
ਦੇਸ਼ ਵਿਚ ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਕਾਰਨ ਵੱਡੇ-ਵੱਡੇ ਫਿਲਮੀ ਸਿਤਾਰੇ ਲਗਾਤਾਰ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕਰ ਰਹੇ ਹਨ ।
ਜਲੰਧਰ : ਦੇਸ਼ ਵਿਚ ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਜਿੱਥੇ ਪ੍ਰਸ਼ਾਸਨ ਅਤੇ ਵੱਡੇ-ਵੱਡੇ ਫਿਲਮੀ ਸਿਤਾਰੇ ਲਗਾਤਾਰ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕਰ ਰਹੇ ਹਨ । ਇਸੇ ਤਹਿਤ ਹੁਣ ਬਾਲੀਵੁੱਡ ਦੇ ਸੁਲਤਾਨ ਸਲਮਾਨ ਖਾਨ ਨੇ ਵੀ ਸੋਸ਼ਲ ਮੀਡੀਆ ਤੇ ਇਕ ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਘਰਾਂ ਵਿਚ ਰਹਿਣ ਨੂੰ ਕਿਹਾ ਹੈ। ਇਸ ਵੀਡੀਓ ਵਿਚ ਸਲਮਾਨ ਖਾਨ ਕਹਿ ਰਹੇ ਹਨ ਕਿ ਹੁਣ ਅਸਲ ਜਿੰਦਗੀ ਦਾ ਬਿਗ-ਬੌਸ ਸ਼ੁਰੂ ਹੋ ਗਿਆ ਹੈ। ਜਦੋਂ ਕਰੋਨਾ ਵਾਇਰਸ ਸ਼ੁਰੂ ਵਿਚ ਸਾਡੇ ਦੇਸ਼ ਵਿਚ ਆਇਆ ਸੀ ਤਾਂ ਪਹਿਲਾਂ ਇਹ ਇਕ ਫਲੂਅ ਦੀ ਤਰ੍ਹਾਂ ਲੱਗਦਾ ਸੀ ਪਰ ਲੌਕਡਾਊਨ ਦੇ ਬਾਅਦ ਸਥਿਤੀ ਗੰਭੀਰ ਹੋ ਗਈ।
Salman Khan
ਇਸੇ ਨਾਲ ਸਲਮਾਨ ਖਾਨ ਨੇ ਦੱਸਿਆ ਕਿ ਮੈਂ ਫਾਰਮ ਹਾਊਸ ਵਿਚ ਆਪਣੇ ਪੂਰੇ ਪਰਿਵਾਰ ਨਾਲ ਰਹਿ ਰਿਹਾ ਹਾਂ ਅਤੇ ਮੈਂ ਇੱਥੇ ਇਕ ਨਿਯਮ ਬਣਾਇਆ ਹੈ ਜਿਸ ਦੇ ਤਹਿਤ ਇਥੇ ਫਾਰਮ ਹਾਊਸ ਵਿਚੋਂ ਨਾ ਤਾਂ ਕੋਈ ਬਾਹਰ ਜਾ ਸਕਦਾ ਹੈ ਅਤੇ ਨਾ ਹੋ ਕੋਈ ਵਿਅਕਤੀ ਇਥੇ ਆ ਸਕਦਾ ਹੈ। ਸਲਮਾਨ ਨੇ ਦੱਸਿਆ ਕਿ ਇਕ ਵਾਰ ਮੈਂ ਆਪਣੇ ਮਿੱਤਰ ਨੂੰ ਬਾਹਰ ਸਬਜੀ ਲੈਣ ਭੇਜਿਆ ਪਰ ਉਸ ਨੂੰ ਪੁਲਿਸ ਨੇ ਫੜ ਲਿਆ ਕਿਉਂਕਿ ਉਸ ਨੇ ਮਾਸਕ ਉਤਾਰ ਕੇ ਪੁਲਿਸ ਨਾਲ ਗੱਲ ਕੀਤੀ ਅਤੇ ਇਹ ਉਸ ਦੀ ਗਲਤੀ ਸੀ ਜੋ ਕਿ ਉਸ ਨੂੰ ਨਹੀਂ ਕਰਨੀ ਚਾਹੀਦੀ ਸੀ। ਦੱਸ ਦੱਈਏ ਕਿ ਸਲਮਾਨ ਖਾਨ ਦਾ ਕਹਿਣਾ ਹੈ ਕਿ ਜੋ ਸਾਵਧਾਨੀ ਨਹੀਂ ਵਰਤੇਗਾ ਉਸ ਨੂੰ ਕਰੋਨਾ ਵਾਇਰਸ ਹੋ ਜਾਵੇਗਾ ਅਤੇ ਉਹ ਆਪਣੇ ਪਰਿਵਾਰ ਦੇ ਨਾਲ-ਨਾਲ ਆਪਣੇ ਗਲੀ-ਮੁਹੱਲੇ ਵਿਚ ਕਰੋਨਾ ਫੈਲਾ ਸਕਦਾ ਹੈ।
Coronavirus
ਇਸ ਦੇ ਨਾਲ ਹੀ ਸਲਮਾਨ ਨੇ ਲੋਕਾਂ ਸੁਝਾਅ ਦਿੱਤਾ ਕਿ ਜੇਕਰ ਤੁਸੀਂ ਨਮਾਜ਼ ਪੜ੍ਹਨੀ ਹੈ ਜਾਂ ਫਿਰ ਪੂਜਾ ਕਰਨੀ ਹੈ ਤਾਂ ਆਪਣੇ ਘਰ ਵਿਚ ਹੀ ਕਰੋ। ਬਚਪਨ ਵਿਚ ਵੀ ਇਹ ਵੀ ਪੜ੍ਹਿਆ ਸੀ ਕਿ ਭਗਵਾਨ ਸਾਡੇ ਸਭ ਦੇ ਅੰਦਰ ਹੈ ਪਰ ਜੇਕਰ ਪਰਿਵਾਰ ਸਮੇਤ ਹੀ ਅੱਲ੍ਹਾ ਅਤੇ ਭਗਵਾਨ ਦੇ ਘਰ ਜਾਣਾ ਹੈ ਤਾਂ ਨਿਕਲੋ ਘਰ ਤੋਂ ਬਾਹਰ। ਇਸ ਤੋਂ ਇਲਾਵਾ ਸਲਮਾਨ ਨੇ ਉਨ੍ਹਾਂ ਲੋਕਾਂ ਦੀ ਨਿੰਦਿਆ ਕੀਤੀ ਹੈ ਜਿਹੜੇ ਪ੍ਰਸ਼ਾਸਨ ਦੀ ਗੱਲ ਨਹੀਂ ਮੰਨ ਰਹੇ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਸਹੀ ਤਰੀਕੇ ਨਾਲ ਲੌਕਡਾਊਨ ਦੀ ਪਾਲਣਾ ਕੀਤੀ ਹੁੰਦੀ ਤਾਂ ਹੁਣ ਤੱਕ ਤੇ ਸਭ ਕੁਝ ਠੀਕ ਹੋ ਜਾਣਾ ਸੀ। ਇਸ ਦੇ ਨਾਲ ਹੀ ਸਲਮਾਨ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਅਤੇ ਡਾਕਟਰ ਆਪਣੇ ਪਰਿਵਾਰ ਨੂੰ ਛੱਡ ਕੇ 18-18 ਘੰਟੇ ਸਾਡੇ ਲਈ ਕੰਮ ਕਰ ਰਹੇ ਹਨ।
Coronavirus
ਪਰ ਜਿਹੜੇ ਡਾਕਟਰ ਜਾ ਸਿਹਤ ਕਰਮਚਾਰੀ ਲੋਕਾਂ ਦਾ ਚੈੱਕਅੱਪ ਕਰਨ ਆਉਂਦੇ ਹਨ ਤਾਂ ਲੋਕਾਂ ਵੱਲੋਂ ਉਨ੍ਹਾਂ ਦੇ ਪੱਥਰ ਮਾਰੇ ਜਾਂਦੇ ਹਨ। ਇਸ ਤੋਂ ਇਲਾਵਾ ਆਈਸੋਲੇਸ਼ਨ ਵਾਰਡ ਵਿਚੋਂ ਵੀ ਕਈ ਲੋਕ ਭੱਜ ਰਹੇ ਹਨ। ਕੁਝ ਲੋਕ ਸਮਝ ਰਹੇ ਹਨ ਕਿ ਸਾਨੂੰ ਕਰੋਨਾ ਵਾਇਰਸ ਨਹੀਂ ਹੋਵੇਗਾ ਪਰ ਕੁਝ ਜੋਕਰਾਂ ਦੇ ਕਾਰਨ ਇਹ ਬਿਮਾਰੀ ਹੋਰ ਫੈਲ ਰਹੀ ਹੈ। ਸਲਮਾਨ ਨੇ ਦੱਸਿਆ ਕਿ ਹਰ ਗੱਲ ਦੇ ਦੋ ਪਹਿਲੂ ਹੁੰਦੇ ਹਨ ਅਤੇ ਇਸ ਦੇ ਵੀ ਹਨ, ਪਹਿਲਾ ਇਹ ਕਿ ਅਸੀਂ ਸਾਰੇ ਰਹੀਏ ਅਤੇ ਦੂਜਾ ਇਹ ਕਿ ਕੋਈ ਵੀ ਨਾ ਰਹੇ। ਇਸ ਲਈ ਸਮਝ ਜਾਉ ਕਿਉਂਕਿ ਅਜਿਹਾ ਨਾ ਹੋਵੇ ਕਿ ਤੁਹਾਨੂੰ ਸਮਝਾਉਂਣ ਲਈ ਮਿਲਟਰੀ ਬੁਲਾਉਂਣੀ ਪਵੇ।
salman khan
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।