ਟੂਲਕਿੱਟ ਮਾਮਲਾ: ਨਿਕਿਤਾ ਜੈਕਬ ਅਤੇ ਸ਼ਾਂਤਨੂੰ ਦੀ ਅਗਾਊਂ ਜ਼ਮਾਨਤ ’ਤੇ ਸੁਣਵਾਈ ਅੱਜ
Published : Feb 16, 2021, 8:49 am IST
Updated : Feb 16, 2021, 8:49 am IST
SHARE ARTICLE
Bail pleas of Nikita Jacob, Shantanu in Bombay High Court today
Bail pleas of Nikita Jacob, Shantanu in Bombay High Court today

ਨਿਕਿਤਾ ਜੈਕਬ ਅਤੇ ਸ਼ਾਂਤਨੂੰ ਨੇ ਅਗਾਊਂ ਜ਼ਮਾਨਤ ਲਈ ਮੁੰਬਈ ਹਾਈ ਕੋਰਟ ਦਾ ਰੁਖ਼ ਕੀਤਾ

ਮੁੰਬਈ: ਵਾਤਾਵਰਣ ਕਾਰਕੁਨ ਗਰੇਟਾ ਥਨਬਰਗ ਵਲੋਂ ਸੋਸ਼ਲ ਮੀਡੀਆ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਜੁੜੀ 'ਟੂਲਕਿੱਟ' ਸਾਂਝੀ ਕੀਤੇ ਜਾਣ ਦੇ ਮਾਮਲੇ 'ਚ ਦਿੱਲੀ ਪੁਲਿਸ ਵਲੋਂ ਦਰਜ ਮਾਮਲੇ 'ਚ ਦੋਸ਼ੀ ਵਕੀਲ ਨਿਕਿਤਾ ਜੈਕਬ ਅਤੇ ਸ਼ਾਂਤਨੂੰ ਨੇ ਟਰਾਂਜ਼ਿਟ ਅਗਾਊਂ ਜ਼ਮਾਨਤ ਲਈ ਸੋਮਵਾਰ ਨੂੰ ਮੁੰਬਈ ਹਾਈ ਕੋਰਟ ਦਾ ਰੁਖ਼ ਕੀਤਾ| ਦਿੱਲੀ ਦੀ ਇਕ ਕੋਰਟ ਨੇ ਇਸ ਮਾਮਲੇ 'ਚ ਜੈਕਬ ਅਤੇ ਸ਼ਾਂਤਨੂੰ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ |

Greta ThanbergGreta Thanberg

ਦਿੱਲੀ ਪੁਲਿਸ ਅਨੁਸਾਰ, ਦੋਹਾਂ 'ਤੇ ਦਸਤਾਵੇਜ਼ ਤਿਆਰ ਕਰਨ ਅਤੇ 'ਖ਼ਾਲਿਸਤਾਨ ਸਮਰਥਕ ਤੱਤਾਂ' ਦੇ ਸਿੱਧੇ ਸੰਪਰਕ 'ਚ ਹੋਣ ਦਾ ਦੋਸ਼ ਹੈ | ਜੈਕਬ ਨੇ ਸੋਮਵਾਰ ਨੂੰ  ਮੁੰਬਈ ਹਾਈ ਕੋਰਟ ਦੇ ਜੱਜ ਪੀ.ਡੀ. ਨਾਇਕ ਦੀ ਏਕਲ ਬੈਂਚ ਤੋਂ ਪਟੀਸ਼ਨ 'ਤੇ ਤੁਰੰਤ ਸੁਣਵਾਈ ਦੀ ਅਪੀਲ ਕੀਤੀ | ਹਾਈ ਕੋਰਟ ਨੇ ਕਿਹਾ ਕਿ ਉਹ ਮੰਗਲਵਾਰ ਨੂੰ  ਪਟੀਸ਼ਨ 'ਤੇ ਸੁਣਵਾਈ ਕਰੇਗਾ |

Bail pleas of Nikita Jacob, Shantanu in Bombay High Court todayBail pleas of Nikita Jacob, Shantanu in Bombay High Court today

ਜੈਕਬ ਨੇ 4 ਹਫ਼ਤਿਆਂ ਲਈ ਟਰਾਂਜ਼ਿਟ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਹੈ ਤਾਕਿ ਉਹ ਦਿੱਲੀ 'ਚ ਅਗਾਊਂ ਜ਼ਮਾਨਤ ਪਟੀਸ਼ਨ ਦਾਖ਼ਲ ਕਰਨ ਲਈ ਸਬੰਧਿਤ ਅਦਾਲਤ ਦਾ ਰੁਖ ਕਰ ਸਕੇ | ਵਕੀਲ ਨੇ ਅਪਣੀ ਪਟੀਸ਼ਨ 'ਚ ਕਿਹਾ ਕਿ ਉਨ੍ਹਾਂ ਨੂੰ  ਇਸ ਗੱਲ ਦੀ ਜਾਣਕਾਰੀ ਨਹੀਂ ਕਿ ਮਾਮਲੇ 'ਚ ਉਨ੍ਹਾਂ ਦਾ ਨਾਂ ਬਤੌਰ ਦੋਸ਼ੀ ਜਾਂ ਗਵਾਹ ਦੇ ਤੌਰ 'ਤੇ ਆਇਆ ਹੈ |

bombay high court Bombay High Court

ਪਟੀਸ਼ਨ 'ਚ ਕਿਹਾ,''ਜੈਕਬ ਨੂੰ  ਡਰ ਹੈ ਕਿ ਉਸ ਨੂੰ  ਸਿਆਸੀ ਬਦਲੇ ਅਤੇ ਮੀਡੀਆ ਦੀ ਸੁਣਵਾਈ ਕਾਰਨ ਗਿ੍ਫ਼ਤਾਰ ਕੀਤਾ ਜਾ ਸਕਦਾ ਹੈ |'' ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਇਸ ਕੇਸ ਵਿਚ ਦਰਜ ਐਫ਼.ਆਈ.ਆਰ. ਗ਼ਲਤ ਅਤੇ ਬੇਬੁਨਿਆਦ ਹੈ ਅਤੇ ਜੈਕਬ ਨੇ ਹੁਣ ਤਕ ਦਿੱਲੀ ਦੇ ਸਾਈਬਰ ਸੈੱਲ ਨਾਲ ਸਹਿਯੋਗ ਕੀਤਾ ਹੈ ਅਤੇ ਬਿਆਨ ਵੀ ਦਰਜ ਕਰਵਾਇਆ ਹੈ |

Delhi policeDelhi police

ਪਟੀਸ਼ਨ ਵਿਚ ਕਿਹਾ,''ਕਾਨੂੰਨੀ ਅਧਿਕਾਰ ਆਬਜ਼ਰਵੇਟਰੀ ਨਾਮ ਦੀ ਇਕ ਸੰਸਥਾ ਨੇ ਦਿੱਲੀ ਪੁਲਿਸ ਦੇ ਸਾਹਮਣੇ ਗ਼ਲਤ ਸ਼ਿਕਾਇਤ ਦਰਜ ਕਰਵਾਈ ਹੈ ਤੇ 26 ਜਨਵਰੀ ਨੂੰ  ਹੋਈ ਹਿੰਸਾ ਦਾ ਦੋਸ਼ ਪਟੀਸ਼ਨਕਰਤਾ 'ਤੇ ਲਗਾਉਣ ਦੀ ਕੋਸ਼ਿਸ਼ ਕੀਤੀ ਹੈ |  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement