
ਐਸਐਸਸੀ ਐਮਟੀਐਸ 22 ਅਪ੍ਰੈਲ ਨੂੰ ਹੋਵੇਗਾ ਜਾਰੀ
ਨਵੀਂ ਦਿੱਲੀ: ਕਰਮਚਾਰੀ ਚੋਣ ਕਮਿਸ਼ਨਰ ਮਲਟੀ ਟਾਸਕਿੰਗ ਸਟਾਫ ਨਾਨ-ਟੈਕਨੀਕਲ ਅਹੁਦਿਆਂ ਤੇ ਭਰਤੀ ਹੋਣ ਲਈ ਸੂਚਨਾ ਜਲਦ ਹੀ ਜਾਰੀ ਕੀਤੀ ਜਾਵੇਗੀ। ਕਰਮਚਾਰੀ ਚੋਣ ਕਮਿਸ਼ਨਰ ਮਲਟੀ ਟਾਸਕਿੰਗ ਸਟਾਫ ਨਾਨ-ਟੈਕਨੀਕਲ ਪੇਪਰਾਂ ਲਈ ਤਿਆਰੀ ਕਰਨ ਵਾਲਿਆਂ ਨੂੰ ਸਲਾਹ ਹੈ ਕਿ ਸਮੇਂ ਸਮੇਂ ਤੇ ਕਮਿਸ਼ਨ ਦੀ ਵੈਬਸਾਈਟ www.ssc.nic.in ਚੈੱਕ ਕਰਦੇ ਰਹਿਣ ਤਾਂ ਕਿ ਕੋਈ ਵੀ ਮਹੱਤਵਪੂਰਨ ਸੂਚਨਾ ਤੁਹਾਨੂੰ ਮਿਲਦੀ ਰਹੇ।
SSC MTS
ਦੱਸ ਦਈਏ ਕਿ ਪਹਿਲੀ ਮਲਟੀ ਟਾਸਕਿੰਗ ਸਟਾਫ ਨਾਨ-ਟੈਕਨੀਕਲ ਅਹੁਦਿਆਂ ਤੇ ਭਰਤੀਆਂ ਲਈ ਸੂਚਨਾ 03 ਨਵੰਬਰ ਜਾਰੀ ਹੋਣੀ ਸੀ ਪਰ ਹੁਣ ਕਮਿਸ਼ਨ ਦੁਆਰਾ ਸੂਚਨਾ 22 ਅਪ੍ਰੈਲ 2019 ਨੂੰ ਜਾਰੀ ਕੀਤੀ ਜਾਵੇਗੀ। ਐਸਐਸਸੀ ਮਲਟੀ ਟਾਸਕਿੰਗ ਸਟਾਫ ਨਾਨ-ਟੈਕਨੀਕਲ ਅਹੁਦਿਆਂ ਤੇ ਸੂਚਨਾ ਜਾਰੀ ਹੋਣ ਤੋਂ ਬਾਅਦ ਚਾਹਵਾਨ ਅਤੇ ਐਸਐਸਸੀ ਦੀ ਆਫੀਸ਼ੀਅਲ ਵੈਬਸਾਈਟ ਤੇ ਜਾ ਕੇ 22 ਅਪ੍ਰੈਲ ਤੋਂ ਆਨਲਾਈਨ ਅਪਲਾਈ ਕਰ ਸਕਣਗੇ।
SSC
ਮੀਡੀਆ ਰਿਪੋਰਟ ਮੁਤਾਬਕ ਐਸਐਸਸੀ ਮਲਟੀ ਟਾਸਕਿੰਗ ਸਟਾਫ ਨਾਨ-ਟੈਕਨੀਕਲ ਲਈ ਕੁੱਲ 10000 ਅਹੁੱਦਿਆਂ ਲਈ ਭਰਤੀ ਕੀਤੀ ਜਾਵੇਗੀ। ਐਸਐਸਸੀ ਮਲਟੀ ਟਾਸਕਿੰਗ ਸਟਾਫ ਨਾਨ-ਟੈਕਨੀਕਲ ਭਰਤੀ ਜਰੀਏ ਚਪੜਾਸੀ, ਸਫਾਈ ਕਰਮਚਾਰੀ, ਜੂਨੀਅਰ ਜੈਸਟੇਨਰ ਆਪਰੇਟਰ ਅਤੇ ਚੌਕੀਦਾਰ ਆਦਿ ਦੀਆਂ ਭਰਤੀਆਂ ਵੀ ਕੀਤੀਆਂ ਜਾਣਗੀਆਂ। ਇਸ ਵਾਸਤੇ ਉਮਰ 18 ਤੋਂ 25 ਸਾਲ ਦੀ ਹੋਣੀ ਚਾਹੀਦੀ ਹੈ। ਇਸ ਦੀ ਵਧੇਰੇ ਜਾਣਕਾਰੀ ਲਈ ਇਸ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਐਸਐਸਸੀ ਉਮੀਦਵਾਰਾਂ ਕੋਲ 10ਵੀਂ ਦਾ ਸਾਰਟੀਫਿਕੇਟ ਹੋਣਾ ਚਾਹੀਦਾ ਹੈ। ਇਸ ਸਬੰਧੀ ਪੇਪਰਾਂ ਦੀ ਜਾਣਕਾਰੀ ਵੈਬਸਾਈਟ ਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ।
SSC
ਐਸਐਸਸੀ ਐਮਟੀਐਸ ਅਹੁਦਿਆਂ ਦੀ ਭਰਤੀ ਲਈ ਅਪਲਾਈ ਕਰਨ ਲਈ ਸਭ ਤੋਂ ਪਹਿਲਾਂ ਕਮਿਸ਼ਨ ਦੀ ਆਫੀਸ਼ੀਅਲ ਵੈਬਸਾਈਟ www.ssc.nic.in ਤੇ ਜਾਓ। ਐਸਐਸਸੀ ਦੀ ਆਫੀਸ਼ੀਅਲ ਵੈਬਸਾਈਟ ਤੇ ਜਾਣ ਤੋਂ ਬਾਅਦ ਲਾਗ ਇਨ ਕਰੋ। ਐਸਐਸਸੀ ਐਮਟੀਐਸ ਫਾਰਮ ਭਰਨ ਤੋਂ ਬਾਅਦ ਫੀਸ ਪੇਮੈਂਟ ਕਰੋ। ਫੀਸ ਪੇਮੈਂਟ ਕਰਨ ਤੋਂ ਬਾਅਦ ਸਬਮਿਟ ਬਟਨ ਦਾ ਪ੍ਰਯੋਗ ਕਰੋ। ਕਰਮਚਾਰੀ ਚੋਣ ਕਮਿਸ਼ਨ ਮਲਟੀ ਟਾਸਕਿੰਗ ਸਟਾਫ ਨਾਨ-ਟੈਕਨੀਕਲ ਅਹੁੱਦੇ ਤੇ ਅਪਲਾਈ ਕਰਨ ਲਈ ਨਾਟੀਫਿਕੇਸ਼ਨ 22 ਅਪ੍ਰੈਲ 2019 ਨੂੰ ਜਾਰੀ ਕੀਤਾ ਜਾਵੇਗਾ।
ਕਰਮਚਾਰੀ ਚੋਣ ਕਮਿਸ਼ਨ ਮਲਟੀ ਟਾਸਕਿੰਗ ਸਟਾਫ ਨਾਨ-ਟੈਕਨੀਕਲ ਅਹੁੱਦੇ ਤੇ ਅਪਲਾਈ ਕਰਨ ਦੀ ਆਖਰੀ ਤਾਰੀਕ 22 ਮਈ 2019 ਹੈ। ਐਸਐਸਸੀ ਐਮਟੀਐਸ ਦੇ ਪੇਪਰ ਲਈ ਐਡਮਿਟ ਕਾਰਡ ਪੇਪਰਾਂ ਤੋਂ 10 ਦਿਨ ਪਹਿਲਾਂ ਜਾਰੀ ਕੀਤਾ ਜਾਵੇਗਾ। ਐਸਐਸਸੀ ਮਲਟੀ ਟਾਸਕਿੰਗ ਸਟਾਫ ਨਾਨ-ਟੈਕਨੀਕਲ ਦੀ ਭਰਤੀ ਲਈ ਪੇਪਰ 1 ਦਾ ਪੇਪਰ 2 ਤੋਂ 6 ਸਤੰਬਰ ਦੇ ਵਿਚ ਹੋਵੇਗਾ।
ਐਸਐਸਸੀ ਐਮਟੀਐਸ ਲਈ ਪੇਪਰ 2 ਨਵੰਬਰ 17 ਨੂੰ ਹੋਵੇਗਾ। ਇਸ ਸਾਰੀ ਜਾਣਕਾਰੀ ਦਾ ਪ੍ਰਯੋਗ ਕਰਕੇ ਉਮੀਦਵਾਰ ਇਹਨਾਂ ਅਹੁਦਿਆਂ ਲਈ ਐਪਲੀਕੇਸ਼ਨ ਭੇਜ ਸਕਦੇ ਹਨ। ਇਹ ਸਾਰਾ ਕੰਮ ਆਨਲਾਈਨ ਕੀਤਾ ਹੋਵੇਗਾ।