Punjab News: ਪਾਣੀ ਦੀ ਟੈਂਕੀ ਵਿਚ ਡੁੱਬਣ ਕਾਰਨ ਬੱਚੀ ਦੀ ਮੌਤ; ਹਤਿਆ ਦੇ ਸ਼ੱਕ ਦੇ ਚਲਦਿਆਂ ਕਬਰ ਪੁੱਟ ਕੇ ਕੱਢੀ ਜਾਵੇਗੀ ਲਾਸ਼
Published : Feb 5, 2024, 7:34 pm IST
Updated : Feb 5, 2024, 7:34 pm IST
SHARE ARTICLE
File Image
File Image

ਐਸਡੀਐਮ ਦੇ ਹੁਕਮਾਂ ਅਨੁਸਾਰ ਪੁਲਿਸ ਟੀਮ ਭਲਕੇ ਪਰਵਾਰ ਸਮੇਤ ਚੰਡੀਗੜ੍ਹ ਦੇ ਸੈਕਟਰ 25 ਸਥਿਤ ਸ਼ਮਸ਼ਾਨਘਾਟ ਵਿਚ ਪੁੱਜੇਗੀ।

Punjab News: ਮੁਹਾਲੀ ਦੇ ਕਸਬਾ ਨਵਾਂਗਾਓ ਵਿਚ 2 ਫਰਵਰੀ ਨੂੰ ਇਕ 6 ਸਾਲਾ ਬੱਚੀ ਦੀ ਪਾਣੀ ਦੀ ਟੈਂਕੀ ਵਿਚ ਡੁੱਬਣ ਕਾਰਨ ਮੌਤ ਹੋ ਗਈ ਸੀ ਪਰ ਪਰਵਾਰ ਨੇ ਹੁਣ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਕਤਲ ਦਾ ਸ਼ੱਕ ਜਤਾਇਆ ਹੈ। ਪਰਵਾਰ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਧੀ ਦਾ ਕਤਲ ਕਰਕੇ ਪਾਣੀ ਦੀ ਟੈਂਕੀ ਵਿਚ ਸੁੱਟ ਦਿਤਾ ਗਿਆ। ਪਰਵਾਰ ਨੇ ਇਸ ਦੀ ਸ਼ਿਕਾਇਤ ਸਥਾਨਕ ਪੁਲਿਸ ਨੂੰ ਕਰ ਦਿਤੀ ਹੈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਡੀਐਮ ਖਰੜ ਤੋਂ ਕਬਰ ਪੁੱਟ ਕੇ ਇਸ ਦੀ ਜਾਂਚ ਕਰਨ ਦੀ ਇਜਾਜ਼ਤ ਮੰਗੀ ਹੈ। ਐਸਡੀਐਮ ਨੇ ਫੋਰੈਂਸਿਕ ਸਮੇਤ ਹੋਰ ਟੀਮਾਂ ਦੀ ਨਿਗਰਾਨੀ ਹੇਠ ਜਾਂਚ ਦੇ ਹੁਕਮ ਦਿਤੇ ਹਨ। ਹੁਣ ਪੁਲਿਸ ਇਸ ਮਾਮਲੇ ਦੀ ਹੋਰ ਜਾਂਚ ਕਰੇਗੀ।

ਐਸਡੀਐਮ ਦੇ ਹੁਕਮਾਂ ਅਨੁਸਾਰ ਪੁਲਿਸ ਟੀਮ ਭਲਕੇ ਪਰਵਾਰ ਸਮੇਤ ਚੰਡੀਗੜ੍ਹ ਦੇ ਸੈਕਟਰ 25 ਸਥਿਤ ਸ਼ਮਸ਼ਾਨਘਾਟ ਵਿਚ ਪੁੱਜੇਗੀ। ਸਿਹਤ ਵਿਭਾਗ ਅਤੇ ਫੋਰੈਂਸਿਕ ਟੀਮ ਦੀ ਮੌਜੂਦਗੀ ਵਿਚ ਲਾਸ਼ ਦੀ ਖੁਦਾਈ ਕੀਤੀ ਜਾਵੇਗੀ ਅਤੇ ਬੱਚੀ ਦੇ ਪਿੰਜਰ ਨੂੰ ਬਾਹਰ ਕੱਢਿਆ ਜਾਵੇਗਾ ਅਤੇ ਉਸ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ। ਇਸ ਮੈਡੀਕਲ 'ਚ ਪੁਲਿਸ ਹਾਦਸੇ ਅਤੇ ਕਤਲ ਦੇ ਸ਼ੱਕ 'ਤੇ ਜਾਂਚ ਕਰੇਗੀ। ਇਸ ਤੋਂ ਬਾਅਦ ਪੁਲਿਸ ਅਪਣੀ ਵਿਸਤ੍ਰਿਤ ਰਿਪੋਰਟ ਐਸਡੀਐਮ ਨੂੰ ਸੌਂਪੇਗੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 2 ਫਰਵਰੀ ਨੂੰ ਜਦੋਂ ਨਾਬਾਲਗ ਦੀ ਮੌਤ ਹੋਈ ਤਾਂ ਉਸ ਨੂੰ ਮੈਡੀਕਲ ਨਹੀਂ ਕਰਵਾਇਆ ਗਿਆ।

ਲੜਕੀ ਦੇ ਪਿਤਾ ਘਰ ਵਿਚ ਮੌਜੂਦ ਨਹੀਂ ਸੀ। ਉਸ ਦੇ ਗੁਆਂਢੀ ਉਸ ਨੂੰ ਹਸਪਤਾਲ ਲੈ ਗਏ। ਜਿਥੇ ਉਨ੍ਹਾਂ ਨੇ ਲਿਖ ਕੇ ਦਿਤਾ ਕਿ ਉਹ ਮੈਡੀਕਲ ਨਹੀਂ ਕਰਵਾਉਣਾ ਚਾਹੁੰਦੇ। ਇਸ ਤੋਂ ਬਾਅਦ ਚੰਡੀਗੜ੍ਹ ਦੇ ਸੈਕਟਰ 16 ਹਸਪਤਾਲ ਤੋਂ ਬੱਚੀ ਦੀ ਲਾਸ਼ ਉਨ੍ਹਾਂ ਨੂੰ ਸੌਂਪ ਦਿਤੀ ਗਈ। ਇਸ ਤੋਂ ਬਾਅਦ ਸੈਕਟਰ 25 ਸਥਿਤ ਸ਼ਮਸ਼ਾਨਘਾਟ ਵਿਚ ਉਸ ਦਾ ਅੰਤਿਮ ਸਸਕਾਰ ਕਰ ਦਿਤਾ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬੱਚੀ ਦੀ ਮਾਂ ਪ੍ਰਿਅੰਕਾ ਨੇ ਦਸਿਆ ਕਿ ਉਸ ਸਮੇਂ ਲੜਕੀ ਘਰੋਂ ਲਾਪਤਾ ਹੋ ਗਈ ਸੀ। ਸ਼ਾਮ 5:40 ਵਜੇ ਉਸ ਨੂੰ ਗੁਆਂਢੀਆਂ ਨੇ ਘਰ ਦੇ ਬਾਹਰ ਖੇਡਦਿਆਂ ਦੇਖਿਆ, ਪਰ ਜਦੋਂ ਉਹ ਘਰ ਨਹੀਂ ਪਹੁੰਚੀ ਤਾਂ ਆਂਢ-ਗੁਆਂਢ 'ਚ ਤਲਾਸ਼ੀ ਲਈ ਗਈ। ਗੁਆਂਢ ਵਿਚ ਮਕਾਨ ਬਣਾ ਰਹੇ ਮਹੀਪਾਲ ਦੀ ਪਾਣੀ ਵਾਲੀ ਟੈਂਕੀ ਦੀ ਚੈਕਿੰਗ ਕੀਤੀ ਗਈ। ਉਥੇ ਬੱਚੀ ਨਹੀਂ ਮਿਲੀ ਪਰ ਜਦੋਂ ਗਲੀ 'ਚ ਰੌਲਾ ਪੈਣ ਲੱਗਿਆ ਤਾਂ ਉਸ ਨੇ ਖੁਦ ਹੀ ਉਸ ਦੇ ਪਰਵਾਰ ਵਾਲਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਉਥੇ ਲੈ ਕੇ ਗਿਆ ਅਤੇ ਦੁਬਾਰਾ ਜਾਂਚ ਕਰਨ ਲਈ ਕਿਹਾ। ਰਾਤ ਕਰੀਬ 8 ਵਜੇ ਲੜਕੀ ਦੀ ਲਾਸ਼ ਪਾਣੀ ਦੀ ਟੈਂਕੀ 'ਚੋਂ ਮਿਲੀ। ਇਸ ਕਾਰਨ ਪਰਵਾਰ ਨੂੰ ਉਸ ਦੇ ਕਤਲ ਦਾ ਸ਼ੱਕ ਹੈ।

ਮ੍ਰਿਤਕ ਬੱਚੀ ਸਿਮਰਨ ਦੇ ਪਿਤਾ ਸੁਰਿੰਦਰ ਕੁਮਾਰ ਨੇ ਦਸਿਆ ਕਿ ਉਨ੍ਹਾਂ ਦੀ ਲੜਕੀ ਪਹਿਲੀ ਜਮਾਤ ਵਿਚ ਪੜ੍ਹਦੀ ਸੀ। ਉਹ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ। ਸੱਭ ਤੋਂ ਵੱਡਾ ਪੁੱਤਰ 14 ਸਾਲ ਦਾ ਹੈ। ਦੂਜੀ ਬੇਟੀ 10 ਸਾਲ ਦੀ ਹੈ ਅਤੇ ਤੀਜੀ ਬੇਟੀ ਸਿਮਰਨ ਜੋ 6 ਸਾਲ ਦੀ ਸੀ। ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਦਸਿਆ ਕਿ ਮਹੀਪਾਲ ਦਾ ਘਰ ਗੁਆਂਢ ਵਿਚ ਬਣ ਰਿਹਾ ਹੈ। ਉਸ ਨੇ ਪਿਛਲੇ ਇਕ ਸਾਲ ਤੋਂ ਪਾਣੀ ਵਾਲੀ ਟੈਂਕੀ ਨੂੰ ਖੁੱਲ੍ਹਾ ਰੱਖਿਆ ਹੋਇਆ ਸੀ। ਕਈ ਵਾਰ ਕਹਿਣ 'ਤੇ ਵੀ ਉਸ ਨੇ ਟੈਂਕੀ ਦਾ ਢੱਕਣ ਬੰਦ ਨਹੀਂ ਕੀਤਾ।

 (For more Punjabi news apart from Punjab News Girl Dies By Drowning In Water Tank In Mohali, stay tuned to Rozana Spokesman)

Tags: mohali

Location: India, Punjab, S.A.S. Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement