ਫ਼ਿਲਮ ਇੰਡਸਟਰੀ ਵਿਚ ਵਿਦੇਸ਼ੀ ਕ੍ਰਿਕਟਰ ਨੇ ਕੀਤਾ ਡੈਬਿਊ

By : JUJHAR

Published : Mar 16, 2025, 2:08 pm IST
Updated : Mar 16, 2025, 2:18 pm IST
SHARE ARTICLE
Foreign cricketer makes debut in film industry
Foreign cricketer makes debut in film industry

ਤੇਲਗੂ ਫ਼ਿਲਮ ਰੌਬਿਨ ਹੁੱਡ ’ਚ ਨਜ਼ਰ ਆਉਣਗੇ ਡੇਵਿਡ ਵਾਰਨਰ

ਆਸਟਰੇਲੀਆ ਦੇ ਸਾਬਕਾ ਬੱਲੇਬਾਜ਼ ਡੇਵਿਡ ਵਾਰਨਰ ਕ੍ਰਿਕਟ ਤੋਂ ਬਾਅਦ ਹੁਣ ਫ਼ਿਲਮ ਇੰਡਸਟਰੀ ਵਿਚ ਨਜ਼ਰ ਆਉਣਗੇ। ਵਾਰਨਰ ਤੇਲਗੂ ਫ਼ਿਲਮ ਨਿਰਦੇਸ਼ਕ ਵੈਂਕੀ ਕੁਡੂਮੁਲਾ ਦੀ ਆਉਣ ਵਾਲੀ ਐਕਸ਼ਨ-ਡਰਾਮਾ ਫ਼ਿਲਮ ‘ਰੌਬਿਨ ਹੁੱਡ’ ਨਾਲ ਆਪਣਾ ਡੈਬਿਊ ਕਰ ਰਿਹਾ ਹੈ। ਵਾਰਨਰ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ X ’ਤੇ ਪੋਸਟ ਸਾਂਝੀ ਕੀਤੀ। ਇਸ ਵਿਚ ਉਨ੍ਹਾਂ ਕਿਹਾ ਕਿ ਉਹ ਫ਼ਿਲਮ ਵਿਚ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹੈ।

ਨਿਰਦੇਸ਼ਕ ਵੈਂਕੀ ਕੁਡੂਮੁਲਾ ਦੀ ਆਉਣ ਵਾਲੀ ਤੇਲਗੂ ਐਕਸ਼ਨ ਫ਼ਿਲਮ ਰੌਬਿਨਹੁੱਡ ਮਿਥਰੀ ਮੂਵੀ ਮੇਕਰਸ ਦੁਆਰਾ ਬਣਾਈ ਗਈ ਹੈ। ਪ੍ਰੋਡਕਸ਼ਨ ਹਾਊਸ ਨੇ ਸ਼ਨੀਵਾਰ ਨੂੰ ਆਸਟਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ ਦਾ ਭਾਰਤੀ ਸਿਨੇਮਾ ਵਿਚ ਅਧਿਕਾਰਤ ਤੌਰ ’ਤੇ ਸਵਾਗਤ ਕੀਤਾ। ਪ੍ਰੋਡਕਸ਼ਨ ਹਾਊਸ ਨੇ ਆਪਣੇ x ਹੈਂਡਲ ’ਤੇ ਵਾਰਨਰ ਦਾ ਇਕ ਪੋਸਟਰ ਸਾਂਝਾ ਕੀਤਾ ਤੇ ਲਿਖਿਆ ਕਿ ਕ੍ਰਿਕਟ ਦੇ ਮੈਦਾਨ ’ਤੇ ਚਮਕਣ ਅਤੇ ਆਪਣੀ ਛਾਪ ਛੱਡਣ ਤੋਂ ਬਾਅਦ।

ਹੁਣ ਸਮਾਂ ਆ ਗਿਆ ਹੈ ਕਿ ਡੇਵਿਡ ਵਾਰਨਰ ਸਿਲਵਰ ਸਕ੍ਰੀਨ ’ਤੇ ਆਉਣ। ਅਸੀਂ ਡੇਵਿਡ ਵਾਰਨਰ ਦੇ ਇਕ ਦਿਲਚਸਪ ਕੈਮਿਓ ਕਰਨ ਦੀ ਉਡੀਕ ਕਰ ਰਹੇ ਹਾਂ। ਰੌਬਿਨ ਹੁੱਡ 28 ਮਾਰਚ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਫ਼ਿਲਮ ਬਾਰੇ ਡੇਵਿਡ ਵਾਰਨਰ ਨੇ ਕਿਹਾ, ਉਨ੍ਹਾਂ ਨੂੰ ਇਸ ਫਿਲਮ ਦੀ ਸ਼ੂਟਿੰਗ ਕਰਨ ਵਿਚ ਬਹੁਤ ਮਜ਼ਾ ਆਇਆ। ਮੈਂ ਭਾਰਤੀ ਸਿਨੇਮਾ ਵਿਚ ਆ ਰਿਹਾ ਹਾਂ। ਮੈਂ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।

ਇਸ ਤੋਂ ਪਹਿਲਾਂ ਫ਼ਿਲਮ ਦੇ ਨਿਰਮਾਤਾ ਵਾਈ ਰਵੀਸ਼ੰਕਰ ਨੇ ਇਹ ਜਾਣਕਾਰੀ ਦਿਤੀ ਸੀ। ਇਕ ਪ੍ਰਮੋਸ਼ਨਲ ਪ੍ਰੋਗਰਾਮ ਦੌਰਾਨ, ਨਿਰਮਾਤਾ ਤੋਂ ਉਸਦੀ ਫ਼ਿਲਮ ‘ਰੌਬਿਨ ਹੁੱਡ’ ਬਾਰੇ ਅਪਡੇਟ ਮੰਗਿਆ ਗਿਆ। ਫਿਰ ਉਸ ਨੇ ਕਿਹਾ ਸੀ ਕਿ ਆਸਟਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ ਨੇ ਫਿਲਮ ਵਿਚ ਇਕ ਕੈਮਿਓ ਕੀਤਾ ਹੈ ਜਿਸ ਨਾਲ ਪ੍ਰਸ਼ੰਸਕਾਂ ਨੂੰ ਬਹੁਤ ਖ਼ੁਸ਼ੀ ਹੋਈ ਹੈ।

ਇਸ ਸਮੇਂ ਦੌਰਾਨ, ਨਿਰਮਾਤਾ ਨੇ ਨਿਰਦੇਸ਼ਕ ਦੀ ਇਜਾਜ਼ਤ ਤੋਂ ਬਿਨਾਂ ਇਹ ਜਾਣਕਾਰੀ ਸਾਂਝੀ ਕੀਤੀ ਸੀ। ਇਸ ਲਈ ਉਸ ਨੇ ਨਿਰਦੇਸ਼ਕ ਵੈਂਕੀ ਕੁਡੂਮੁਲਾ ਤੋਂ ਮੁਆਫ਼ੀ ਵੀ ਮੰਗੀ। ਅਦਾਕਾਰ ਨਿਤਿਨ ਫਿਲਮ ਰੌਬਿਨ ਹੁੱਡ ਵਿਚ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ। ਇਸ ਵਿਚ ਨਿਤਿਨ ਇਕ ਚੋਰ ਦੀ ਭੂਮਿਕਾ ਨਿਭਾ ਰਿਹਾ ਹੈ, ਜੋ ਅਮੀਰ ਘਰਾਂ ਵਿਚੋਂ ਚੋਰੀ ਕਰਦਾ ਹੈ ਅਤੇ ਉਸ ਪੈਸੇ ਨੂੰ ਗਰੀਬਾਂ ਵਿਚ ਵੰਡ ਦਿੰਦਾ ਹੈ। ਫਿਲਮ ਵਿਚ ਅਦਾਕਾਰ ਦੇ ਕਿਰਦਾਰ ਦਾ ਨਾਮ ਹਨੀ ਸਿੰਘ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement