
ਦਿੱਲੀ ਪੁਲਿਸ ਨੇ ਪੇਸ਼ ਕੀਤੀ ਮਾਨਵਤਾ ਦੀ ਮਿਸਾਲ
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦੇ ਲਗਾਏ ਗਏ ਲੌਕਡਾਊਨ ਦੌਰਾਨ ਦਿੱਲੀ ਪੁਲਿਸ ਨੇ ਮਾਨਵਤਾ ਦੀ ਮਿਸਾਲ ਪੇਸ਼ ਕੀਤੀ ਹੈ। ਪੁਲਿਸ ਨੂੰ ਮਦਦ ਦੀ ਗੁਹਾਰ ਲਗਾਉਣ ‘ਤੇ ਇਕ ਕਾਂਸਟੇਬਲ ਨੇ ਬਜ਼ੁਰਗ ਦੇ ਘਰ ਦਵਾਈ ਪਹੁੰਚਾਈ। ਦਵਾਈ ਖਾਣ ਤੋਂ ਬਾਅਦ ਬਜ਼ੁਰਗ ਵਿਅਕਤੀ ਦੀ ਸਿਹਤ ਬਿਲਕੁਲ ਠੀਕ ਹੋ ਗਈ। ਦਰਅਸਲ 78 ਸਾਲਾ ਬਜ਼ੁਰਗ ਡਾਇਬਟੀਜ਼ ਦੇ ਮਰੀਜ ਹਨ।
Photo
ਪੀਤਮਪੁਰਾ ਇਲਾਕੇ ਦੇ ਰਹਿਣ ਵਾਲੇ ਬਾਲ ਸਿੰਘ ਰਾਣਾ ਸੋਮਵਾਰ ਨੂੰ ਭਿਆਨਕ ਦਰਦ ਵਿਚੋਂ ਗੁਜ਼ਰ ਰਹੇ ਸੀ। ਦਿੱਲੀ ਪੁਲਿਸ ਨੇ ਅਪਣੇ ਬਿਆਨ ਵਿਚ ਕਿਹਾ ਕਿ ਕਰੀਬ ਤਿੰਨ ਵਜੇ ਉਹਨਾਂ ਨੇ ਰੋਹਿਣੀ ਦੇ ਪੁਲਿਸ ਅਧਿਕਾਰੀ ਨੂੰ ਫੋਨ ਕੀਤਾ। ਉਹਨਾਂ ਦੱਸਿਆ ਕਿ ਡਾਇਬਟੀਜ਼ ਦੇ ਮਰੀਜ ਹੋਣ ਕਾਰਨ ਉਹਨਾਂ ਨੂੰ ਦਰਦ ਹੋ ਰਿਹਾ ਹੈ।
File Photo
ਡਾਕਟਰ ਨੇ ਉਹਨਾਂ ਨੂੰ ਕੁਝ ਦਵਾਈਆਂ ਦੱਸੀਆਂ ਹਨ। ਆਸ-ਪਾਸ ਕਿਤੇ ਵੀ ਉਹਨਾਂ ਨੂੰ ਦਵਾਈ ਨਹੀਂ ਮਿਲੀ ਤੇ ਉਹਨਾਂ ਨੇ ਪੁਲਿਸ ਨੂੰ ਮਦਦ ਦੀ ਗੁਹਾਰ ਲਗਾਈ ਸੀ। ਬਜ਼ੁਰਗ ਦੀ ਮਦਦ ਕਰਨ ਲਈ ਐਸਐਚਓ ਨੇ ਕਾਂਸਟੇਬਲ ਮਨੋਜ ਨੂੰ ਮਦਦ ਲਈ ਆਦੇਸ਼ ਦਿੱਤੇ। ਹੁਣ ਬਜ਼ੁਰਗ ਬਿਲਕੁਲ ਠੀਕ ਹੈ। ਪੁਲਿਸ ਦੇ ਕੰਮ ਤੋਂ ਖੁਸ਼ ਹੋ ਕੇ ਬਜ਼ੁਰਗ ਉਹਨਾਂ ਨੂੰ ਦੁਆਵਾਂ ਦੇ ਰਹੇ ਹਨ।
File Photo
ਜ਼ਿਕਰਯੋਗ ਹੈ ਕਿ ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵਿਚ ਕਾਫੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ । ਭਾਂਵੇ ਕਿ ਇਸ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਲੌਕਡਾਊਨ ਲਗਾਇਆ ਹੋਇਆ ਹੈ ਪਰ ਫਿਰ ਵੀ ਆਏ ਦਿਨ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਦੇਸ਼ ਦੀ ਪੁਲਿਸ ਲੋਕਾਂ ਦੀ ਮਦਦ ਲਈ ਅਹਿਮ ਭੂਮਿਕਾ ਨਿਭਾਅ ਰਹੀ ਹੈ।