
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲਖਨਊ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਰਜ ਕਰ ਦਿੱਤਾ ਹੈ।
ਲਖਨਊ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲਖਨਊ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਰਜ ਕਰ ਦਿੱਤਾ ਹੈ। ਅਜਿਹੇ ਵਿਚ ਲੋਕਾਂ ਦੀ ਨਜ਼ਰ ਵਿਰੋਧੀ ਪਾਰਟੀ ਦੇ ਉਮੀਦਵਾਰ ‘ਤੇ ਟਿਕੀ ਹੋਈ ਹੈ ਕਿ ਰਾਜਨਾਥ ਸਿੰਘ ਖਿਲਾਫ ਲਖਨਊ ਤੋਂ ਮੈਦਾਨ ਵਿਚ ਕੋਣ ਉਤਰੇਗਾ? ਕਿਉਂਕਿ ਹਾਲੇ ਤੱਕ ਕਾਂਗਰਸ, ਸਪਾ-ਬਸਪਾ ਅਤੇ ਆਰਐਲਡੀ ਗਠਜੋੜ ਵੱਲੋਂ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਹੋਇਆ। ਦੱਸ ਦਈਏ ਕਿ ਲਖਨਊ ਵਿਚ ਪੰਜਵੇਂ ਪੜਾਅ ਦੌਰਾਨ 6 ਮਈ ਨੂੰ ਵੋਟਾਂ ਹੋਣਗੀਆਂ।
BJP
ਦੱਸ ਦਈਏ ਕਿ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਲੋਕ ਸਭਾ ਸੀਟ ਸਭ ਤੋਂ ਵੱਕਾਰੀ ਸੀਟ ਮੰਨੀ ਜਾਂਦੀ ਹੈ। ਇੱਥੋਂ ਸਾਬਕਾ ਪੀਐਮ ਅਟੱਲ ਬਿਹਾਰੀ ਵਾਜਪੇਈ ਸਾਂਸਦ ਰਹਿ ਚੁੱਕੇ ਹਨ, ਜਦਕਿ ਰਾਜਨਾਥ ਸਿੰਘ 2014 ਵਿਚ ਇੱਥੋਂ ਹੀ ਚੋਣ ਜਿੱਤ ਕੇ ਸਾਂਸਦ ਬਣੇ ਸਨ। ਲਖਨਊ ਸੀਟ ‘ਤੇ ਕਰੀਬ ਦੋ ਦਹਾਕਿਆਂ ਤੋਂ ਭਾਜਪਾ ਦਾ ਕਬਜਾ ਹੈ, ਪਰ ਇਸ ਵਾਰ ਹਾਲੇ ਤੱਕ ਵਿਰੋਧੀਆਂ ਵੱਲੋਂ ਕੋਈ ਉਮੀਦਵਾਰ ਨਹੀਂ ਐਲਾਨਿਆ ਗਿਆ। ਦੱਸ ਦਈਏ ਕਿ ਨਾਮਜ਼ਦਗੀ ਦੀ ਆਖਰੀ ਤਰੀਕ ਆਉਣ ਵਾਲੇ ਦੋ ਦਿਨਾਂ ਵਿਚ ਖਤਮ ਹੋ ਜਾਵੇਗੀ।
Former prime minister Atal Bihari Vajpayee
ਦੱਸ ਦਈਏ ਕਿ ਲਖਨਊ ਤੋਂ ਦੇਸ਼ ਦੇ ਕਈ ਆਗੂ ਸਿਖਰ ‘ਤੇ ਪਹੁੰਚੇ ਹਨ, ਚਾਹੇ ਉਹ ਦੇਸ਼ ਦੇ ਪਹਿਲੇ ਪੀਐਮ ਜਵਾਹਰ ਲਾਲ ਨਹਿਰੂ ਦੀ ਭੈਣ ਵਿਜੈਲਕਸ਼ਮੀ ਹੋਵੇ ਜਾਂ ਫਿਰ ਨਹਿਰੂ ਦੇ ਪਰਿਵਾਰ ਵਿਚੋਂ ਸ਼ੀਲਾ ਕੌਲ ਹੋਣ। ਦੱਸ ਦਈਏ ਕਿ ਸਾਬਕਾ ਪੀਐਮ ਅਟੱਲ ਬਿਹਾਰੀ ਵਾਜਪੇਈ ਨੇ ਲਖਨਊ ਤੋਂ ਲਗਾਤਾਰ ਪੰਜ ਵਾਰ ਜਿੱਤ ਦਰਜ ਕੀਤੀ ਸੀ।
Lok Sabha Elections
ਦੱਸ ਦਈਏ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਜਿੱਥੇ ਕਾਂਗਰਸ ਨੇ ਇਸ ਸੀਟ ਤੋਂ ਰੀਤਾ ਬਹੁਗੁਣਾ ਜੋਸ਼ੀ ਨੂੰ ਮੈਦਾਨ ਵਿਚ ਉਤਾਰਿਆ ਸੀ ਤਾਂ ਉੱਥੇ ਹੀ ਸਪਾ ਵੱਲੋਂ ਅਭਿਸ਼ੇਕ ਮਿਸ਼ਰਾ ਨੂੰ ਟਿਕਟ ਦਿੱਤੀ ਗਈ ਸੀ। ਇਸ ਵਾਰ ਕਾਂਗਰਸ ਵੱਲੋਂ ਜਿਤਿਨ ਪ੍ਰਸਾਦ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਚਰਚਾ ਸੀ, ਪਰ ਬਾਅਦ ਵਿਚ ਸ਼ਤਰੁਘਣ ਸਿਨਹਾ ਦੀ ਪਤਨੀ ਦੇ ਚੋਣ ਲੜਨ ਦੀ ਗੱਲ ਵੀ ਸਾਹਮਣੇ ਆਈ ਸੀ।