
ਸਿੰਘੂ ਬਾਰਡਰ ਤੇ ਇਹ ਬਾਸਕਿਟਬਾਲ ਖਿਡਾਰੀ ਯਾਦਵਿੰਦਰ ਸਿੰਘ ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਸੇਵਾ ਕਰ ਰਿਹਾ ਹੈ।
ਸਿੰਘੂ ਬਾਰਡਰ: ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਲਗਾਤਰ ਜਾਰੀ ਹੈ। ਕਿਸਾਨੀ ਸੰਘਰਸ਼ ਨੂੰ ਦੇਸ਼ ਹੀ ਨਹੀਂ ਸਗੋਂ ਹੁਣ ਵਿਦੇਸ਼ਾਂ 'ਚ ਵੀ ਸਮਰਥਨ ਮਿਲ ਰਿਹਾ ਹੈ। ਇਸ ਵਿਚਾਲੇ ਅੱਜ ਭਾਰਤ ਦਾ ਬਾਸਕਿਟਬਾਲ ਖਿਡਾਰੀ ਵੀ ਅਮਰੀਕਾ 'ਚ ਟ੍ਰੇਨਿੰਗ ਛੱਡ ਕੇ ਕਿਸਾਨਾਂ ਦੀ ਹਮਾਇਤ 'ਚ ਅੱਗੇ ਆਇਆ ਹੈ। ਇਸ ਤੋਂ ਪਹਿਲਾਂ ਬਹੁਤ ਸਾਰੀਆਂ ਅੰਤਰਾਸ਼ਟਰੀ ਮਸ਼ਹੂਰ ਹਸਤੀਆਂ ਵੀ ਕਿਸਾਨਾਂ ਦਾ ਸਮਰਥਨ ਕੀਤਾ ਹੈ।
Farmers Protest
ਸਿੰਘੂ ਬਾਰਡਰ ਤੇ ਇਹ ਬਾਸਕਿਟਬਾਲ ਖਿਡਾਰੀ ਯਾਦਵਿੰਦਰ ਸਿੰਘ ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਸੇਵਾ ਕਰ ਰਿਹਾ ਹੈ। ਯਾਦਵਿੰਦਰ ਭਾਰਤ ਦੀ ਬਾਸਕਿਟਬਾਲ ਟੀਮ ਦਾ ਕੈਪਟਨ ਰਹਿ ਚੁੱਕਿਆ ਹੈ। ਯਾਦਵਿੰਦਰ ਦੋ ਵਾਰ ਕਾਮਨਵੈਲਥ ਖੇਡਾਂ ਤੇ ਦੋ ਵਾਰ ਏਸ਼ੀਅਨ ਖੇਡਾਂ 'ਚ ਹਿੱਸਾ ਵੀ ਲੈ ਚੁੱਕਿਆ ਹੈ। ਸੱਟ ਲੱਗਣ ਕਾਰਨ ਯਾਦਵਿੰਦਰ ਬੀਤੇ ਦਿਨੀਂ ਟੀਮ 'ਚੋਂ ਬਾਹਰ ਹੈ।
ਕੌਣ ਹੈ ਬਾਸਕਿਟਬਾਲ ਖਿਡਾਰੀ ਯਾਦਵਿੰਦਰ ਸਿੰਘ
ਗੌਰਤਲਬ ਹੈ ਕਿ ਉਹ ਅਮਰੀਕਾ ਤੋਂ ਆ ਕੇ ਕੁਝ ਸਮਾਂ ਹੀ ਘਰ ਰੁਕਿਆ ਤੇ ਫਿਰ ਬਾਰਡਰ 'ਤੇ ਆ ਕੇ ਅੰਦੋਲਨ ਦਾ ਹਿੱਸਾ ਬਣ ਗਿਆ। ਯਾਦਵਿੰਦਰ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦਾ ਹੈ।ਉਹ ਅੰਮ੍ਰਿਤਸਰ ਦੇ ਪਿੰਡ ਰਸੂਲਪੁਰ ਖੁਰਦ ਦਾ ਰਹਿਣ ਵਾਲਾ ਹੈ।