CM ਪੰਜਾਬ ਕੈਬਨਿਟ 'ਚ ਦਲਿਤਾਂ ਨੂੰ 30 ਫ਼ੀਸਦੀ ਨੁਮਾਇੰਦਗੀ ਦੇਣ ਦੀ ਪਹਿਲਕਦਮੀ ਕਰਨ: ਕੈਂਥ
Published : Apr 16, 2021, 4:09 pm IST
Updated : Apr 16, 2021, 4:09 pm IST
SHARE ARTICLE
PARAMJIT SINGH
PARAMJIT SINGH

ਕੈਪਟਨ ਅਮਰਿੰਦਰ ਪੰਜਾਬ ਕੈਬਨਿਟ 'ਚ ਦਲਿਤਾਂ ਨੂੰ 30 ਫ਼ੀਸਦੀ ਨੁਮਾਇੰਦਗੀ ਦੇਣ ਦੀ ਪਹਿਲਕਦਮੀ ਕਰਨ --- ਕੈਂਥ

ਚੰਡੀਗੜ੍ਹ:  ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਨੁਸੂਚਿਤ ਜਾਤਾਂ ਨੂੰ 30 ਫ਼ੀਸਦੀ ਫੰਡਾਂ 'ਚ ਜੀਵਨ ਪੱਧਰ ਨੂੰ ਸੁਧਾਰਨ ਅਤੇ ਭਲਾਈ ਲਈ ਖ਼ਰਚੇ ਜਾਣ ਦਾ ਐਲਾਨ ਸਿਰਫ਼ ਸਿਆਸਤ ਤੋਂ ਪ੍ਰੇਰਿਤ ਹੋਣ ਦਾ ਦੋਸ਼ ਲਗਾਉਂਦਿਆ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਪੰਜਾਬ ਵਿੱਚ ਪਿੱਛਲੇ ਸਾਲਾਂ ਦੌਰਾਨ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਗਰੀਬ ਲੱਖਾਂ ਬੱਚਿਆਂ ਨੂੰ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਮੈਨੇਜਮੈਂਟ ਵੱਲੋਂ ਦਾਖ਼ਲੇ ਅਤੇ ਡਿਗਰੀਆ ਤੋਂ ਵਾਂਝਿਆ ਹੋਣਾ ਪਿਆ ਹੈ।

paramjit singhparamjit singh

ਉਨ੍ਹਾਂ ਅੱਗੇ ਦੱਸਿਆ ਕਿ ਕੈਪਟਨ ਸਰਕਾਰ ਨੇ ਦਲਿਤ ਵਰਗ ਦੀ 50 ਫ਼ੀਸਦੀ ਵਸੋਂ ਤੋਂ ਵੱਧ ਆਬਾਦੀ ਵਾਲੇ 2857 ਪਿੰਡਾਂ ਦੇ ਆਧੁਨਿਕੀਕਰਨ ਕਰਨ ਲਈ ਸਾਲ 2021-2022 ਲਈ 100 ਕਰੋੜ ਰੁਪਏ ਖਰਚਣ ਦਾ ਭਵਿੱਖ ਵਿਚ ਵਾਅਦਾ ਕੀਤਾ ਗਿਆ ਹੈ ਪਰ ਪਿੰਡਾਂ ਵਿੱਚ ਅਨੁਸੂਚਿਤ ਜਾਤੀਆਂ ਦੀਆਂ ਸਕੂਲ, ਡਿਸਪੈਂਸਰੀ,ਧਰਮਸ਼ਾਲਾ, ਗਲੀਆਂ-ਨਾਲੀਆਂ,ਗੰਦੇ ਪਾਣੀ ਦੀ ਨਿਕਾਸੀ ਅਤੇ ਆਧੁਨਿਕੀਕਰਨ ਕਰਨ ਲਈ ਹਰ ਪਿੰਡ ਨੂੰ ਸਿਰਫ਼ 3 ਲੱਖ 50000 ਰੁਪਏ ਖਰਚਣ ਦਾ ਸੁਭਾਗ ਪ੍ਰਾਪਤ ਹੋਵੇਗਾ ਇਹ ਹੈ ਕੈਪਟਨ ਸਰਕਾਰ ਦਾ ਵਿਕਾਸ ਮਾਡਲ!।

schoolschool

ਕੈਂਥ ਨੇ ਦੱਸਿਆ ਕਿ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਨਾਲ ਧੋਖਾ ਅਤੇ ਉਨ੍ਹਾਂ ਦੀ ਗਰੀਬੀ ਦਾ ਮਖੌਲ ਉਠਾਉਣ ਬਰਾਬਰ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਯੋਜਨਾ ਅਤੇ ਪ੍ਰੋਗਰਾਮ ਉਲੀਕਣ ਵਾਲੇ ਵਿਭਾਗ ਨੂੰ ਪੰਜਾਬ ਦੀ ਸਹੀ ਜਾਣਕਾਰੀ ਹਾਸਲ ਕਰਨ ਦੀ ਸਲਾਹ ਦੇਂਦਿਆਂ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਅਨੁਸੂਚਿਤ ਜਾਤਾਂ ਦੀ ਆਬਾਦੀ ਅਤੇ ਭਾਲਾਈ ਸਕੀਮਾਂ ਛਾਣਬੀਣ ਕਰਨੀ ਚਾਹੀਦੀ ਹੈ। ਕੈਂਥ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਸਰਕਾਰ ਨੂੰ ਰਾਜਨੀਤਿਕ ਤੌਰ ਤੇ ਪੱਛੜੇਪਨ ਵਾਲੇ ਐਮ ਐਲ ਏ ਨੂੰ 30 ਫ਼ੀਸਦੀ  ਕੈਬਨਿਟ ਵਿੱਚ ਹਿੱਸੇਦਾਰੀ ਨੂੰ  ਸੁਨਿਸ਼ਚਿਤ ਕਰਨ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ ਕਿਉਂਕਿ ਇਸ ਸਮੇਂ ਪੰਜਾਬ ਸਰਕਾਰ ਦੇ ਸ਼ਾਸਨਕਾਲ ਵਿਚ ਦਲਿਤਾਂ ਦੀ 15 ਫੀਸਦੀ ਹਿੱਸੇਦਾਰੀ  ਹੈ।

Captain Amrinder singhCaptain Amrinder singh

ਕੈਪਟਨ ਸਰਕਾਰ ਦੇ ਸਿਵਲ ਪ੍ਰਸ਼ਾਸ਼ਨ ਵਿਚ ਡਿਪਟੀ ਕਮਿਸ਼ਨਰ, ਡਿਵੀਜ਼ਨਲ ਕਮਿਸ਼ਨਰ, ਪੁਲਿਸ ਪ੍ਰਸ਼ਾਸਨ ਵਿਚ ਐੱਸ ਐਸ ਪੀ, ਪੁਲਿਸ ਕਮਿਸ਼ਨਰਜ਼ ਅਤੇ ਇੰਨਸਪੈਕਟਰ ਜਰਨਲ ਆਫ ਪੁਲਿਸ ਵਿਭਾਗ ਵਿਚ ਤਾਇਨਾਤੀ ਅਨੁਸੂਚਿਤ ਜਾਤੀਆਂ ਦੀ ਨਾ ਦੇ ਬਰਾਬਰ ਹੈ। ਕਾਂਗਰਸ ਸਰਕਾਰ ਅਨੁਸੂਚਿਤ ਜਾਤਾਂ ਪ੍ਰਤੀ ਵਿਰੋਧਾਭਾਸ ਹੋਣ ਕਾਰਨ ਸਹੀ ਨੁਮਾਇੰਦਗੀ ਪ੍ਰਾਪਤ ਨਹੀ ਹੁੰਦੀ। ਸ੍ਰ ਕੈਂਥ ਨੇ ਦੱਸਿਆ ਕਿ ਦਲਿਤ ਸਮਾਜ ਨਾਲ ਜਾਤੀ ਆਧਾਰਿਤ ਵਿਤਕਰਾ ਕੀਤਾ ਜਾਂਦਾ ਹੈ। ਕੈਪਟਨ ਸਰਕਾਰ ਦਾ ਪ੍ਰਸ਼ਾਸਨ ਪਿਛਲੇ ਸਾਲਾਂ ਦੌਰਾਨ ਅਨੁਸੂਚਿਤ ਜਾਤੀਆਂ ਨੂੰ  ਪੰਚਾਇਤਾਂ ਸ਼ਾਮਲਾਟ ਜਮੀਨਾਂ ਵਿੱਚ 1/3 ਹਿੱਸੇਦਾਰੀ ਦਿਵਾਉਣ ਵਿੱਚ ਨਾਕਾਮ ਸਾਬਿਤ ਹੋਈ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement