Narottam Dhillon Case: ਪੰਜਾਬ ਦੇ ਸਾਬਕਾ CM ਦੇ ਭਰਾ ਦੀ ਹਤਿਆ ਦੀ ਕਹਾਣੀ; ਮੁਲਜ਼ਮ ਨੇ ਫਰਜ਼ੀ ID ਬਣਾ ਕੇ ਫਸਾਇਆ
Published : Feb 16, 2024, 3:58 pm IST
Updated : Feb 16, 2024, 3:58 pm IST
SHARE ARTICLE
Narottam Dhillon
Narottam Dhillon

ਜਾਣੋ ਕਿਵੇਂ ਰਚੀ ਪੂਰੀ ਸਾਜ਼ਸ਼

Narottam Dhillon Case: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਦੇ ਭਰਾ ਅਤੇ ਗੋਆ ਦੇ ਕਾਰੋਬਾਰੀ ਨਰੋਤਮ ਸਿੰਘ ਢਿੱਲੋਂ ਦੇ ਕਤਲ ਦੇ ਦੋਸ਼ ਵਿਚ ਭੋਪਾਲ ਤੋਂ ਇਕ ਨੌਜਵਾਨ ਅਤੇ ਇਕ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਲਜ਼ਾਮ ਹਨ ਕਿ ਦੋਵੇਂ ਘੱਟ ਸਮੇਂ ਵਿਚ ਜ਼ਿਆਦਾ ਪੈਸਾ ਅਤੇ ਜਾਇਦਾਦ ਹਾਸਲ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਪੰਜ ਸਾਲ ਪਹਿਲਾਂ ਨਰੋਤਮ ਸਿੰਘ ਢਿੱਲੋਂ ਨੂੰ ਫਸਾਉਣ ਦੀ ਵਿਉਂਤਬੰਦੀ ਸ਼ੁਰੂ ਕਰ ਦਿਤੀ ਸੀ।

ਗੋਆ ਪੁਲਿਸ ਮੁਤਾਬਕ ਇਸ ਸਾਰੀ ਸਾਜ਼ਸ਼ ਦਾ ਮਾਸਟਰਮਾਈਂਡ ਜਤਿੰਦਰ ਸਾਹੂ ਹੈ। ਉਸ ਨੇ ਢਿਲੋਂ ਲਈ ਗੋਆ ਵਿਚ ਡੇਢ ਸਾਲ ਕੰਮ ਕੀਤਾ ਸੀ। ਉਹ ਢਿੱਲੋਂ ਦੀਆਂ ਕਮਜ਼ੋਰੀਆਂ ਬਾਰੇ ਜਾਣਦਾ ਸੀ। ਪੁਲਿਸ ਪੁੱਛਗਿੱਛ ਦੌਰਾਨ ਉਸ ਨੇ ਇਹ ਵੀ ਦਸਿਆ ਕਿ ਢਿੱਲੋਂ ਨੂੰ ਫਸਾਉਣ ਲਈ ਉਸ ਨੇ ਅਪਣੀ ਪ੍ਰੇਮਿਕਾ ਦੇ ਨਾਂ 'ਤੇ ਫਰਜ਼ੀ ਇੰਸਟਾਗ੍ਰਾਮ ਅਕਾਊਂਟ ਬਣਾਇਆ ਸੀ। ਇਸ ਰਾਹੀਂ ਢਿੱਲੋਂ ਨੂੰ ਹਨੀਟ੍ਰੈਪ ਵਿਚ ਫਸਾਇਆ ਗਿਆ। ਪੁਲਿਸ ਦੋਵਾਂ ਤੋਂ ਪੁੱਛਗਿੱਛ ਕਰਨ 'ਚ ਲੱਗੀ ਹੋਈ ਹੈ।

ਨਰੋਤਮ ਢਿੱਲੋਂ ਦੀ ਲਾਸ਼ 4 ਫਰਵਰੀ ਨੂੰ ਗੋਆ ਦੇ ਪਿਲੇਰਨੇਮਾਰਾ ਇਲਾਕੇ ਵਿਚ ਸਥਿਤ ਇਕ ਵਿਲਾ ਵਿਚ ਮਿਲੀ ਸੀ। 77 ਸਾਲਾ ਢਿੱਲੋਂ ਇਸ ਵਿਲਾ ਦੇ ਮਾਲਕ ਸਨ। ਨਰੋਤਮ ਸਿੰਘ ਉਰਫ਼ ਨਿਮਸ ਢਿੱਲੋਂ ਇਲਾਕੇ ਦੇ ਅਮੀਰਾਂ ਵਿਚ ਗਿਣਿਆ ਜਾਂਦਾ ਸੀ। ਜਦੋਂ ਤਕ ਪੁਲਿਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ, ਉਦੋਂ ਤਕ ਦੋਸ਼ੀ ਕਿਰਾਏ ਦੀ ਕਾਰ 'ਚ ਮੁੰਬਈ ਪਹੁੰਚ ਚੁੱਕੇ ਸੀ।

ਗੋਆ ਪੁਲਸ ਦੀ ਸੂਚਨਾ 'ਤੇ ਮੁੰਬਈ ਪੁਲਿਸ ਨੇ ਉਸ ਨੂੰ ਰਾਏਗੜ੍ਹ ਜ਼ਿਲੇ ਦੇ ਪੇਨ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਜਤਿੰਦਰ ਸਾਹੂ ਅਤੇ ਨੀਤੂ ਰਾਹੂਜਾ ਭੋਪਾਲ ਦੇ ਐਸ਼ਬਾਗ ਥਾਣਾ ਖੇਤਰ ਦੇ ਰਹਿਣ ਵਾਲੇ ਹਨ। ਪਰਵਾਰਕ ਮੈਂਬਰਾਂ ਨੇ ਦਸਿਆ ਕਿ ਦੋਹੇ ਝੂਠ ਬੋਲ ਕੇ ਗੋਆ ਗਏ ਸਨ। ਇਹ ਵੀ ਪਤਾ ਚੱਲਿਆ ਕਿ ਦੋਹਾਂ ਦੀ ਮੁਲਾਕਾਤ 2018 ਵਿਚ ਹੋਈ ਸੀ। ਨਰੋਤਮ ਢਿੱਲੋਂ ਦੇ ਕਤਲ ਦੇ ਦੋਸ਼ੀ ਜਤਿੰਦਰ ਸਾਹੂ ਦਾ ਘਰ ਭੋਪਾਲ ਦੇ ਐਸ਼ਬਾਗ ਥਾਣਾ ਅਧੀਨ ਅਰਮਾਨ ਕਾਲੋਨੀ 'ਚ ਹੈ। ਉਸ ਦੀ ਮਾਂ, ਵੱਡਾ ਭਰਾ, ਭਰਜਾਈ ਅਤੇ ਭਤੀਜਾ ਇਥੇ ਰਹਿੰਦੇ ਹਨ। 4 ਮੰਜ਼ਿਲਾ ਘਰ ਦੇ ਇਕ ਹਿੱਸੇ ਵਿਚ ਜਤਿੰਦਰ ਅਤੇ ਉਸ ਦਾ ਪਰਵਾਰ ਰਹਿੰਦਾ ਹੈ। ਕਿਰਾਏਦਾਰ ਬਾਕੀ ਹਿੱਸਿਆਂ ਵਿਚ ਰਹਿੰਦੇ ਹਨ। ਘਰ ਦੇ ਹੇਠਾਂ ਕਰਿਆਨੇ ਦੀ ਦੁਕਾਨ ਹੈ।

ਜਤਿੰਦਰ ਦੀ ਮਾਂ ਇੰਦਰਾ ਨੇ ਕੀ ਕਿਹਾ

ਜਤਿੰਦਰ ਦੀ ਮਾਂ ਇੰਦਰਾ ਨੇ ਦਸਿਆ ਕਿ ਜਤਿੰਦਰ ਸਾਹੂ ਉਨ੍ਹਾਂ ਦਾ ਛੋਟਾ ਬੇਟਾ ਹੈ, ਜਿਸ ਦਾ ਵਿਆਹ ਨਹੀਂ ਹੋਇਆ। ਉਹ ਆਨਲਾਈਨ ਵਪਾਰ ਦਾ ਕੰਮ ਕਰਦਾ ਹੈ। ਜਦੋਂ ਇੰਦਰਾ ਸਾਹੂ ਨੂੰ ਪੁੱਛਿਆ ਕਿ ਜਤਿੰਦਰ ਗੋਆ ਕਿਵੇਂ ਗਿਆ ਤਾਂ ਉਸ ਨੇ ਕਿਹਾ- ਉਹ ਇਹ ਕਹਿ ਕੇ ਚਲਾ ਗਿਆ ਸੀ ਕਿ ਉਹ ਦਿੱਲੀ ਜਾ ਰਿਹਾ ਹੈ ਅਤੇ ਕਿਹਾ ਸੀ ਕਿ ਉਹ ਦੋ-ਤਿੰਨ ਦਿਨਾਂ ਵਿਚ ਵਾਪਸ ਆ ਜਾਵੇਗਾ। ਜਦੋਂ ਉਹ ਤਿੰਨ ਦਿਨ ਬਾਅਦ ਵਾਪਸ ਨਹੀਂ ਆਇਆ ਤਾਂ ਉਸ ਨੂੰ ਫ਼ੋਨ ਕੀਤਾ ਪਰ ਉਸ ਦਾ ਫ਼ੋਨ ਬੰਦ ਸੀ। ਸਾਨੂੰ ਚਿੰਤਾ ਹੋ ਗਈ ਕਿਉਂਕਿ ਉਹ ਜਦੋਂ ਵੀ ਦਿੱਲੀ ਜਾਂਦਾ ਸੀ, ਉਹ ਸਾਨੂੰ ਦੱਸੇ ਬਿਨਾਂ ਨਹੀਂ ਜਾਂਦਾ ਸੀ। ਜਦੋਂ ਮਾਂ ਇੰਦਰਾ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕਿਵੇਂ ਪਤਾ ਲੱਗਿਆ ਕਿ ਉਨ੍ਹਾਂ ਦਾ ਬੇਟਾ ਗੋਆ 'ਚ ਫੜਿਆ ਗਿਆ ਹੈ ਤਾਂ ਉਨ੍ਹਾਂ ਕਿਹਾ ਕਿ ਨੀਤੂ ਰਾਹੂਜਾ ਦੀ ਮਾਂ ਨੇ ਆ ਕੇ ਦਸਿਆ ਸੀ ਕਿ ਜਤਿੰਦਰ ਨੂੰ ਕਤਲ ਦੇ ਮਾਮਲੇ 'ਚ ਫਸ ਗਿਆ ਹੈ।

ਜਤਿੰਦਰ ਸਾਹੂ ਦੀ ਮਾਂ ਨੇ ਦਸਿਆ ਕਿ ਨੀਤੂ ਰਾਹੂਜਾ ਦਾ ਪਰਵਾਰ ਉਨ੍ਹਾਂ ਦੇ ਘਰ ਕਿਰਾਏ 'ਤੇ ਰਹਿੰਦਾ ਸੀ। ਸਾਲ 2018 'ਚ ਉਸ ਨੇ ਇਕ ਕਮਰਾ ਕਿਰਾਏ 'ਤੇ ਲਿਆ ਸੀ। ਉਸ ਸਮੇਂ ਜਤਿੰਦਰ ਵੀ ਗੋਆ ਦੀ ਨੌਕਰੀ ਛੱਡ ਕੇ ਭੋਪਾਲ ਵਾਪਸ ਆ ਗਿਆ ਸੀ। ਪਰਵਾਰ ਨੂੰ ਨਹੀਂ ਪਤਾ ਕਿ ਉਸ ਨੇ ਗੋਆ ਵਿਚ ਕੀ ਕੰਮ ਕੀਤਾ।

ਜਤਿੰਦਰ ਦੀ ਮਾਂ ਨੇ ਦਸਿਆ ਕਿ 4 ਫਰਵਰੀ ਨੂੰ ਨੀਤੂ ਦੇ ਭਰਾ ਨੇ ਗੋਆ ਤੋਂ ਸਾਨੂੰ ਫੋਨ ਕੀਤਾ ਅਤੇ ਦਸਿਆ ਕਿ ਜਤਿੰਦਰ ਅਤੇ ਨੀਤੂ ਨੂੰ ਪੁਲਿਸ ਨੇ ਕਤਲ ਦੇ ਦੋਸ਼ 'ਚ ਫੜ ਲਿਆ ਹੈ। ਪਹਿਲਾਂ ਤਾਂ ਮੈਨੂੰ ਯਕੀਨ ਨਹੀਂ ਆਇਆ, ਫਿਰ ਜਦੋਂ ਪੁਲਿਸ ਨੇ ਮੈਨੂੰ ਸੂਚਨਾ ਦਿਤੀ ਤਾਂ ਮੈਂ ਵਿਸ਼ਵਾਸ ਕੀਤਾ। ਪੁਲਿਸ ਨੇ ਉਸ ਨਾਲ ਫ਼ੋਨ 'ਤੇ ਗੱਲ ਵੀ ਕਰਵਾਈ। ਉਸ ਨੇ ਕਿਹਾ ਕਿ ਮੈਂ ਕੁੱਝ ਨਹੀਂ ਕੀਤਾ। ਉਸ ਨੇ ਦਸਿਆ ਕਿ ਢਿੱਲੋਂ ਨੇ ਮੁਸਕਾਨ (ਨੀਤੂ) ਨਾਲ ਦੁਰਵਿਵਹਾਰ ਕੀਤਾ ਸੀ। ਉਹ ਅਪਣੇ ਆਪ 'ਤੇ ਕਾਬੂ ਨਹੀਂ ਰੱਖ ਸਕਿਆ ਤਾਂ ਉਸ ਨੂੰ ਧੱਕਾ ਦੇ ਦਿਤਾ। ਉਹ ਬੈੱਡ 'ਤੇ ਡਿੱਗ ਪਿਆ, ਇਸੇ ਦੌਰਾਨ ਮੁਸਕਾਨ ਨੇ ਉਸ ਦੇ ਮੂੰਹ 'ਤੇ ਸਿਰਹਾਣਾ ਰੱਖ ਦਿਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਨੀਤੂ ਦੀ ਮਾਂ ਨੇ ਕੀ ਕਿਹਾ

ਨੀਤੂ ਉਰਫ ਮੁਸਕਾਨ ਦੀ ਮਾਂ ਆਰਤੀ ਰਾਹੂਜਾ ਨੇ ਦਸਿਆ ਕਿ ਉਸ ਦੇ ਪੇਕੇ ਭੋਪਾਲ ਅਤੇ ਸਹੁਰਾ ਘਰ ਉੱਤਰ ਪ੍ਰਦੇਸ਼ ਦੇ ਲਖਨਊ ਵਿਚ ਹੈ। ਸੱਤ ਸਾਲ ਪਹਿਲਾਂ ਉਸ ਦਾ ਪਤੀ ਗੰਭੀਰ ਬਿਮਾਰ ਹੋ ਗਿਆ ਸੀ, ਉਹ ਇਲਾਜ ਲਈ ਭੋਪਾਲ ਏਮਜ਼ ਆਇਆ ਸੀ। ਉਦੋਂ ਤੋਂ ਇਥੇ ਰਹਿ ਰਹੇ ਹਨ। ਉਸ ਦਾ ਪਤੀ ਫਾਸਟ ਫੂਡ ਸਟਾਲ ਚਲਾਉਂਦਾ ਹੈ। ਮੁਸਕਾਨ ਤੋਂ ਇਲਾਵਾ ਉਨ੍ਹਾਂ ਦਾ ਇਕ ਛੋਟਾ ਬੇਟਾ ਵੀ ਹੈ ਜੋ ਪਿਤਾ ਦੀ ਕੰਮ ਵਿਚ ਮਦਦ ਕਰਦਾ ਹੈ। ਮੁਸਕਾਨ ਵਿੱਤੀ ਕਾਰਨਾਂ ਕਰਕੇ ਪੋਸਟ ਗ੍ਰੈਜੂਏਸ਼ਨ ਦੀ ਫਾਈਨਲ ਪ੍ਰੀਖਿਆ ਨਹੀਂ ਦੇ ਸਕੀ। ਉਹ ਗ੍ਰੈਜੂਏਟ ਹੈ। ਅਸ਼ੋਕਾ ਗਾਰਡਨ ਦੇ ਇਕ ਸ਼ੋਅਰੂਮ ਵਿਚ ਪਿਛਲੇ 2 ਸਾਲਾਂ ਤੋਂ ਕੰਮ ਕਰ ਰਹੀ ਹੈ। ਆਰਤੀ ਰਾਹੂਜਾ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਇਕ ਮੱਖੀ ਵੀ ਨਹੀਂ ਮਾਰ ਸਕਦੀ ਤਾਂ ਵਿਅਕਤੀ ਨੂੰ ਕਿਵੇਂ ਮਾਰ ਸਕਦੀ ਹੈ। ਉਹ ਨਿਰਦੋਸ਼ ਹੈ, ਉਸ ਨੂੰ ਫਸਾਇਆ ਜਾ ਰਿਹਾ ਹੈ।

ਕੀ ਹੈ ਪੁਲਿਸ ਦਾ ਕਹਿਣਾ

ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਵਿਸ਼ਵੇਸ਼ ਕਰਪੇ ਨੇ ਦਸਿਆ ਕਿ ਕਤਲ ਦਾ ਮਾਸਟਰਮਾਈਂਡ ਜਤਿੰਦਰ ਸਾਹੂ ਹੈ। ਉਸ ਨੇ ਹੀ ਇਸ ਸਾਰੀ ਘਟਨਾ ਦੀ ਯੋਜਨਾ ਬਣਾਈ ਸੀ। ਇਹ ਵੀ ਦਸਿਆ ਗਿਆ ਕਿ 2018 ਵਿਚ ਜਤਿੰਦਰ ਨੇ ਮ੍ਰਿਤਕ ਨਰੋਤਮ ਸਿੰਘ ਢਿੱਲੋਂ ਨਾਲ ਡੇਢ ਸਾਲ ਕੰਮ ਕੀਤਾ ਸੀ। ਨਿਮਸ ਗੋਆ ਦੇ ਵੱਡੇ ਕਾਰੋਬਾਰੀਆਂ ਵਿਚ ਗਿਣਿਆ ਜਾਂਦਾ ਹੈ। ਜਤਿੰਦਰ ਉਸ ਦੀ ਥਾਂ 'ਤੇ ਛੋਟੀ-ਮੋਟੀ ਨੌਕਰੀ ਕਰਦਾ ਸੀ। ਇਸ ਦੌਰਾਨ ਉਸ ਨੂੰ ਨਿੰਮ ਦੀ ਕਮਜ਼ੋਰੀ ਬਾਰੇ ਪਤਾ ਲੱਗਾ। ਉਸ ਨੇ ਇਸ ਦਾ ਫਾਇਦਾ ਉਠਾਇਆ।

ਜਾਂਚ ਅਧਿਕਾਰੀ ਵਿਸ਼ਵੇਸ਼ ਨੇ ਦਸਿਆ ਕਿ ਜਤਿੰਦਰ ਨੇ ਨੀਤੂ ਦੇ ਨਾਂਅ 'ਤੇ ਇਕ ਆਈਡੀ ਬਣਾਈ ਸੀ, ਜਿਸ ਵਿਚ ਉਸ ਦੀ ਫੋਟੋ ਵੀ ਸ਼ਾਮਲ ਸੀ। ਇਸ ਆਈਡੀ ਨੂੰ ਉਹ ਆਪ ਚਲਾਉਂਦਾ ਸੀ। ਇਸ ਰਾਹੀਂ ਉਸ ਨੇ ਨਿਮਸ ਨਾਲ ਗੱਲ ਕਰਨੀ ਸ਼ੁਰੂ ਕਰ ਦਿਤੀ। ਕੁੱਝ ਦਿਨ ਗੱਲਾਂ ਕਰਨ ਤੋਂ ਬਾਅਦ ਨਿਮਸ ਨੇ ਉਸ ਨੂੰ ਗੋਆ ਆਉਣ ਦਾ ਸੱਦਾ ਦਿਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM
Advertisement