
Macedonia Fire News : ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਾਬੂ, ਕਲੱਬ ’ਚ ਨੌਜੁਆਨਾਂ ਵਲੋਂ ਚਲਾਏ ਪਟਾਕੇ ਕਾਰਨ ਵਾਪਰਿਆ ਹਾਦਸਾ
Macedonia Fire News in Punjabi : ਉੱਤਰੀ ਮੈਸੇਡੋਨੀਆ ਦੇ ਸ਼ਹਿਰ ਕੋਕਾਨੀ ’ਚ ਸਨਿਚਰਵਾਰ ਦੇਰ ਰਾਤ ਇਕ ਨਾਈਟ ਕਲੱਬ ’ਚ ਅੱਗ ਲੱਗਣ ਨਾਲ ਘੱਟੋ-ਘੱਟ 51 ਲੋਕਾਂ ਦੀ ਮੌਤ ਹੋ ਗਈ ਅਤੇ 100 ਹੋਰ ਜ਼ਖਮੀ ਹੋ ਗਏ। ਗ੍ਰਹਿ ਮੰਤਰੀ ਪੈਨਸੇ ਤੋਸ਼ਕੋਵਸਕੀ ਨੇ ਇਕ ਪ੍ਰੈਸ ਕਾਨਫ਼ਰੰਸ ਵਿਚ ਇਹ ਜਾਣਕਾਰੀ ਦਿਤੀ।
ਤੋਸ਼ਕੋਵਸਕੀ ਨੇ ਦਸਿਆ ਕਿ ਅੱਗ ਤੜਕੇ 2:35 ਵਜੇ ਇਕ ਸਥਾਨਕ ਪੌਪ ਸਮੂਹ ਦੇ ਸੰਗੀਤ ਸਮਾਰੋਹ ਦੌਰਾਨ ਲੱਗੀ। ਕਲੱਬ ’ਚ ਗਏ ਨੌਜੁਆਨਾਂ ਨੇ ਪਟਾਕੇ ਚਲਾਏ, ਜਿਸ ਕਾਰਨ ਅੱਗ ਲੱਗ ਗਈ। ਪਰਵਾਰਕ ਮੈਂਬਰ ਕੋਕਾਨੀ ਦੇ ਹਸਪਤਾਲਾਂ ਅਤੇ ਦਫਤਰਾਂ ਦੇ ਸਾਹਮਣੇ ਇਕੱਠੇ ਹੋਏ ਹਨ ਅਤੇ ਅਧਿਕਾਰੀਆਂ ਨੂੰ ਹੋਰ ਜਾਣਕਾਰੀ ਲਈ ਬੇਨਤੀ ਕਰ ਰਹੇ ਹਨ।
ਤੋਸ਼ਕੋਵਸਕੀ ਨੇ ਕਿਹਾ ਕਿ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਪਰ ਉਸ ਵਿਅਕਤੀ ਦੀ ਸ਼ਮੂਲੀਅਤ ਬਾਰੇ ਹੋਰ ਵੇਰਵੇ ਨਹੀਂ ਦਿਤੇ।
(For more news apart from North Macedonia Night Club Fire 51 Dead and more than 100 injured News in Punjabi, stay tuned to Rozana Spokesman)