
ਕਿਹਾ, ਸਾਡੇ ਲੋਕਤੰਤਰ ਨੂੰ ਸੰਨ੍ਹ ਲਗਾਉਣ ਲਈ ਸੋਸ਼ਲ ਮੀਡੀਆ ਦੀ ਦੁਰਵਰਤੋਂ ਦਾ ਖ਼ਤਰਾ ਵਧਦਾ ਜਾ ਰਿਹਾ ਹੈ
ਨਵੀਂ ਦਿੱਲੀ : ਅੱਜ ਲੋਕ ਸਭਾ (ਸੰਸਦ ਬਜਟ ਸੈਸ਼ਨ) ਵਿੱਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਫੇਸਬੁੱਕ ਸਮੇਤ ਸੋਸ਼ਲ ਮੀਡੀਆ 'ਤੇ ਕਾਫੀ ਗੁੱਸਾ ਕੱਢਿਆ। ਉਨ੍ਹਾਂ ਕਿਹਾ ਕਿ ਸਾਡੇ ਲੋਕਤੰਤਰ ਨੂੰ ਸਨ੍ਹ ਲਗਾਉਣ ਲਈ ਸੋਸ਼ਲ ਮੀਡੀਆ ਦੀ ਦੁਰਵਰਤੋਂ ਦਾ ਖ਼ਤਰਾ ਵਧਦਾ ਜਾ ਰਿਹਾ ਹੈ।
Facebook
ਫੇਸਬੁੱਕ ਅਤੇ ਟਵਿੱਟਰ ਵਰਗੀਆਂ ਕੰਪਨੀਆਂ ਨੂੰ ਨੇਤਾਵਾਂ, ਪਾਰਟੀਆਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਦੁਆਰਾ ਸਿਆਸੀ ਬਿਰਤਾਂਤ ਨੂੰ ਰੂਪ ਦੇਣ ਲਈ ਵੱਧ ਤੋਂ ਵੱਧ ਵਰਤਿਆ ਜਾ ਰਿਹਾ ਹੈ। ਭਾਵਨਾਤਮਕ ਤੌਰ 'ਤੇ ਗ਼ਲਤ ਜਾਣਕਾਰੀ ਦੁਆਰਾ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਮਨਾਂ ਵਿਚ ਨਫ਼ਰਤ ਭਰੀ ਜਾ ਰਹੀ ਹੈ ਅਤੇ ਫੇਸਬੁੱਕ ਵਰਗੀਆਂ ਕੰਪਨੀਆਂ ਇਹ ਸਭ ਜਾਣ ਕੇ ਲਾਭ ਉਠਾ ਰਹੀਆਂ ਹਨ।
Sonia Gandhi
ਸੋਨੀਆ ਗਾਂਧੀ ਨੇ ਇੱਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਰਿਪੋਰਟ ਦਰਸਾਉਂਦੀ ਹੈ ਕਿ ਸੱਤਾਧਾਰੀ ਸਿਆਸੀ ਪਾਰਟੀਆਂ ਅਤੇ ਫੇਸਬੁੱਕ ਵਰਗੇ ਵਿਸ਼ਵਵਿਆਪੀ ਸੋਸ਼ਲ ਮੀਡੀਆ ਦਿੱਗਜ਼ਾਂ ਵਿਚਕਾਰ ਗਠਜੋੜ ਵਧ ਰਿਹਾ ਹੈ।
Sonia Gandhi
ਮੈਂ ਸਰਕਾਰ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਚੋਣ ਰਾਜਨੀਤੀ ਵਿੱਚ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਦਿੱਗਜ਼ਾਂ ਦੇ ਯੋਜਨਾਬੱਧ ਪ੍ਰਭਾਵ ਅਤੇ ਦਖ਼ਲਅੰਦਾਜ਼ੀ ਨੂੰ ਖ਼ਤਮ ਕਰਨ ਦੀ ਅਪੀਲ ਕਰਦੀ ਹਾਂ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਅਤੇ ਰਾਜਨੀਤੀ ਤੋਂ ਪਰ੍ਹੇ ਹੈ। ਜੋ ਵੀ ਸੱਤਾ ਵਿੱਚ ਹੈ, ਸਾਨੂੰ ਆਪਣੇ ਲੋਕਤੰਤਰ ਅਤੇ ਸਮਾਜਿਕ ਸਦਭਾਵਨਾ ਦੀ ਰੱਖਿਆ ਕਰਨੀ ਚਾਹੀਦੀ ਹੈ।