
ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਆਪਣਾ ਕਹਿਰ ਪਾਇਆ ਹੋਇਆ ਹੈ
ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਆਪਣਾ ਕਹਿਰ ਪਾਇਆ ਹੋਇਆ ਹੈ ਜਿਸ ਕਾਰਨ ਆਏ ਦਿਨ ਕਾਫੀ ਲੋਕ ਇਸ ਦੀ ਚਪੇਟ ਵਿਚ ਆਉਂਣ ਨਾਲ ਆਪਣੀ ਜਾਨ ਗਵਾ ਚੁੱਕੇ ਹਨ ।ਇਸ ਦੌਰਾਨ ਇਟਲੀ ਦੀ ਇਕ ਨਰਸ ਨੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਉਸ ਨੇ ਪੇਸ਼ੇਵਾਰ ਡਾਕਟਰਾਂ ਜੋ ਕਰੋਨਾ ਦੇ ਮਰੀਜ਼ਾਂ ਦੀ ਸੰਭਾਲ ਕਰਦੇ ਹਨ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਦਰਸਾਇਆ ਹੈ।
Corona Virus
ਐਲੀਸਿਆ ਬੋਨਰੇ ਨਾਮ ਦੀ ਇਸ ਨਰਸ ਨੇ ਆਪਣੀ ਫੋਟੋ ਵਿਚ ਦੱਸਿਆ ਕਿ ਉਹ ਹਰ ਰੋਜ ਕੰਮ ਤੇ ਜਾਣ ਤੋਂ ਡਰਦੀ ਹੈ ਅਤੇ ਕਈ ਵਾਰ ਤਾਂ ਉਹ ਆਪਣੇ ਕੰਮ ਤੋਂ ਬਹੁਤ ਥੱਕ ਜਾਂਦੀ ਹੈ। ਐਲੀਸਿਆ ਨੇ ਆਪਣੀ ਇਕ ਫੋਟੋ ਵੀ ਸ਼ੇਅਰ ਕੀਤੀ ਜਿਸ ਵਿਚ ਉਸਦੇ ਚਿਹਰੇ ਤੇ ਕਾਫੀ ਦਾਗ ਪਏ ਹੋਏ ਹਨ । ਇਹ ਦਾਗ ਕੰਮ ਕਰਨ ਦੌਰਾਨ ਲਗਾਏ ਗਏ ਮਾਸਕ ਕਾਰਨ ਪੈ ਗਏ ਹਨ ।
Photo
ਐਲੀਸਿਆ ਨੇ ਆਪਣੀ ਪੋਸਟ ਵਿਚ ਲਿਖਿਆ ਕਿ ਉਹ ਇਸ ਸਮੇਂ ਇਕ ਮੈਡੀਕਲ ਐਮਰਜੈਂਸੀ ਦਾ ਸਾਹਮਣਾ ਕਰ ਰਹੀ ਹੈ। ਨਰਸ ਨੇ ਦੱਸਿਆ ਕਿ ਮੈਂ ਬਹੁਤ ਡਰੀ ਹੋਈ ਹਾਂ ਸ਼ਾਪਿੰਗ ਤੇ ਜਾਣ ਲਈ ਨਹੀ ਬਲਕਿ ਕੰਮ ਤੇ ਜਾਣ ਕਾਰਨ । ਦੱਸ ਦੱਈਏ ਕਿ ਉਹ ਇਸ ਵਿਚ ਉਨ੍ਹਾਂ ਚੀਜਾਂ ਦਾ ਜ਼ਿਕਰ ਵੀ ਕਰਦੀ ਹੈ ਜਿਸ ਕਾਰਨ ਉਹ ਕੰਮ ਤੇ ਜਾਣਤੋਂ ਡਰਦੀ ਹੈ।
file
ਐਲੀਸਿਆ ਨੇ ਲਿਖਿਆ ਕਿ ਮੈਂ ਇਸ ਕਰਕੇ ਡਰਦੀ ਹਾਂ ਕਿਉਕਿ ਮਾਸਕ ਚਿਹਰੇ ਨੂੰ ਪੂਰੀ ਤਰ੍ਹਾਂ ਕਵਰ ਨਹੀਂ ਕਰਦਾ ਜਾਂ ਫਿਰ ਜੇ ਮੈਂ ਆਪਣੇ ਆਪ ਨੂੰ ਗੰਦੇ ਦਸਤਾਨਿਆਂ ਨਾਲ ਛੂਹ ਲਿਆ ਜਾਂ ਲੈਂਜ ਪੂਰੀ ਤਰ੍ਹਾਂ ਮੇਰੀਆਂ ਅੱਖਾਂ ਨੂੰ ਕਵਰ ਨਾ ਕਰਦਾ ਹੋਵੇ। ਅੱਗੇ ਲਿਖਦੇ ਹੋਏ ਉਸ ਨੇ ਦੱਸਿਆ ਕਿ ਮੈਂ ਸਰੀਰਕ ਤੌਰ ਤੇ ਪੂਰੀ ਤਰ੍ਹਾਂ ਥੱਕ ਗਈ ਹਾਂ ਕਿਉਕਿ ਇਥੇ ਜੋ ਸੁਰੱਖਿਆ ਕਰਨ ਵਾਲੇ ਉਪਕਰਨ ਹਨ ਉਹ ਵਧੀਆ ਨਹੀਂ ਹਨ।
Photo
ਉਸ ਨੇ ਆਪਣੇ ਕੱਪੜਿਆਂ ਬਾਰੇ ਜਿਕਰ ਕਰਦੇ ਹੋਏ ਲਿਖਿਆ ਕਿ ਮੈਂ ਉਸ ਲੈਬ ਸੂਟ ਵਿਚ ਬਹੁਤ ਗਰਮੀ ਮਹਿਸੂਸ ਕਰਦੀ ਹਾਂ ਕਿਉਕਿ ਉਸ ਨੂੰ ਇਕ ਵਾਰ ਪਾਉਂਣ ਤੋਂ ਬਾਅਦ ਮੈਂ 6 ਘੰਟੇ ਤੱਕ ਨਾ ਹੀ ਬਾਥਰੂਮ ਜਾ ਸਕਦੀ ਹਾਂ ਅਤੇ ਨਾ ਹੀ ਪਾਣੀ ਪੀ ਸਕਦੀ ਹਾਂ ਪਰ ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਵੀ ਅਸੀਂ ਕੰਮ ਤੇ ਚਲੇ ਜਾਂਦੇ ਹਾਂ । ਉਸ ਨੇ ਕਿਹਾ ਕਿ ਮੈਂ ਮਰੀਜ਼ਾਂ ਦੀ ਦੇਖਭਾਲ ਕਰਾਂਗੀ ਕਿਉਕਿ ਮੈਨੂੰ ਮੇਰੀ ਨੋਕਰੀ ਪਸੰਦ ਹੈ।
photo
ਅੰਤ ਵਿਚ ਉਸ ਨੇ ਲਿਖਿਆ ਕਿ ਇਸ ਮੁਸੀਬਤ ਦੇ ਸਮੇਂ ਵਿਚ ਮੈਂ ਆਪਣੇ ਆਪ ਨੂੰ ਘਰ ਵਿਚ ਬੰਦ ਨਹੀਂ ਕਰ ਸਕਦੀ । ਮੈਂ ਉਸੇ ਤਰ੍ਹਾਂ ਕੰਮ ਤੇ ਜਾਵਾਂਗੀ ਅਤੇ ਮਰੀਜ਼ਾਂ ਦੀ ਦੇਖਭਾਲ ਕਰਾਂਗੀ ।ਦੱਸ ਦੱਈਏ ਕਿ ਐਲੀਸਿਆ ਦੀ ਇਸ ਪੋਸਟ ਨੂੰ ਹੁਣ ਤੱਕ 70 ਲੱਖ ਤੋਂ ਵੀ ਵੱਧ ਲੋਕ ਪਸੰਦ ਕਰ ਚੁੱਕੇ ਹਨ। ਇਸਦੇ ਨਾਲ ਹੀ ਲੋਕਾਂ ਨੇ ਐਲੀਸਿਆ ਦੇ ਨਾਲ-ਨਾਲ ਹੋ ਵੀ ਉਨ੍ਹਾਂ ਸਾਰੇ ਡਾਕਟਰਾਂ ਦਾ ਧੰਨਵਾਦ ਕੀਤਾ ਜਿਹੜੇ ਆਪਣੀ ਜਾਨ ਨੂੰ ਜ਼ੋਖਿਮ ਵਿਚ ਪਾ ਕੇ ਕਰੋਨਾ ਵਾਇਰਸ ਤੋਂ ਪੀੜਿਤ ਮਰੀਜ਼ਾਂ ਦਾ ਇਲਾਜ਼ ਕਰਨ ਵਿਚ ਲੱਗੇ ਹੋਏ ਹਨ।