
ਮੌਸਮ ਵਿਭਾਗ ਨੇ ਇਸ ਸਾਲ ਮਾਨਸੂਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਾਲ ਦੇਸ਼ ਵਿਚ ਮਾਨਸੂਨ ਆਮ ਵਾਂਗ ਰਹੇਗਾ। ਪ੍ਰਿਥਵੀ ਵਿਗਿਆਨ ਮੰਤਰਾਲੇ
ਨਵੀਂ ਦਿੱਲੀ, 15 ਅਪ੍ਰੈਲ: ਮੌਸਮ ਵਿਭਾਗ ਨੇ ਇਸ ਸਾਲ ਮਾਨਸੂਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਾਲ ਦੇਸ਼ ਵਿਚ ਮਾਨਸੂਨ ਆਮ ਵਾਂਗ ਰਹੇਗਾ। ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਮਾਧਵਨ ਰਾਜੀਵਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਨਸੂਨ ਦੇ ਮੌਸਮ 2020 ਦੌਰਾਨ ਮਾਤਰਾ ਪੱਖੋਂ ਮੌਨਸੂਨ ਬਾਰਸ਼, ਮਾਡਲ ਖ਼ਾਮੀਆਂ ਦੇ ਕਾਰਨ +5 ਜਾਂ-5 ਫ਼ੀ ਸਦੀ ਦੀ ਖ਼ਾਮੀ ਨਾਲ ਇਸ ਦੀ ਲੰਮੀ ਮਿਆਦ ਦੇ ਔਸਤ ਦਾ 100 ਫ਼ੀ ਸਦੀ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਚਾਰ ਮਹੀਨੇ ਦਾ ਦਖਣੀ-ਪਛਮੀ ਮੌਨਸੂਨ ਹਰ ਸਾਲ ਜੂਨ ਤੋਂ ਸਤੰਬਰ ਚਾਰ ਮਹੀਨੇ ਹਰ ਸਾਲ ਕੇਰਲ ਤੋਂ ਸ਼ੁਰੂ ਹੁੰਦਾ ਹੈ।
ਦੇਸ਼ ਵਿਚ ਕੋਰੋਨਾ ਦੇ ਮਾਮਲਿਆਂ ਤੇ ਲਾਕਡਾਊਨ ਦੇ ਵਿਚਕਾਰ ਇਸ ਅਨੁਮਾਨ ਦਾ ਬੇਹੱਦ ਮਹੱਤਵ ਮੰਨਿਆ ਜਾ ਰਿਹਾ ਹੈ। ਕਿਸਾਨ ਤਾਂ ਹਰ ਸਾਲ ਚੰਗੇ ਮਾਨਸੂਨ ਦਾ ਇੰਤਜ਼ਰ 'ਚ ਰਹਿੰਦੇ ਹੀ ਹਨ। ਖ਼ਬਰਾਂ ਅਨੁਸਾਰ ਅੱਜ ਦੁਪਹਿਰੇ ਮੌਸਮ ਵਿਭਾਗ ਇਹ ਅਨੁਮਾਨ ਜਾਰੀ ਕਰੇਗਾ। ਦਖਣੀ-ਪੱਛਮੀ ਮੌਨਸੂਨ ਸਾਉਣੀ ਦੀਆਂ ਫ਼ਸਲਾਂ ਜਿਵੇਂ ਮੋਟੇ ਅਨਾਜ, ਝੋਨੇ, ਦਾਲਾਂ ਤੇ ਤਿਲ ਜ਼ਰੂਰੀ ਹੁੰਦੇ ਹਨ। ਅਜਿਹੇ ਵਿਚ ਕਿਸਾਨਾਂ ਨਾਲ ਚੰਗੀ ਬਾਰਸ਼ ਤੋਂ ਰਾਹਤ ਮਿਲ ਸਕਦੀ ਹੈ। ਖ਼ਬਰਾਂ ਅਨੁਸਾਰ ਮੌਸਮ ਵਿਭਾਗ ਤੋਂ ਪਹਿਲਾਂ ਹੀ ਇਕ ਨਿੱਜੀ ਏਜੰਸੀ ਨੇ ਮਾਨਸੂਨ ਦੀ ਭਵਿੱਖਬਾਣੀ ਕਰ ਦਿਤੀ ਹੈ। ਇਸ ਦੇ ਅਨੁਸਾਰ, ਇਸ ਸਾਲ ਲੋੜ ਤੋਂ ਜ਼ਿਆਦਾ ਬਰਸਾਤ ਹੋਵੇਗੀ। (ਏਜੰਸੀ)