬੜਕੋਟ ਤੋਂ ਰਵਾਨਾ ਹੋਈ। ਸੁਦੂਰਵਰਤੀ ਖੇਤਰ ਮੋਰੀ ਦੇ ਪਿੰਡ ਮਾਕੁੜੀ, ਟਿਕੋਚੀ ਅਤੇ ਆਰਾਕੋਟ ਭਾਰੀ ਮੀਂਹ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ।

rainfall flood landslide uttarkashi bageshwar chamoli tehrirainfall flood landslide uttarkashi bageshwar chamoli tehri

ਮਾਕੁੜੀ 'ਚ ਲੋਕਾਂ ਦੇ ਮਲਬੇ 'ਚ ਦਬੇ ਹੋਣ ਦੀ ਖਬਰ ਹੈ। ਐਸਡੀਆਰਐਫ ਦੀ ਟੀਮ ਬੜਕੋਟ ਨਾਲ ਪ੍ਰਭਾਵਿਤ ਇਲਾਕੇ ਆਰਾਕੋਟ 'ਚ ਪਹੁੰਚ ਚੁੱਕੀ ਹੈ।  ਰੇਸਕਿਊ ਟੀਮ ਦੇ ਮੋਰੀ ਤੱਕ ਪਹੁੰਚਣ ਦੀ ਸੂਚਨਾ ਹੈ। ਰਸਤਾ ਜ਼ਿਆਦਾ ਟੁੱਟੇ ਹੋਣ ਨਾਲ ਟੀਮ ਨੂੰ ਪ੍ਰਭਾਵਿਤ ਪਿੰਡ ਵਿੱਚ ਪਹੁੰਚਣ 'ਚ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਰੀ 'ਚ ਰੇਸਕਿਊ ਲਈ ਦੋ ਹੈਲੀਕਾਪਟਰ ਵੀ ਲਗਾਏ ਗਏ ਹਨ।

rainfall flood landslide uttarkashi bageshwar chamoli tehrirainfall flood landslide uttarkashi bageshwar chamoli tehri

ਆਰਾਕੋਟ ਪਹੁੰਚੀ ਐਸਡੀਆਰਐਫ ਟੀਮ ਨੇ ਬਚਾਅ ਅਭਿਆਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇੱਕ ਜਖ਼ਮੀ ਨੂੰ ਸਨੇਲ ਨਾਲ ਆਰਾਕੋਟ ਹਸਪਤਾਲ ਪਹੁੰਚਾਇਆ ਗਿਆ। ਲੱਗਭੱਗ 170 ਪਿੰਡ ਵਾਲਿਆਂ ਨੂੰ ਅਰਾਮ ਘਰ ਭੇਜਿਆ ਗਿਆ ਹੈ। ਪ੍ਰਭਾਵਿਤ ਇਲਾਕੇ 'ਚ ਐਸਡੀਆਰਐਫ ਤੋਂ ਆਪਦਾ ਰਾਹਤ ਪੈਕੇਟ ਪਹੁੰਚਾਏ ਜਾ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement