
ਆਪਣੇ ਕਰੀਅਰ ਵਿਚ ਸਿਨਹਾ ਨੇ ਸੀਬੀਆਈ ਡਾਇਰੈਕਟਰ, ਆਈਟੀਬੀਪੀ ਡੀਜੀ ਵਰਗੇ ਕਈ ਅਹਿਮ ਅਹੁਦਿਆਂ ਦੀ ਜ਼ਿੰਮੇਵਾਰੀ ਸੰਭਾਲੀ ਸੀ।
ਨਵੀਂ ਦਿੱਲੀ- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਸਾਬਕਾ ਡਾਇਰੈਕਟਰ ਰਣਜੀਤ ਸਿਨਹਾ ਦਾ ਸ਼ੁੱਕਰਵਾਰ ਸਵੇਰੇ ਦਿੱਲੀ ਵਿਚ ਦਿਹਾਂਤ ਹੋ ਗਿਆ। ਨਿਊਜਡ ਏਜੰਸੀ ਏਐੱਨਆਈ ਮੁਤਾਬਿਕ ਉਹਨਾਂ ਨੇ ਦਿੱਲੀ ਵਿਚ ਸ਼ੁੱਕਰਵਾਰ ਸਵੇਰੇ 4 ਦੇ ਕਰੀਬ ਆਖ਼ਰੀ ਸਾਹ ਲਿਆ। ਉਹਨਾਂ ਨੇ 68 ਸਾਲ ਦੀ ਉਮਰ ਵਿਚ ਆਖਰੀ ਸਾਹ ਲਿਆ। ਉਹਨਾਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਸੀ।
Ranjit Sinha
ਆਪਣੇ ਕਰੀਅਰ ਵਿਚ ਸਿਨਹਾ ਨੇ ਸੀਬੀਆਈ ਡਾਇਰੈਕਟਰ, ਆਈਟੀਬੀਪੀ ਡੀਜੀ ਵਰਗੇ ਕਈ ਅਹਿਮ ਅਹੁਦਿਆਂ ਦੀ ਜ਼ਿੰਮੇਵਾਰੀ ਸੰਭਾਲੀ ਸੀ। ਰਣਜੀਤ ਸਿਨਹਾ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਗਾਏ ਗਏ ਸਨ। ਸੀਬੀਆਈ ਨੇ ਉਸ ਖਿਲਾਫ਼ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿਚ ਇਕ ਕੇਸ ਵੀ ਦਰਜ ਕੀਤਾ ਸੀ।
ਰਣਜੀਤ ਸਿਨਹਾ ਉੱਤੇ ਸੀ ਬੀ ਆਈ ਮੁਖੀ ਦੇ ਅਹੁਦੇ ‘ਤੇ ਰਹਿੰਦਿਆਂ ਕੋਲਾ ਅਲਾਟਮੈਂਟ ਘੁਟਾਲੇ ਦੀ ਜਾਂਚ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਗਿਆ ਸੀ। 22 ਨਵੰਬਰ 2012 ਨੂੰ ਉਸ ਨੂੰ ਦੋ ਸਾਲਾਂ ਲਈ ਸੀਬੀਆਈ ਚੀਫ਼ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ, ਉਹ ਰੇਲਵੇ ਸੁਰੱਖਿਆ ਬਲ ਦੇ ਮੁਖੀ ਅਤੇ ਪਟਨਾ ਅਤੇ ਦਿੱਲੀ ਸੀਬੀਆਈ ਵਿਚ ਸੀਨੀਅਰ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ।