ਕਾਸ਼ੀਪੁਰ ਦੀ ਬਾਇਕ ਨੋਇਡਾ 'ਚ ਬਣੀ ਸਕੂਟੀ, ਚਲਾਨ ਦੇਖਕੇ ਬਾਇਕ ਮਾਲਕ ਦੇ ਉੱਡੇ ਹੋਸ਼
Published : Sep 24, 2019, 1:39 pm IST
Updated : Sep 24, 2019, 1:39 pm IST
SHARE ARTICLE
Kashipur bike become scooty in Noida
Kashipur bike become scooty in Noida

ਨਵੇਂ ਟਰੈਫਿਕ ਨਿਯਮ ਲਾਗੂ ਹੋਣ ਤੋਂ ਬਾਅਦ ਦੇਸ਼ ਭਰ 'ਚ ਤਰ੍ਹਾਂ - ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਉਤਰਾਖੰਡ ਦੇ ..

ਕਾਸ਼ੀਪੁਰ :  ਨਵੇਂ ਟਰੈਫਿਕ ਨਿਯਮ ਲਾਗੂ ਹੋਣ ਤੋਂ ਬਾਅਦ ਦੇਸ਼ ਭਰ 'ਚ ਤਰ੍ਹਾਂ - ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਉਤਰਾਖੰਡ ਦੇ ਕਾਸ਼ੀਪੁਰ ਤੋਂ ਹੈ, ਜਿੱਥੇ ਕਾਸ਼ੀਪੁਰ 'ਚ ਖੜੀ ਬਾਇਕ ਨੋਇਡਾ 'ਚ ਪਹੁੰਚਦੇ ਹੀ ਸਕੂਟੀ ਬਣ ਗਈ ਅਤੇ ਚਲਾਨ ਕੱਟਕੇ ਸਿੱਧਾ ਕਾਸ਼ੀਪੁਰ ਪਹੁੰਚਿਆ ਗਿਆ, ਚਲਾਨ ਦੇ ਪਹੁੰਚਦੇ ਹੀ ਬਾਇਕ ਮਾਲਕ ਹੈਰਾਨ ਰਹਿ ਗਿਆ। 

Kashipur bike become scooty in NoidaKashipur bike become scooty in Noida

ਦਰਅਸਲ ਅਜੀਤਪੁਰ ਪਿੰਡ ਦੇ ਕੋਲ ਦਭੌਰਾ ਮੁਸਤਕਮ ਰਹਿਣ ਵਾਲੇ ਹਰਦੇਵ ਸਿੰਘ ਦੇ ਕੋਲ ਹੋਂਡਾ ਦੀ ਬਾਇਕ ਹੈ ਅਤੇ ਉਸਦਾ ਨੰਬਰ ਯੂਕੇ 18ਈ 6061 ਹੈ। ਹਰਦੇਵ ਸਿੰਘ ਦੇ ਕੋਲ ਨੋਇਡਾ ਤੋਂ ਚਲਾਨ ਆਇਆ ਹੈ, ਚਲਾਣ ਮੁਤਾਬਕ 28 ਸਤੰਬਰ ਦੀ ਸਵੇਰੇ 9 : 35 ਮਿੰਟ 49 ਸੈਕਿੰਡ 'ਤੇ ਯੂਕੇ18ਈ 6061 ਨੰਬਰ ਦੀ ਸਕੂਟੀ ਗੌਤਮਬੁੱਧ ਨਗਰ ਯਾਨੀ ਨੋਇਡਾ ਤੋਂ ਗੁਜਰੀ ਅਤੇ ਸਕੂਟੀ ਚਾਲਕ ਦੇ ਕੋਲ ਨਾ ਤਾਂ ਲਾਇਸੈਂਸ ਸੀ ਅਤੇ ਨਾ ਹੀ ਉਸਨੇ ਹੈਲਮਟ ਪਾਇਆ ਹੋਇਆ ਸੀ। 

ਇਸ ਲਈ ਸਕੂਟੀ ਦਾ ਆਨਲਾਈਨ ਚਲਾਨ 600 ਰੁਪਏ ਜਮਾਂ ਕਰਨਾ ਪਵੇਗਾ। ਹੁਣ ਹਰਦੇਵ ਸਿੰਘ ਨੂੰ ਇਹ ਸਮਝ ਵਿੱਚ ਨਹੀਂ ਆਇਆ ਕਿ ਉਸਦੀ ਬਾਇਕ ਕਦੋਂ ਨੋਇਡਾ ਗਈ ਅਤੇ ਕਦੋਂ ਸਕੂਟੀ ਬਣ ਗਈ ?  ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਵਾਹਨ ਸਵਾਮੀ ਹਰਦੇਵ ਦੇ ਉਦੋਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਹਰਦੇਵ ਸਿੰਘ ਦੇ ਕੋਲ ਆਇਆ ਚਲਾਨ ਇਸ ਗੱਲ ਨੂੰ ਦਰਸਾਉਦਾ ਹੈ ਕਿ ਨੋਇਡਾ 'ਚ ਹਰਦੇਵ ਸਿੰਘ ਦੀ ਬਾਇਕ ਦੇ ਨੰਬਰ ਦੀ ਸਕੂਟੀ ਦਾ ਮਿਲਣਾ ਪਹਿਲੀ ਨਜ਼ਰੇ ਇਹ ਦਰਸਾਉਂਦਾ ਹੈ ਕਿ ਸਕੂਟੀ ਚੋਰੀ ਦੀ ਹੋ ਸਕਦੀ ਹੈ, ਜਿਸ 'ਚ ਹੂਬਹੂ ਹਰਦੇਵ ਸਿੰਘ ਦੇ ਬਾਇਕ ਦੀ ਨੰਬਰ ਪਲੇਟ ਲਗਾ ਦਿੱਤੀ ਗਈ।

Kashipur bike become scooty in NoidaKashipur bike become scooty in Noida

ਜਦੋਂ ਆਨਲਾਇਨ ਚਲਾਨ ਹੋਇਆ ਤਾਂ ਉਹ ਨੰਬਰ ਕਾਸ਼ੀਪੁਰ ਦਾ ਨਿਕਲਿਆ ਅਤੇ ਪੁਲਿਸ ਨੇ ਚਲਾਨ ਹਰਦੇਵ ਸਿੰਘ ਦੇ ਘਰ ਭੇਜ ਦਿੱਤਾ।  ਹਾਲਾਂਕਿ ਹੁਣ ਪੁਲਿਸ ਨੂੰ ਹਕੀਕਤ ਪਤਾ ਚੱਲ ਗਈ ਹੈ ਕਾਸ਼ੀਪੁਰ ਦੀ ਲੋਕਲ ਪੁਲਿਸ ਨੇ ਹਰਦੇਵ ਸਿੰਘ ਦੇ ਕੋਲ ਆਏ ਚਲਾਨ ਨੂੰ ਵਾਪਸ ਨੋਇਡਾ ਭੇਜ ਦਿੱਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement